HOME ਜੇਤਵਨ ਬੁੱਧ ਵਿਹਾਰ ਨਕੋਦਰ ਵਿਖੇ ਬਾਬਾ ਸਾਹਿਬ ਜੀ ਦਾ ਪ੍ਰਿਨਿਰਵਾਣ ਦਿਵਸ਼ ਤੇ...

ਜੇਤਵਨ ਬੁੱਧ ਵਿਹਾਰ ਨਕੋਦਰ ਵਿਖੇ ਬਾਬਾ ਸਾਹਿਬ ਜੀ ਦਾ ਪ੍ਰਿਨਿਰਵਾਣ ਦਿਵਸ਼ ਤੇ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਧੰਮ ਵਾਰੇ ਜਾਗ੍ਰਿਤ ਕਰਵਾਇਆ ਗਿਆ।

1

 (ਸਮਾਜ ਵੀਕਲੀ)  ਅੱਜ ਬਾਬਾ ਸਾਹਿਬ ਜੀ ਦੇ ਪ੍ਰਿਨਿਰਵਾਣ ਦਿਵਸ਼ ਤੇ ਮੁਹੱਲਾ ਡਾ. ਅੰਬੇਡਕਰ ਨਗਰ (ਨਵੀ ਅਬਾਦੀ) ਵਿੱਚ ਬਣੇ ਜੇਤਵਨ ਬੁੱਧ ਵਿਹਾਰ ਵਿਖੇ ਬਾਬਾ ਸਾਹਿਬ ਜੀ ਦੇ ਮਿਸ਼ਨ ਅਤੇ ਧੰਮ ਦੀ ਜਾਣਕਾਰੀ ਦਿੱਤੀ ਗਈ॥ ਸਾਡੇ ਸਤਿਕਾਰ ਯੋਗ ਸਾਥੀ ਪ੍ਰਸੋਤਮ ਦਾਰੀ ਜੀ ਵਲੋ ਬੱਚਿਆ ਨੂੰ ਕਵਿਤਾ ਅਤੇ ਕੋਰੀਓ ਗ੍ਰਾਫੀ ਵਿੱਚ ਤਿਆਰ ਕੀਤਾ ਗਿਆ ਜਿਸ ਵਿੱਚ ਬਾਬਾ ਸਾਹਿਬ ਜੀ ਦੇ ਜੀਵਨ ਦੀ ਝਾਤ ਪੈਂਦੀ ਸੀ॥ ਕਾਰਤਿਕ ਰੱਤੂ ਵਲੋੰ ਭਾਰਤ ਦੀ ਅੋਰਤ ਦੀ ਮੋਜੂਦਾ ਸਥਿਤੀ ਤੇ ਝਾਤ ਪਾਉਂਦੀ ਇੱਕ ਕਵਿਤਾ ਬੋਲੀ ਗਈ॥ ਰਾਜ ਕੁਮਾਰ ਬੋਧ ਜੀ ਵਲੋੰ ਵੀ ਬਾਬਾ ਸਾਹਿਬ ਜੀ ਦੇ ਦੇਖੇ ਗਏ ਬੋਧ ਮਈ ਭਾਰਤ ਦੇ ਸੁਪਨੇ ਨੂੰ ਸਭ ਨੂੰ ਯਾਦ ਕਰਵਾਇਆ ਅਤੇ ਕਿਉ ਉਹ ਸੁਪਨਾ ਪੂਰਾ ਨਹੀਂ ਹੋ ਪਾਇਆ , ਇਸ ਪ੍ਰਤੀ ਸਮਾਜ ਵਿੱਚ ਵੱਧ ਰਹੀ ਅੰਧ ਸਰਧਾ ਅਤੇ ਅੰਧ ਵਿਸ਼ਵਾਸ ਨੂੰ ਤਿਆਗ ਕਰਨ ਲਈ ਸਮਾਜ ਨੂੰ ਬੇਨਤੀ ਕੀਤੀ॥ ਬੱਚਿਆ ਨੇ ਬਾਬਾ ਸਾਹਿਬ ਜੀ ਵਾਰੇ ਆਪਣੀਆਂ ਕਵਿਤਾਵਾਂ ਰਾਹੀ ਗਿਆਨ ਦਿੱਤਾ॥ ਸਤਿਕਾਰਯੋਗ ਗੁਰਦਿਆਲ ਬੋਧ ਜੀ ਵਲੋਂ ਵੀ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਦਿਖਾਏ ਮਾਰਗ ਤੇ ਚੱਲਣ ਲਈ ਬੇਨਤੀ ਕੀਤੀ। ਬੁੱਧ ਵਿਹਾਰ ਪ੍ਰਧਾਨ ਸਤਿਕਾਰ ਯੋਗ ਸੁਰਿੰਦਰ ਜੀ ਵਲੋਂ ਵੀ ਸਭ ਦਾ ਧੰਨਵਾਦ ਕੀਤਾ ਗਿਆ। ਸਾਰਿਆ ਲਈ ਪ੍ਰੋਗਰਾਮ ਦੋਰਾਨ ਚਾਹ ਅਤੇ ਆਖੀਰ ਤੇ ਖਾਣੇ ਦਾ ਵਿਸ਼ੇਸ ਪ੍ਰਬੰਧ ਸੀ॥ ਇਸ ਪ੍ਰੋਗਰਾਮ ਵਿੱਚ ਭੰਤੇ ਸੁਮੀਤਾ ਜੀ ਵਲੋਂ ਤ੍ਰਿਸਰਣ ਅਤੇ ਪੰਜਸੀਲ ਦਿੱਤੇ ਗਏ ਅਤੇ ਸਭ ਨੂੰ ਸ਼ੀਲਵਾਨ ਬਣਨ ਲਈ ਬੇਨਤੀ ਕੀਤੀ ਤਦ ਹੀ ਬਾਬਾ ਸਾਹਿਬ ਜੀ ਦਾ ਮਿਸ਼ਨ ਪੂਰਾ ਹੋ ਸਕਦਾ ਹੈ॥ ਆਸ ਕਰਦੇ ਹਾਂ ਕਿ ਬਹੁਤ ਜਲਦ ਸਾਡਾ ਸਮਾਜ ਸਾਡੇ ਰਹਿਬਰ ਬਾਬਾ ਸਾਹਿਬ ਜੀ ਦੇ ਦਿਖਾਏ ਮਾਰਗ ਤੇ ਇਮਾਨਦਾਰੀ ਨਾਲ ਚੱਲ ਸਕੇਗਾ ਅਤੇ ਆਪਣੇ ਰਹਿਬਰ ਦਾ ਦੇਖਿਆ ਬੋਧ ਮਈ ਭਾਰਤ ਦਾ ਸੁਪਨਾ ਜਰੂਰ ਪੂਰਾ ਕਰੇਗਾ॥ ਸਭ ਲਈ ਮੰਗਲ ਮੈਤਰੀ

ਰਾਜ ਕੁਮਾਰ ਬੋਧ (ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ)

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਬਾਬਾ ਸਾਹਿਬ ਜੀ ਦਾ ਪ੍ਰਿਨਿਰਵਾਣ ਪਿੰਡ ਬਾਠ ਕਲਾਂ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਦਾ ਉਦਘਾਟਨ ਕਰ ਕੇ ਮਨਾਇਆ ਗਿਆ।
Next articleਸਲਾਨਾ ਸਿੱਖ ਸ਼ਹੀਦੀ ਦਿਵਸ 20 ਦਸੰਬਰ ਨੂੰ- ਤਿਆਰੀਆਂ ਮੁਕੰਮਲ