ਬਾਹਰਵੀਂ ਤੋਂ ਬਾਅਦ ਕਾਲਜ ਦੀ ਚੋਣ ਸਮੇਂ ਜਲਦਬਾਜ਼ੀ ਨਾ ਕਰੋ।

ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ,ਬਠਿੰਡਾ

(ਸਮਾਜ ਵੀਕਲੀ)

12ਵੀਂ ਪਾਸ ਕਰ ਲੈਣ ਤੋਂ ਬਾਅਦ ਹਰ ਵਿਦਿਆਰਥੀ ਦਾ ਸਭ ਤੋਂ ਅਹਿਮ ਫੈਸਲਾ ਹੁੰਦਾ ਹੈ ਕਿ ਉਸ ਨੇ ਕਿਸ ਕਾਲਜ *ਚ ਦਾਖਲਾ ਲੈਣਾ ਹੈ।ਅਕਸਰ ਮਨ ਨੂੰ ਲੁਭਾਉਣ ਵਾਲੇ ਅਤੇ ਗੁੰਮਰਾਕੁਨ ਵਿਗਿਆਪਨ, ਸੁਣੀਆਂ—ਸੁਣਾਈਆਂ ਗੱਲਾਂ ਅਤੇ ਹੋਰਾਂ ਦੀ ਦੇਖਾਦੇਖੀ ਬੱਚੇ ਅਤੇ ਮਾਪੇ ਗਲਤ ਕਾਲਜ ਦੀ ਚੋਣ ਕਰ ਲੈਂਦੇ ਹਨ ਜੋ ਵਿਦਿਆਰਥੀ ਦੇ ਭਵਿੱਖ ਲਈ ਗਲਤ ਸਾਬਤ ਹੁੰਦਾ ਹੈ।

ਕਾਲਜ ਵਿਦਿਆਰਥੀ ਹੋਣ ਦੇ ਨਾਤੇ ਬੱਚੇ ਜੋ ਸਭ ਤੋਂ ਵੱਡੀ ਭੁੱਲ ਕਰਦੇ ਹਨ, ਉਹ ਇਹ ਕਿ ਦਾਖਲਾ ਭਰਨ ਤੋਂ ਪਹਿਲਾਂ ਲੋੜੀਂਦੀ ਖੋਜ਼ ਅਤੇ ਪੁੱਛਗਿੱਛ ਨਾ ਕਰਨਾ। ਪਰ ਇਹ ਤੈਅ ਕਿਵੇਂ ਹੋਵੇਗਾ ਕਿ ਤੁਹਾਡੇ ਵੱਲੋਂ ਕੀਤੀ ਗਈ ਚੋਣ ਠੀਕ ਹੈ ਜਾਂ ਨਹੀਂ।

ਹਰ ਵਿਦਿਆਰਥੀ ਅਲੱਗ ਹੁੰਦਾ ਹੈ, ਉਸ ਦੀ ਸੋਚ, ਪਸੰਦ ਅਤੇ ਸਖਸ਼ੀਅਤ ਸਭ ਅਲੱਗ ਹੁੰਦਾ ਹੈ, ਇਹ ਗੱਲ ਯਾਦ ਰੱਖੋ ,ਕਿ ਇਸ ਦੀ ਕੋਈ ਗਰੰਟੀ ਨਹੀਂ ਹੈ ਕਿ ਜਿਸ ਕਾਲਜ *ਚ ਤੁਸੀਂ ਦਾਖਲਾ ਲੈਂਦੇ ਹੋਂ, ਉਸਦੀ ਰੈਂਕਿੰਗ ਤੁਹਾਨੂੰ ਸਫਲਤਾ ਦਵਾਵੇਗੀ। ਸਿੱਖਿਆ ਮਾਹਿਰ ਵੀ ਕਹਿੰਦੇ ਹਨ ਕਿ ਵਿਦਿਆਰਥੀ ਅਤੇ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਾਲਜ ਤਲਾਸ਼ ਕਰਨ ਦੀ ਪ੍ਰਕਿਰਿਆ *ਚ ਜਿਆਦਾ ਧਿਆਨ ਵਿਦਿਆਰਥੀ ਦੀ ਜ਼ਰੂਰਤ ,ਉਸ ਦੀ ਯੋਗਤਾ ਅਤੇ ਕਮਜ਼ੋਰੀਆਂ *ਤੇ ਦੇਣਾ ਚਾਹੀਦਾ ਹੈ।

ਕਾਲਜ ਦੀ ਚੋਣ ਕਰਦੇ ਸਮੇਂ ਕੁਝ ਗੱਲਾ ਨੂੰ ਸਮਝਣਾ ਜਰਰੀ ਹੈ। ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਪਤਾ ਕਰੋ ਕਿ ਜਿਸ ਕਾਲਜ ਜਾਂ ਯੂਨੀਵਰਸਿਟੀ *ਚ ਦਾਖਲਾ ਲੈ ਰਹੇ ਹੋਂ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਕਾਲਜ *ਚ ਦਾਖਲੇ ਲਈ ਨੰਬਰਾਂ ਦੀ ਬਣਨ ਵਾਲੀ ਮੈਰਿਟ *ਚ ਕੱਟ ਆਫ ਫੀਸਦ ਬਾਰੇ ਪਹਿਲਾਂ ਪੜ੍ਹਤਾਲ ਕਰ ਲਵੋ।ਕਾਲਜ *ਚ ਵਿਦਿਆਰਥੀਆਂ ਦੀ ਗਿਣਤੀ ਅਤੇ ਹੋ ਸਕੇ ਤਾਂ ਉਨ੍ਹਾਂ ਦੇ ਪਿਛੋਕੜ ਬਾਰੇ ਵੀ ਨਜਰ ਮਾਰੋ।ਕਾਲਜ ਦੀ ਵੈੱਬਸਾਈਟ ਤੋਂ ਇਲਾਵਾ ਸੋਸ਼ਲ ਮੀਡੀਆ ਸਰਗਰਮੀਆਂ *ਤੇ ਵੀ ਧਿਆਨ ਦਿਓ, ਉਥੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਉਥੋਂ ਦੇ ਵਿਦਿਆਰਥੀ ਕਿਹੜੀਆਂ ਚੀਜਾਂ ਤੋਂ ਖੁਸ਼ ਜਾਂ ਨਾ—ਖੁਸ਼ ਹਨ। ਕਾਲਜ *ਚ ਪੜ੍ਹਾਉਣ ਵਾਲੇ ਸਟਾਫ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰੋ, ਕਿਉਂਕਿ ਯੋਗ ਅਤੇ ਤਜ਼ੁਰਬੇਕਾਰ ਸਟਾਫ ਬਿਨਾਂ ਗੱਲ ਨਹੀਂ ਬਣਨੀ।

ਕਾਲਜ ਦੇ ਮੌਜੂਦਾ ਵਿਦਿਆਰਥੀਆਂ ਅਤੇ ਹਾਲ ਹੀ *ਚ ਗੈਜੂਏਟ ਹੋਏ ਵਿਦਿਆਰਥੀਆਂ ਨਾਲ ਗੱਲਬਾਤ ਜਰੂਰ ਕਰੋ।ਇਸ *ਚ ਸਾਬਕਾ ਜਾਂ ਐਲੂਮਨੀ ਵਿਦਿਆਰਥੀਆਂ ਦਾ ਪਤਾ ਲਗਾ ਕੇ ਉਨ੍ਹਾਂ ਨਾਲ ਰਾਬਤਾ ਕੀਤਾ ਜਾ ਸਕਦਾ ਹੈ। ਕਾਲਜ ਦਾ ਪਿਛਲੇ ਪੰਜ ਸਾਲਾਂ ਦਾ ਪਲੇਸਮੈਂਟ ਰਿਕਾਰਡ ਅਤੇ ਕੋਰਸਾਂ ਲਈ ਇੰਟਰਨਸ਼ਿੱਪ ਜਾਂ ਟਰੇਨਿੰਗ ਦੇਣ ਵਾਲੇ ਅਦਾਰਿਆਂ ਬਾਰੇ ਜਾਣਕਾਰੀ ਜਰੂਰ ਹਾਸਲ ਕਰੋ।ਕਾਲਜ ਕੈਂਪਸ ਬਾਰੇ ਪਤਾ ਕਰੋ , ਹੋ ਸਕੇ ਤਾਂ ਖੁਦ ਜਾਕੇ ਉਥੋਂ ਬਾਰੇ ਸਮੁੱਚੀ ਜਾਣਕਾਰੀ ਲਵੋ ਅਤ ਕਾਲਜ ਵਿਚ ਕੁਝ ਸਮਾਂ ਬਿਤਾਓ, ਇਸ ਨਾਲ ਤੁਹਾਨੂੰ ਕਾਲਜ ਦਾ ਅਕਸ ਪਤਾ ਲੱਗਣ *ਚ ਸਹਾਇਤਾ ਮਿਲੇਗੀ। ਕਾਲਜ *ਚ ਅਧਿਆਪਨ ਸਮੱਗਰੀ, ਲਾਈਬੇ੍ਰਰੀ, ਹੋਸਟਲ, ਸੁਰੱਖਿਆ, ਖਾਣ—ਪੀਣ , ਟਰਾਂਸਪੋਰਟ ਸਿਸਟਮ ਅਤੇ ਖੋਜ਼ ਤਕਨੀਕ (ਰਿਸਰਚ) ਵਿਭਾਗ ਆਦਿ ਸਹੂਲਤਾਂ ਕਿਸ ਤਰ੍ਹਾਂ ਦੀਆਂ ਹਨ ਇਹ ਵੀ ਦੇਖਦਾ ਲਾਜ਼ਮੀ ਹੈ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਤੋ ਮਰਜਾਣੀ
Next articleਪਿਆਰੇ ਬੱਚਿਓ ! ਗਰਮੀਆਂ ਵਿੱਚ ਸਿਹਤ ਦਾ ਧਿਆਨ ਰੱਖੋ