HOME ਬਾਬਾ ਸਾਹਿਬ ਜੀ ਦਾ ਪ੍ਰਿਨਿਰਵਾਣ ਪਿੰਡ ਬਾਠ ਕਲਾਂ ਵਿੱਚ ਬਾਬਾ ਸਾਹਿਬ ਜੀ...

ਬਾਬਾ ਸਾਹਿਬ ਜੀ ਦਾ ਪ੍ਰਿਨਿਰਵਾਣ ਪਿੰਡ ਬਾਠ ਕਲਾਂ ਵਿੱਚ ਬਾਬਾ ਸਾਹਿਬ ਜੀ ਦੇ ਸਟੈਚੂ ਦਾ ਉਦਘਾਟਨ ਕਰ ਕੇ ਮਨਾਇਆ ਗਿਆ।

 (ਸਮਾਜ ਵੀਕਲੀ)  ਅੱਜ ਮਿਤੀ 06 ਦਸੰਬਰ ਨੂੰ ਬਾਬਾ ਸਾਹਿਬ ਜੀ ਦੇ ਪ੍ਰਿਨਿਰਵਾਣ ਦਿਵਸ਼ ਤੇ ਪਿੰਡ ਬਾਠ ਕਲਾਂ ਵਿੱਚ ਸਰਧਾਜਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਬਾਬਾ ਸਾਹਿਬ ਜੀ ਦੇ ਮਿਸ਼ਨਰੀ ਉਪਾਸਕਾਂ ਵਲੋਂ ਬਾਬਾ ਸਾਹਿਬ ਜੀ ਦਾ ਪੂਰੀ ਹਾਇਟ ਦਾ ਸਟੈਚੂ ਪਿੰਡ ਦੀ ਇੱਕ ਵਿਸ਼ਾਲ ਪਾਰਕ ਵਿੱਚ ਲਗਾਇਆ ਗਿਆ ਅਤੇ ਉਸ ਦਾ ਉਦਘਾਟਨ ਕੀਤਾ ਗਿਆ। ਪਿੰਡ ਦੀ ਮੈਂਨਜਮੈਂਟ ਕਮੇਟੀ ਵਲੋਂ ਪੂਜਨੀਯ ਭਿੱਖੂ ਸੰਘ ਵਲੋੰ ਤ੍ਰਿਸਰਣ ਅਤੇ ਪੰਜਸ਼ੀਲ ਯਾਚਨਾ ਕਰਕੇ ਧੰਮ ਨੂੰ ਆਪਣੇ ਆਚਰਣ ਤੇ ਲਿਆਣ ਲਈ ਬੇਨਤੀ ਕੀਤੀ। ਪੂਜਨੀਯ ਭੰਤੇ ਦਵਿੰਦਰ ਜੀ ਅਤੇ ਪੂਜਨੀਯ ਭੰਤੇ ਸਮੀਤਾ ਭਿੱਖੂਣੀ ਜੀ ਵਲੋੰ ਸਭ ਉਪਾਸਕਾਂ ਨੂੰ ਧੰਮ ਨੂੰ ਸਵਿਕਾਰ ਕਰਨ ਲਈ ਪੰਜਸੀਲ ਅਤੇ ਤ੍ਰਿਸ਼ਰਣ ਦਿੱਤੀ। ਇਸ ਪ੍ਰੋਗਰਾਮ ਵਿੱਚ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਆਪਣੀ ਪਾਰਟੀ ਕਾਰਜ ਕਰਤਾਵਾਂ ਸਹਿਤ ਪਹੁੰਚੇ ਅਤੇ ਉਹਨਾਂ ਬਸਪਾ ਨੂੰ ਕਾਮਯਾਬ ਕਰਨ ਲਈ ਬੇਨਤੀ ਕੀਤੀ। ਸਾਡੇ ਸਮਾਜ ਦੇ ਸੁਰੀਲੇ ਗਾਇਕ ਕੰਠ ਕਲੇਰ ਜੀ ਨੇ ਵੀ ਇੱਕ ਗੀਤ ਰਾਂਹੀ ਹਾਜਰੀ ਲਗਾਈ ਜਿਸ ਦੇ ਬੋਲ ” ਇਕੱਲਾ ਹੀ ਤੁਰਿਆ ਸੀ ਉਹ, ਦਿਲ ਵਿੱਚ ਲੈ ਅੱਖਰਾਂ ਦੀ ਲੋਅ” ਸੁਣਾਇਆ ਅਤੇ ਸਭ ਦੇ ਮਨ ਜਿੱਤ ਲਏ। ਇਸ ਪ੍ਰੋਗਰਾਮ ਵਿੱਚ ਪਿੰਡ ਦੀ ਸੰਗਤ ਵਲੋ ਝਹੇੜੂ ਵਾਲੇ ਸੰਤ ਕ੍ਰਿਸਨ ਨਾਥ ਜੀ ਨੂੰ ਵੀ ਪਿਆਰ ਅਤੇ ਸਤਿਕਾਰ ਨਾਲ ਬੁਲਾਇਆ ਸੀ ਅਤੇ ਉਹਨਾਂ ਵੀ ਬਾਬਾ ਸਾਹਿਬ ਜੀ ਪ੍ਰਤੀ ਸਰਧਾ ਪ੍ਰਗਟ ਕੀਤੀ॥ ਰਾਜ ਕੁਮਾਰ ਬੋਧ ਜੀ ਵਲੋ ਤ੍ਰਿਸਰਣ ਯਾਚਨਾ ਕਰਵਾਈ ਗਈ ਅਤੇ ਆਖਿਰ ਤੇ ਬਾਬਾ ਸਾਹਿਬ ਜੀ ਦੇ ਬੋਧ ਮਈ ਭਾਰਤ ਨੂੰ ਬਣਾਉਣ ਲਈ ਸਭ ਨੂੰ ਬੁੱਧ ਧਰਮ ਅਪਨਾਉਣ ਲਈ ਬੇਨਤੀ ਕੀਤੀ ਅਤੇ ਅੰਧ ਵਿਸਵਾਸ ਅਤੇ ਅੰਧ ਸਰਧਾ ਤੋਂ ਬਿਨਾਂ ਸਾਰੇ ਕੰਮ ਕਰਨ ਲਈ ਹਿੰਮਤ ਦਿੱਤੀ ਕਿਉਕਿ ਬਾਬਾ ਸਾਹਿਬ ਨੀ ਸਾਨੂੰ ਉਹ ਹਿੰਮਤ ਦੇ ਗਏ ਹਨ॥ ਹੋਰ ਵੀ ਸਾਥੀਆ ਨੇ ਬਾਬਾ ਸਾਹਿਬ ਜੀ ਪ੍ਰਤੀ ਸਰਧਾ ਪ੍ਰਗਟ ਕੀਤੀ॥ ਇਸ ਪ੍ਰੋਗਰਾਮ ਨੂੰ ਸਾਡੀ ਮਿਸ਼ਨਰੀ ਅਤੇ ਧੰਮ ਵਿੱਚ ਪੂਰੀ ਸਰਧਾ ਰੱਖਣ ਵਾਲੇ ਭੈਣਜੀ ਕਮਲੇਸ਼ ਹੀਰ ਜੀ ਅਤੇ ਉਹਨਾਂ ਦੇ ਜੀਵਨ ਸਾਥੀ ਸਤਿਕਾਰ ਯੋਗ ਸੁਤੇ ਪ੍ਰਕਾਸ਼ ਜੀ ਨੇ ਪੂਰਾ ਯੋਗਦਾਨ ਦਿੱਤਾ। ਉਹਨਾਂ ਲਈ ਸਭ ਨੇ ਮੰਗਲ ਕਾਮਨਾਵਾਂ ਕੀਤੀਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleIndia’s ODI Win Cannot Hide the Cracks
Next articleਜੇਤਵਨ ਬੁੱਧ ਵਿਹਾਰ ਨਕੋਦਰ ਵਿਖੇ ਬਾਬਾ ਸਾਹਿਬ ਜੀ ਦਾ ਪ੍ਰਿਨਿਰਵਾਣ ਦਿਵਸ਼ ਤੇ ਸਮਾਜ ਨੂੰ ਬਾਬਾ ਸਾਹਿਬ ਜੀ ਦੇ ਧੰਮ ਵਾਰੇ ਜਾਗ੍ਰਿਤ ਕਰਵਾਇਆ ਗਿਆ।