ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਡੋਰ ਟੂ ਡੋਰ ਪ੍ਰਚਾਰ ਲਈ ਕਮਾਨ ਕੱਸੀ

ਮਹੁੱਲਾ ਮਹੁੱਬਤ ਨਗਰ ਤੋਂ ਡੋਰ ਟੂ ਡੋਰ ਚੋਣ ਪ੍ਰਚਾਰ ਕਰਦੇ ਹੋਏ ਭਾਜਪਾ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਤੇ ਹੋਰ ਭਾਜਪਾ ਆਗੂ

ਮਹੁੱਲਾ ਮਹੁੱਬਤ ਨਗਰ ਤੋਂ ਸ਼ੁਰੂ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ

ਕਪੂਰਥਲਾ (ਕੌੜਾ)- ਹਲਕਾ ਕਪੂਰਥਲਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੇ ਆਪਣੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਹੋਇਆ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਡੋਰ ਟੂ ਡੋਰ ਪ੍ਰਚਾਰ ਲਈ ਕਮਾਨ ਕੱਸ ਲਈ ਹੈ ਜਿਸ ਦੇ ਤਹਿਤ ਰਣਜੀਤ ਸਿੰਘ ਖੋਜੇਵਾਲ ਨੇ ਭਾਜਪਾ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿਚ ਚੇਤਨ ਸੂਰੀ ਐਡਵੋਕੇਟ ਚੰਦਰਸ਼ੇਖਰ ਸੰਗ ਸ਼ਰਮਾ ਐਡਵੋਕੇਟ ਹੈਰੀ ਚੇਤਨ ਮੱਲ ਹਨ ਰਾਕੇਸ਼ ਗੁਪਤਾ ਦਿਨੇਸ਼ ਆਨੰਦ ਕਮਲ ਪ੍ਰਭਾਕਰ ਵਿਸ਼ਾਲ ਸੋਂਹਦੀ ਆਦਿ ਨੇ ਮੁਹੱਲਾ ਮੁਹੱਬਤ ਨਗਰ ਵਿਚ ਡੋਰ ਟੂ ਡੋਰ ਪ੍ਰਚਾਰ ਕਰ ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਇਆ ਅਤੇ ਕਪੂਰਥਲਾ ਤੋਂ ਭਾਜਪਾ ਦੇ ਉਮੀਦਵਾਰ ਰਣਜੀਤ ਸਿੰਘ ਖੋਜੇਵਾਲ ਨੂੰ ਆਪਣੀਆਂ ਕੀਮਤੀ ਵੋਟਾਂ ਪਾ ਕੇ ਇਤਿਹਾਸਕ ਜਿੱਤ ਦਰਜ ਕਰਾਉਣ ਲਈ ਪ੍ਰੇਰਿਤ ਕੀਤਾ ਇਸ ਦੌਰਾਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਵਿਕਸਿਤ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਡਬਲ ਇੰਜਨ ਵਾਲੀ ਭਾਜਪਾ ਸਰਕਾਰ ਬਣਾਉਣੀ ਜਰੂਰੀ ਹੈ।ਕਿਉਂਕਿ ਹੁਣ ਸਮਾਂ ਹੈ ਕਿ ਲੋਕ ਭਾਜਪਾ ਦੇ ਹੱਥ ਸੂਬੇ ਦੀ ਵਾਗਡੋਰ ਦੇਣ ਜਿਵੇਂ ਕਿ ਭਾਜਪਾ ਸ਼ਾਸ਼ਿਤ ਸੂਬਿਆਂ ਵਿੱਚ ਵਿਕਾਸ ਦੀ ਲਹਿਰ ਨਜ਼ਰ ਆ ਰਹੀ ਹੈ।ਉਨ੍ਹਾਂਨੇ ਕਿਹਾ ਕਿ ਹੁਣ ਭਾਜਪਾ ਹੀ ਇੱਕਮਾਤਰ ਅਜਿਹੀ ਰਾਸ਼ਟਰੀ ਪਾਰਟੀ ਹੈ ਜੋ ਪੰਜਾਬ ਦੀ ਇੰਡਸਟਰੀ ਪੰਜਾਬ ਦੇ ਵਿਕਾਸ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਦੇ ਰਸਤੇ ਤੇ ਲਿਆ ਸਕਦੀ ਹੈ।ਉਨ੍ਹਾਂਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ ਜੋ ਇਤਿਹਾਸਿਕ ਫੈਸਲੇ ਲਏ ਹਨ,ਉਹ ਪਿਛਲੇ 70 ਸਾਲਾਂ ਵਿੱਚ ਨਹੀਂ ਲਏ ਗਏ।ਉਨ੍ਹਾਂਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁੰਡਾਗਰਦੀ ਨੂੰ ਨਹੀਂ,ਸਗੋਂ ਵਿਕਾਸ ਕਰਵਾਉਣ ਵਾਲੇ ਅਤੇ ਈਮਾਨਦਾਰ ਲੋਕਾਂ ਨੂੰ ਵੋਟ ਦੇਣ।

ਖੋਜੇਵਾਲ ਨੇ ਕਿਹਾ ਕਿ ਕਾਂਗਰਸ ਦੇ ਪਿਛਲੇ ਪੰਜ ਸਾਲਾਂ ਵਿੱਚ ਲੋਕਾਂ ਨੇ ਵਿਕਾਸ ਦੀ ਉਪੇਕਸ਼ਾ ਦਾ ਲੰਮਾ ਦੰਸ਼ ਝੇਲਾ ਹੈ।ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਘੁੰਮਦੇ ਰਹੇ,ਤੇ ਜਨਪ੍ਰਤੀਨਿਧੀਆਂ ਨੇ ਉਨ੍ਹਾਂਨੂੰ ਪੱਲਾ ਹੀ ਨਹੀਂ ਫੜਾਇਆ,ਬਸ ਉਹ ਆਪਣੇ ਹਿਤਾਂ ਦੀ ਪੂਰਤੀ ਵਿੱਚ ਜੁਟੇ ਰਹੇ।ਲੋਕਾਂ ਦੇ ਵੋਟ ਲੈਣ ਦੇ ਬਾਵਜੂਦ ਲੋਕਾਂ ਤੋਂ ਦੂਰ ਰਹੇ ਜਨਪ੍ਰਤੀਨਿਧੀਆਂ ਨੂੰ ਲੋਕ ਇਸ ਵਾਰ ਮੁੰਹ ਨਹੀਂ ਲਗਾਉਣਗੇ।ਲੋਕ ਹਮੇਸ਼ਾ ਉਨ੍ਹਾਂ ਦੇ ਵਿੱਚ ਰਹਿਣ ਵਾਲੇ,ਹਰ ਸ਼ਮੇ ਉਪਲੱਬਧ ਰਹਿਣ ਵਾਲੇ ਉਮੀਦਵਾਰ ਨੂੰ ਹੀ ਵੋਟ ਦੇਣਗੇ।ਖੋਜੇਵਾਲ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਆਕੇ ਛਲ ਕਰਦੇ ਹੋਏ ਦਿੱਲੀ ਮਾਡਲ ਦੀ ਗੱਲ ਕਰਦਾ ਹੈ ਜਦੋਂ ਕਿ ਕਾਂਗਰਸੀ ਨਵਜੋਤ ਸਿੱਧੂ ਅਮਰੀਕੀ ਮਾਡਲ ਦੀ ਗੱਲ ਕਰਦਾ ਹੈ।ਲੇਕਿਨ ਇਹ ਨੇਤਾ ਗਲਤ ਭਾਸ਼ਾ ਦਾ ਇਸਤੇਮਾਲ ਕਰਕੇ ਸੱਤਾ ਲਈ ਪੰਜਾਬੀਆਂ ਦੀ ਵੋਟ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।ਕਿਉਂਕਿ ਇਹ ਲੜਾਈ ਸਿਰਫ ਮੁੱਖ ਮੰਤਰੀ ਦੀ ਕੁਰਸੀ ਲਈ ਲੜੀ ਜਾ ਰਹੀ ਹੈ। ਇਸ ਡੋਰ ਟੂ ਡੋਰ ਪ੍ਰਚਾਰ ਦੌਰਾਨ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਦੇ ਨਾਲ ਚੇਤਨ ਸੂਰੀ ਐਡਵੋਕੇਟ, ਚੰਦਰਸ਼ੇਖਰ,ਐਡਵੋਕੇਟ ਹੈਰੀ ਚੇਤਨ , ਰਾਕੇਸ਼ ਗੁਪਤਾ, ਦਿਨੇਸ਼ ਆਨੰਦ, ਕਮਲ ਪ੍ਰਭਾਕਰ, ਵਿਸ਼ਾਲ ਸੋਂਹਦੀ ,ਧਨਵੀਰ ਮਲਹੋਤਰਾ, ਰਾਮਪਾਲ ਮੜ੍ਹੀਆ, ਅਸ਼ੋਕ ਮਹਾਜਨ, ਅਨੁਰਾਗ ਮਲਹੋਤਰਾ ,ਰਾਜੇਸ਼ ਬੱਗਾ ,ਸੰਨੀ ਬੈਂਸ, ਜਗਦੀਪ ਸਿੰਘ, ਗੌਰਵ ਮਹਾਜਨ ਆਦਿ ਭਾਜਪਾ ਦੇ ਆਗੂ ਤੇ ਵਰਕਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੁਰਸੀ
Next articleਜੇਕਰ ਸਰਕਾਰ ਨੇ ਸਕੂਲ ਨਾ ਖੋਲੇ ਤਾਂ ਚੱਕਾ ਜਾਮ ਕਰਾਂਗੇ ਸੰਦੀਪ ਅਰੋੜਾ