‘ਹੁਕਮ ਵਜਾਉਂਦੇ ਸੀ ਜਥੇਦਾਰ’
ਸਮਾਜ ਵੀਕਲੀ ਯੂ ਕੇ,
‘ਅਕਾਲੀ ਦਲ’ 105 ਸਾਲ ਪੁਰਾਣੀ ਪਾਰਟੀ,
ਡੁੱਬਕੀਆਂ ਲਾਉਂਦੀ ਫਿਰੇ ਮੱਝਧਾਰ ਯਾਰੋ।
ਕਿਉਂਕਿ ਪ੍ਰਕਾਸ਼ ਬਾਦਲ ਨੇ ਨਾਲ ਦੇ ਛੱਡ ਸਾਥੀ,
ਸਿਰਫ਼ ਆਪਣੇ ਫਰਜ਼ੰਦ ਨੂੰ ਕੀਤਾ ਸੀ ਤਿਆਰ ਯਾਰੋ।
ਜਿਸਨੇ ਸਤਾ ਦੇ ਨਸ਼ੇ ‘ਚ ਗੁਰੂ ਨੂੰ ਟਿੱਚ ਜਾਣਿਆ,
ਜਿਸਦਾ ਹਰ ਹੁਕਮ ਵਜਾਉਂਦੇ ਸੀ ਜਥੇਦਾਰ ਯਾਰੋ।
ਅੱਜ ਉਹਨਾਂ ਹੀ ਜਥੇਦਾਰਾਂ ਸੁਖਬੀਰ ਬਾਦਲ,
ਦੇ ਦਿੱਤਾ ਹੈ ‘ਤਨਖਾਹੀਆ’ ਕਰਾਰ ਯਾਰੋ।
ਇਸ ਜਰਨੈਲ ਬਿਨਾਂ ਨਾ ਪਾਰਟੀ ਅੰਦਰ,
ਹੈ ਨਹੀਂ ਕੋਈ ਲੀਡਰ ਤਾਕਤਵਰ ਯਾਰੋ।
ਜੋ ਆਈ ਵੱਡੀ ਪੱਤਝੜ੍ਹ ਪਾਰਟੀ ‘ਤੇ,
ਮੁੜਕੇ ਲੈ ਆਵੇ ਫੇਰ ਬਹਾਰ ਯਾਰੋ।
ਅੱਜ ਬੁਰੀ ਤਰਾਂ ਫਸ ਗਈ ਪਾਰਟੀ ਨੂੰ,
ਕੋਈ ਲਾਉਂਦਾ ਦਿਸੇ ਨਾ ਪਾਰ ਯਾਰੋ?
ਜੋ ਵੀ ਕਰਦੇ ਪੁੱਠੀ ਪੈ ਜਾਵੇ,
ਐਸੀ ਕੁਦਰਤ ਦੀ ਪਈ ਹੈ ਮਾਰ ਯਾਰੋ।
ਮੇਜਰ ਸਿੰਘ ਬੁਢਲਾਡਾ
94176 42327