ਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਵੱਲੋਂ ਅਸ਼ੋਕਾ ਵਿਜੇ ਦਸਮੀ ਅਤੇ ਧਮ ਪਰਿਵਰਤਨ ਦਿਵਸ ਮਨਾਇਆ ਗਿਆ

ਸਮਾਜ ਵੀਕਲੀ  ਯੂ ਕੇ,  

ਜੈ ਭੀਮ ਨਮੋ ਬੁੱਧਾ ਹੈ ਜੈ ਮੂਲ ਨਿਵਾਸੀ – ਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਵੱਲੋਂ 14 ਅਕਤੂਬਰ 2024 ਨੂੰ ਜੇਤਵਨ ਬੁੱਧ ਬਿਹਾਰ ਮੁਹੱਲਾ ਡਾਕਟਰ ਅੰਬੇਡਕਰ ਨਗਰ (ਨਵੀ ਆਬਾਦੀ) ਵਿਖੇ ਅਸ਼ੋਕਾ ਵਿਜੇ ਦਸਮੀ ਅਤੇ ਧਮ ਪਰਿਵਰਤਨ ਦਿਵਸ ਮਨਾਇਆ ਗਿਆ। ਜਿਸ ਵਿੱਚ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਬਹੁਤ ਸਾਰੇ ਸਾਥੀਆਂ ਨੇ ਬਾਹਰੋਂ ਵੀ ਸ਼ਿਰਕਤ ਕੀਤੀ। ਧਮ ਪਰਿਵਰਤਨ ਦਿਵਸ ਮੁਹੱਲੇ ਵਿਖੇ ਪਹਿਲੀ ਵਾਰ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਤ੍ਰਿਸ਼ਣ ਅਤੇ ਪੰਚਸ਼ੀਲ ਰਾਹੀਂ ਕੀਤੀ ਗਈ. ਸ੍ਰੀ ਰਾਜਕੁਮਾਰ ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ ਦੁਆਰਾ ਤ੍ਰਿਸ਼ਣ ਅਤੇ ਪੰਚ ਸ਼ੀਲ ਦਿੱਤੇ ਗਏ. ਉਸ ਤੋਂ ਉਪਰੰਤ ਸਟੇਜ ਦੀ ਕਾਰਵਾਈ ਮਿਸਟਰ ਰਕੇਸ਼ ਕੁਮਾਰ ਦੁਆਰਾ ਕਰਦੇ ਹੋਏ ਆਏ ਹੋ ਸਾਥੀਆਂ ਦੇ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ.

ਸਭ ਤੋਂ ਪਹਿਲਾਂ ਜਨਰਲ ਸੈਕਟਰੀ ਜੇਤਵਨ ਬੁੱਧਾ ਬਿਹਾਰਾ ਵੈਲਫੇਅਰ ਕਮੇਟੀ ਪਰਸ਼ੋਤਮ ਲਾਲ ਚੰਦਰ ਨੇ ਦੁਸਹਿਰਾ ਅਤੇ ਅਸ਼ੋਕਾ ਵਿਜੇ ਦਸਵੀਂ ਵਿੱਚ ਫਰਕ ਅਤੇ ਕਦੋਂ ਸ਼ੁਰੂ ਹੋਈ ਦੀ ਇਤਿਹਾਸਿਕ ਜਾਣਕਾਰੀ ਦੇਣ ਉਪਰੰਤ ਆਪਣੀ ਗੱਲ ਸਮਾਪਤ ਕੀਤੀ. ਵਿਦਿਆਰਥੀ ਮੰਨਤ ਅਤੇ ਬਿਪਾਸਾ ਦੋਵਾਂ ਬੱਚਿਆਂ ਨੇ ਬਾਬਾ ਸਾਹਿਬ ਬਾਰੇ ਆਪਣੀਆਂ ਕਵਿਤਾਵਾਂ ਰਾਹੀਂ ਉਹਨਾਂ ਦੇ ਸੰਘਰਸ਼ ਬਾਰੇ ਚਾਨਣਾ ਪਾਇਆ. ਪ੍ਰਧਾਨ ਵਿਸ਼ਵ ਸੰਘ ਪੰਜਾਬ ਸ੍ਰੀ ਰਾਜਕੁਮਾਰ ਰੱਤੂ ਨੇ ਗੌਤਮ ਬੁੱਧ, ਬਾਬਾ ਸਾਹਿਬ ਬਾਰੇ ਵਿਸਥਾਰ ਪੂਰਵਕ ਗੱਲ ਕਰਦਿਆਂ ਉਹਨਾਂ ਦੀਆਂ ਕੁਰਬਾਨੀਆਂ ਅਤੇ ਉਹਨਾਂ ਦੇ ਸੰਦੇਸ਼ ਉੱਪਰ ਲੋਕਾਂ ਨੂੰ ਚੱਲਣ ਵਾਸਤੇ ਅਪੀਲ ਕੀਤੀ.

ਸ਼੍ਰੀਮਤੀ ਦੇਵੀ ਚੰਦਰ ਯੂਕੇ ਨੇ ਆਪਣੀ ਗੱਲ ਕਰਦੇ ਹੋਏ ਔਰਤਾਂ ਦੇ ਬਾਬਾ ਸਾਹਿਬ ਦੁਆਰਾ ਦਿੱਤੇ ਅਧਿਕਾਰ ਅਤੇ ਬੁੱਧ ਦੀ ਸ਼ਰਨ ਜਾਣ ਦੇ ਫਾਇਦੇ ਬਾਰੇ ਗੱਲ ਕਰਦਿਆਂ ਔਰਤਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਬਾਬਾ ਸਾਹਿਬ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਹਿੰਦੂ ਕੋਡ ਬਿੱਲ ਬਾਰੇ ਉਨਾਂ ਨੇ ਔਰਤਾਂ ਨੂੰ ਜਾਣਕਾਰੀ ਦਿੱਤੀ ਉਸ ਦੇ ਨਾਲ ਹੀ ਉਹਨਾਂ ਨੇ EVM ਨੂੰ ਖਤਮ ਕਰਨ ਦੀ ਗੱਲ ਵੀ ਕੀਤੀ ਤਾਂ ਜੋ vote ਦਾ ਅਧਿਕਾਰ ਜਿੰਦਾ ਰੱਖਿਆ ਜਾ ਸਕੇ l

ਸ੍ਰੀ ਤਰਸੇਮ ਲਾਲ ਚਾਹਲ ਜੋ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਪਹੁੰਚੇ ਉਹਨਾਂ ਨੇ ਆਪਣੇ ਕੀਤੇ ਕੰਮ ਅਤੇ ਦਿਲ ਨੂੰ ਹਿਲਾ ਦੇਣ ਵਾਲੀਆਂ ਘਟਨਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਲੋਕਾਂ ਨੂੰ ਆਪਣੇ ਹੱਕ ਅਧਿਕਾਰ ਜਾਨਣ ਵਾਸਤੇ ਪ੍ਰੇਰਿਤ ਕੀਤਾ। ਸ੍ਰੀ ਟੇਕ ਚੰਦ ਨੇ ਆਪਣੀ ਗੱਲ ਕਰਦੇ ਹੋਏ ਲੋਕਾਂ ਨੂੰ ਕਿਹਾ ਕਿ ਹੁਣ ਸਮਾਂ ਦੁਸਹਿਰਾ ਦਿਵਾਲੀ ਮਨਾਉਣ ਦਾ ਨਹੀਂ ਆਪਣੇ ਮਹਾਂਪੁਰਸ਼ਾਂ ਦੇ ਮਿਸ਼ਨ ਤੇ ਚੱਲਣ ਦਾ ਹੈ। ਸੁਰਿੰਦਰ ਕੁਮਾਰ ਪ੍ਰਧਾਨ ਜੇਤਵਨ ਬੁੱਧਾ ਬਿਹਾਰਾ ਨਕੋਦਰ ਨੇ ਲੋਕਾਂ ਨੂੰ ਕਿਹਾ ਕਿ ਇਹ ਬੁੱਧ ਬਿਹਾਰ ਕਿਸੇ ਇੱਕ ਵਿਸ਼ੇਸ਼ ਵਿਅਕਤੀ ਦਾ ਨਹੀਂ ਸਗੋਂ ਸਾਰਿਆਂ ਦਾ ਸਾਂਝਾ ਹੈ ਇਸ ਲਈ ਆਪਾਂ ਇਸ ਨੂੰ ਆਪ ਹੀ ਬਣਾਉਣਾ ਹੈ ਤੇ ਆਪ ਹੀ ਚਲਾਉਣਾ ਹੈ. ਆਖਰ ਵਿੱਚ ਸ੍ਰੀ ਦਵਿੰਦਰ ਕੁਮਾਰ ਚੰਦਰ ਯੂਕੇ ਦੁਆਰਾ ਆਪਣੀ ਗੱਲ ਨੂੰ ਵਿਸਥਾਰ ਪੂਰਵਕ ਕਰਦੇ ਹੋਏ ਲੋਕਾਂ ਨੂੰ ਅਸ਼ੋਕਾ ਵਿਜੇ ਦਸਮੀ, ਧਮ ਪਰਿਵਰਤਨ ਚੱਕਰ ਦਾ ਪਿਛੋਕੜ ਬਾਰੇ ਜਾਣੂ ਕਰਵਾਇਆ. ਉਹਨਾਂ ਨੇ ਕਿਹਾ ਕਿ ਸਾਨੂੰ ਸਵਿਤਰੀ ਬਾਈ ਫੂਲੇ, ਰਮਾਬਾਈ, ਫਾਤਮਾ ਸ਼ੇਖ ਜੋ ਅਸਲ ਵਿੱਚ ਸਾਡੀਆਂ ਮਾਤਾਵਾਂ ਹਨ ਉਹਨਾਂ ਦੇ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ. ਪ੍ਰੋਗਰਾਮ ਦੁਪਹਿਰ 3.30 ਵਜੇ ਸ਼ੁਰੂ ਹੋਇਆ ਅਤੇ 5.30 ਖਤਮ ਕਰ ਦਿੱਤਾ ਗਿਆ l ਜਿਸ ਵਿੱਚ ਚਾਹ ਸਮੋਸਿਆਂ ਦਾ ਲੰਗਰ ਖੂਬ ਚਲਿਆ.

 

Previous articleSukha- A Forgotten Dalit Soldier Buried in the English Churchyard