HOME ਸ਼ਹੀਦ ਸੁਖਦੇਵ ਥਾਪਰ ਦਾ ਜਨਮ-ਦਿਨ ਦੇਸ਼ ਭਗਤੀ ਅਤੇ ਦੇਸ਼ ਲਈ ਕੁਝ ਕਰਨ...

ਸ਼ਹੀਦ ਸੁਖਦੇਵ ਥਾਪਰ ਦਾ ਜਨਮ-ਦਿਨ ਦੇਸ਼ ਭਗਤੀ ਅਤੇ ਦੇਸ਼ ਲਈ ਕੁਝ ਕਰਨ ਦੀ ਸੋਚ ਨੂੰ ਜਨਮ ਦਿੰਦਾ ਹੈ- ਬਾਵਾ

ਸ਼ਹੀਦਾਂ ਦੀਆਂ ਫੋਟੋਆਂ ਦਫ਼ਤਰਾਂ ਵਿੱਚ ਲਗਾਉਣ ਨਾਲ ਨਹੀਂ ਉਹਨਾਂ ਦੀ ਸੋਚ ਨੂੰ ਹਿਰਦੇ ਅੰਦਰ ਬਿਠਾਉਣ ਨਾਲ ਹੀ ਤਬਦੀਲੀ ਲਿਆਂਦੀ ਜਾ ਸਕਦੀ ਹੈ

ਪੰਜਾਬ ਸਰਕਾਰ ਸ਼ਹੀਦ ਸੁਖਦੇਵ ਦੇ ਜਨਮ ਅਸਥਾਨ ਨੂੰ ਜਾਣ ਵਾਲਾ ਰਸਤਾ ਖੋਲ੍ਹੇ ਅਤੇ ਸ਼ਹੀਦਾਂ ਪ੍ਰਤੀ ਸੋਚ ਵਿਸ਼ਾਲ ਕਰੇ– ਬਾਵਾ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਅੱਜ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਸੰਜੇ ਤਲਵਾੜ ਨੇ ਨੌਘਰਾਂ ਜਨਮ ਅਸਥਾਨ ਸੁਖਦੇਵ ਥਾਪਰ ਦੇ ਗ੍ਰਹਿ ਪੁੱਜੇ। ਇਸ ਸਮੇਂ ਉਹਨਾਂ ਅਸ਼ੋਕ ਥਾਪਰ ਵੱਲੋਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨ ਲਈ ਚੁੱਕੇ ਬੀੜੇ ਦੀ ਸ਼ਲਾਘਾ ਕੀਤੀ। ਸ਼੍ਰੀ ਬਾਵਾ ਅਤੇ ਤਲਵਾੜ ਨੇ ਕਿਹਾ ਕਿ ਸੁਖਦੇਵ ਥਾਪਰ ਦਾ ਜਨਮ-ਦਿਨ ਦੇਸ਼ ਭਗਤੀ ਅਤੇ ਦੇਸ਼ ਲਈ ਕੁਝ ਕਰਨ ਦੀ ਸੋਚ ਨੂੰ ਜਨਮ ਦਿੰਦਾ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੀਆਂ ਫੋਟੋਆਂ ਦਫ਼ਤਰਾਂ ਵਿੱਚ ਲਗਾ ਕੇ ਸਮਾਜਿਕ ਤਬਦੀਲੀ ਨਹੀਂ ਆ ਸਕਦੀ। ਉਹਨਾਂ ਕਿਹਾ ਕਿ ਮਹਾਨ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀ ਸੋਚ ਨੂੰ ਹਿਰਦੇ ਅੰਦਰ ਬਿਠਾ ਕੇ ਹੀ ਅਸੀਂ ਸਮਾਜ ਲਈ ਕੁਝ ਬਿਹਤਰ ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਸ਼ਹੀਦ ਸੁਖਦੇਵ ਦੇ ਘਰ ਨੂੰ ਜਾਣ ਵਾਲਾ ਰਸਤਾ ਚੌੜਾ ਕਰਨ ਦੀ ਲੋੜ ਹੈ ਜੋ ਤੰਗ ਸੋਚ ਨਾਲ ਨਹੀਂ ਸਗੋਂ ਵਿਸ਼ਾਲ ਸੋਚ ਨਾਲ ਹੋ ਸਕਦਾ ਹੈ। ਬਾਵਾ ਨੇ ਕਿਹਾ ਕਿ ਸੁਤੰਤਰਤਾ ਸੰਗਰਾਮੀ, ਅੱਤਵਾਦ ਸਮੇਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਲੋਕਾਂ ਨੂੰ ਸਰਕਾਰ, ਸਮਾਜ ਅਤੇ ਸਿਆਸੀ ਪਾਰਟੀਆਂ ਵੱਲੋਂ ਜੋ ਸਤਿਕਾਰ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਲੋੜ ਹੈ ਮਹਾਨ ਸ਼ਹੀਦਾਂ, ਸੁਤੰਤਰਤਾ ਸੰਗਰਾਮੀਆਂ ਦੀਆਂ ਸ਼ਹਾਦਤਾਂ ਦਾ ਸਤਿਕਾਰ ਕਰਦੇ ਹੋਏ ਉਹਨਾਂ ਦੀ ਦੇਸ਼ ਸਮਾਜ ਪ੍ਰਤੀ ਸੋਚ ‘ਤੇ ਪਹਿਰਾ ਦੇਈਏ। ਇਹਨਾਂ ਨੂੰ ਫੁੱਲ ਮਾਲਾਵਾਂ ਅਤੇ ਫੁੱਲ ਭੇਂਟ ਕਰਨ ਤੱਕ ਹੀ ਸੀਮਤ ਨਾ ਰੱਖੀਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਦੇਸ਼ ਵਿੱਚ ਰਹਿੰਦੇ ਕਾਰੋਬਾਰੀ ਨੇ ਬਿਨਾਂ ਮਾਂ ਬਾਪ ਦੀ ਬੱਚੀ ਦੇ ਕਿਡਨੀਆਂ ਦੇ ਇਲਾਜ ਲਈ ਭੇਜੇ 1 ਲੱਖ ਰੁਪਏ 
Next articleਕੀ ਲੋਕਾਂ ਨੂੰ ਉਨ੍ਹਾਂ ਦੇ ਘਰ ਦਿਵਾਉਣ ਦਾ ਵਾਅਦਾ ਚੋਣ ਤਾਰੀਖ ਐਲਾਨ ਹੋਣ ਤੋਂ ਪਹਿਲਾਂ ਪੂਰਾ ਕਰ ਸਕੇਗੀ ਸਰਕਾਰ ? ਇੱਕ ਵੱਡਾ ਸਵਾਲ – ਐਡਵੋਕੇਟ ਘੁੰਮਣ