ਜੀਤੋ ਮਰਜਾਣੀ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਜੀਤੋ ਮਰਜਾਣੀ ਖਿੱਤੇ ਪੰਜਾਬ ਦੀ ,
ਜਿਹਨੂੰ ਕਦੇ ਕਹਿੰਦੇ ਖਿੜਿਆ ਗੁਲਾਬ ਸੀ ।ਮਨੁੱਖੀ ਹੱਕਾਂ ਦੇ ਅਲੰਬਰਦਾਰ ,
ਫਾਡੀ ਹੋਣ ਜਾ ਰਹੇ ਕਹਾਉਂਦੇ ਆਜ਼ਾਦ ਸੀ ।
ਬੰਦਿਆਂ ਅੰਦਰ ਆ ਗਈ ਹੀਣ ਭਾਵਨਾ ,
ਔਰਤਾਂ ਨਾਲ ਹੁੰਦੀ ਰਹੇ ਤਕਰਾਰ ਜੀ ।
ਜੀਤੋ ਮਰਜਾਣੀ ……………………..।

ਜੀਤੋ ਮਰਜਾਣੀ ਲਈ ਬਾਬਲੇ ਨੇ ਟੋਲਿਆ ਵਰ
ਵਰ ਟੋਲਿਆ ਨਿੰਬੂਆਂ ਵਾਲਾ ।
ਨਿੰਬੂ ਵਿਕਦੇ ਕਿਸ਼ਤਾਂ ਤੇ ,
ਵਰ ਟੋਲਿਆ ਰੋਹੀ ਦੀ ਕਿੱਕਰ ਤੋਂ ਕਾਲਾ ।
ਸਾਰਾ ਖਿੱਤਾ ਗਾਹ ਮਾਰਿਆ ਲੱਭਿਆ ਨਾ ਕੋਈ ਲਾੜਾ ,
ਜੇ ਲੱਭਿਆ ਤਾਂ ਤਵੇ ਤੋਂ ਕਾਲਾ ।
ਪੂਰਾ ਰੋਹਬ ਰੱਖੇ , ਗੁੱਸੇ ਵਾਲਾ ,
ਨਿੰਬੂਆਂ ਦੇ ਬਾਗ਼ਾਂ ਵਾਲਾ ।
ਜੀਤੋ ਮਰਜਾਣੀ …………………..।

ਭਰੇ ਪਏ ਅੰਦਰਖਾਤੇ ਨਸ਼ਿਆਂ ਨਾਲ ,
ਦਿਲ ਵੀ ਡੋਬੂ ਖਾ ਰਹੇ ਮਨ ਵੀ ਡੋਲਣ ।
ਲੱਭਦੇ ਨਾ ਨਾਲ ਲੱਗਦੇ ਕਸ਼ਮੀਰ, ਹਰਿਆਣਾ ਹਿਮਾਚਲ ‘ਚ ,
ਨਾ ਪਾਕਿ ਪੰਜਾਬ ‘ਚ , ਨਾ ਚੜ੍ਹਦੇ ਪੰਜਾਬ ‘ਚ ਜੇ ਲੱਗੋ ਟਟੋਲਣ ।
ਬਹਾਦਰ ਕੌਮ ਦੀ ਹਰ ਕੋਈ ਸ਼ਾਬਾਸ਼ੀ ਕਰੇ ,
ਪਰ ਇਨ੍ਹਾਂ ਨੂੰ ਸੁਧਾਰਨ ਲਈ ਕੁਝ ਨਾ ਬੋਲਣ
ਇਨ੍ਹਾਂ ਸਾਰੀਆਂ ਅਲਾਮਤਾਂ ਦੇ ਹੁੰਦਿਆਂ ,
ਬੀਡ਼ਾ ਚੁੱਕਣ ਲਈ ‘ਆਪ’ ਲੱਗੀ ਹੈ ਪਰ ਤੋਲਣ
ਜੀਤੋ ਮਰਜਾਣੀ ਖਿੱਤੇ ਪੰਜਾਬ ਦੀ , ਜੀਹਨੂੰ ਕਦੇ ਕਹਿੰਦੇ ਖਿੜਿਆ ਗੁਲਾਬ ਸੀ ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲ੍ਹਾ ਪਟਿਆਲਾ
ਫੋਨ : 9878469639

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਤਮਾ ਹੰਸ ਰਾਜ ਜੀ ਦਾ ਜਨਮ ਦਿਹਾਡ਼ਾ ਮਨਾਇਆ
Next articleਬਾਹਰਵੀਂ ਤੋਂ ਬਾਅਦ ਕਾਲਜ ਦੀ ਚੋਣ ਸਮੇਂ ਜਲਦਬਾਜ਼ੀ ਨਾ ਕਰੋ।