ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਇਕੱਠ ਕਰਨ ਉਪਰੰਤ ਬੇਲਾ ਚੌਂਕ ਵਿਖੇ ਸ਼ਹੀਦ ਭਗਤ ਜੀ ਦੇ ਬੁੱਤ ਤੱਕ ਜੰਗ ਦੇ ਖਿਲਾਫ ਅਮਨ ਮਾਰਚ ਕੀਤਾ ਗਿਆ। ਜਿੱਥੇ ਬੁਲਾਰਿਆਂ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਜੰਗ ਨਾਲ਼ ਕੇਵਲ ਆਮ ਲੋਕਾਂ ਅਤੇ ਸੁਰੱਖਿਆ ਬਲਾਂ ਉੱਤੇ ਮਾਰੂ ਅਸਰ ਹੀ ਪੈਂਦਾ ਹੈ। ਜੰਗਾਂ ਹਥਿਆਰਾਂ ਦੇ ਵਪਾਰੀਆਂ ਦੀ ਸ਼ਹਿ ‘ਤੇ ਵਿਕਾਸਸ਼ੀਲ ਦੇਸ਼ ਲੜਦੇ ਹਨ। ਜਿਸ ਨਾਲ਼ ਉਨ੍ਹਾਂ ਦੀ ਅਰਥ ਵਿਵਸਥਾ ਵਿਗੜਦੀ ਹੈ ਅਤੇ ਵਿਕਸਿਤ/ਸਾਮਰਾਜੀ ਹਥਿਆਰਾਂ ਦੇ ਵਪਾਰੀ ਦੇਸ਼ ਮੋਟੇ ਮੁਨਾਫੇ ਕਮਾਉਂਦੇ ਹਨ। ਮਸਲੇ ਗੱਲਬਾਤ ਨਾਲ਼ ਹੱਲ ਹੋਣੇ ਚਾਹੀਦੇ ਹਨ ਅਤੇ ਆਮ ਲੋਕਾਂ ਦਾ ਡੋਲਿਆ ਜਾਂਦਾ ਖੂਨ ਬੰਦ ਹੋਣਾ ਚਾਹੀਦਾ ਹੈ। ਇਹ ਅਨੁਸ਼ਾਸਨ-ਬੱਧ ਅਮਨ ਮਾਰਚ “ਸੰਯੁਕਤ ਕਿਸਾਨ ਮੋਰਚੇ ਦੀ ਪੁਕਾਰ ਅਮਨ, ਸ਼ਾਂਤੀ ਸੱਭਿਆਚਾਰ, ਜੰਗ ਵਿਰੋਧੀ ਤਾਕਤਾਂ ਜਿੰਦਾਬਾਦ” ਅਤੇ “ਜੰਗਬਾਜ਼ ਤਾਕਤਾਂ ਮੁਰਦਾਬਾਦ” ਦੇ ਨਾਅਰੇ ਲਾਉਂਦਾ ਕਾਮਰੇਡ ਦਲੀਪ ਸਿੰਘ ਘਨੌਲਾ ਸੀਨੀਅਰ ਕਿਸਾਨ ਆਗੂ ਵੱਲੋਂ ਧੰਨਵਾਦ ਕਰਨ ‘ਤੇ ਸਮਾਪਤ ਹੋਇਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਕਾਮਰੇਡ ਬਜਿੰਦਰ ਪੰਡਿਤ, ਤਰਲੋਚਨ ਸਿੰਘ ਹੁਸੈਨਪੁਰ, ਕਾਮਰੇਡ ਪਵਨ ਕੁਮਾਰ ਸਰਪੰਚ ਚੱਕਕਰਮਾਂ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਆਗੂ ਕਾਮਰੇਡ ਦਵਿੰਦਰ ਨੰਗਲੀ, ਕਾਮਰੇਡ ਸੁਖਵੀਰ ਸਿੰਘ ਸੁੱਖਾ, ਗੁਰਨਾਮ ਸਿੰਘ ਔਲਖ , ਜਗਦੀਸ਼ ਲਾਲ, ਜਮਹੂਰੀ ਕਿਸਾਨ ਸਭਾ ਆਗੂ ਧਰਮਪਾਲ ਸੈਣੀ ਮਾਜਰਾ, ਜਰਨੈਲ ਸਿੰਘ ਘਨੌਲਾ, ਸ਼ਮਸ਼ੇਰ ਸਿੰਘ ਹਵੇਲੀ, ਕਿਰਤੀ ਕਿਸਾਨ ਮੋਰਚਾ ਆਗੂ ਕਾਮਰੇਡ ਦਵਿੰਦਰ ਸਰਥਲੀ, ਜਰਨੈਲ ਸਿੰਘ ਮਗਰੋੜ, ਸੀਟੂ ਆਗੂ ਕਾਮਰੇਡ ਗੁਰਦੇਵ ਸਿੰਘ ਬਾਗੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਰੁਪਿੰਦਰ ਸਿੰਘ ਰੂਪਾ ਖਵਾਸਪੁਰ, ਕਾਮਰੇਡ ਕਾਕਾ ਰਾਮ ਮੋਰਿੰਡਾ, ਤਰਕਸ਼ੀਲ ਆਗੂ ਅਸ਼ੋਕ ਕੁਮਾਰ, ਕਾਮਰੇਡ ਅਮਰ ਸਿੰਘ ਬੜਾ ਪਿੰਡ, ਗੁਰਨਾਮ ਸਿੰਘ ਬੜਾ ਪਿੰਡ, ਭਗਤ ਸਿੰਘ ਬਿੱਕੋਂ, ਪਿਆਰਾ ਸਿੰਘ ਬੇਲੀਆਂ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



