ਕੁਰਸੀ

ਭੁਪਿੰਦਰ ਸਿੰਘ ਬੋਪਾਰਾਏ

(ਸਮਾਜ ਵੀਕਲੀ)

ਮੈਂ ਕੀ ਕਰਨੇ ਭਾਦੋਂ ਸਾਵਣ, ਮੇਰੀ ਕੁਰਸੀ ਬਚ ਜਾਵੇ |
ਲੋਕਾਂ ਦੇ ਹੱਕ ਜਾਂਦੇ ਜਾਵਣ, ਮੇਰੀ ਕੁਰਸੀ ਬਚ ਜਾਵੇ |

ਅੰਦਰ-ਖਾਤੇ ਹਾਕਮ ਕੋਲੋਂ,ਐਸ਼-ਪ੍ਰਸਤੀ ਲੋੜੀ ਦੀ,
ਮਹਿਲਾਂ ਵਾਲੇ ਝੁੱਗੀ ਢਾਹਵਣ, ਮੇਰੀ ਕੁਰਸੀ ਬਚ ਜਾਵੇ |

ਕਾਗਜ ਉੱਤੇ ਸ਼ਬਦਾਂ ਵਾਲਾ, ਜ਼ਾਲ ਵਿਛਾਉਣਾ ਜਾਂਣਾ ਮੈਂ,
ਫਸ-ਫਸ ਪੰਛੀ ਜਾਨ ਗਵਾਵਣ, ਮੇਰੀ ਕੁਰਸੀ ਬਚ ਜਾਵੇ |

ਪਾ ਕੇ ਨੱਕ ਨਕੇਲ ਹਮੇਸ਼ਾਂ , ਬਲਦਾਂ ਵਾਂਗਰ ਹੱਕਦਾ ਹਾਂ,
ਮਿੱਤਰ ਬੇਲੀ ਸਮਝ ਨ ਪਾਵਣ, ਮੇਰੀ ਕੁਰਸੀ ਬਚ ਜਾਵੇ |

ਤਿਕੜਮ-ਬਾਜੀ ਮੇਰੇ ਕੋਲੋਂ , ਸਿੱਖਕੇ ਜਾਂਦੇ ਨੇਤਾ ਜੋ,
ਖੇਡ ਨਿਰਾਲੀ ਖੇਡ ਦਿਖਾਵਣ,ਮੇਰੀ ਕੁਰਸੀ ਬਚ ਜਾਵੇ |

ਚੇਲੇ ਚਪਟੇ ਮੈਂ ਤਾਂ ਸਾਰੇ, ਖੂਬ ਤਰਾਸ਼ੇ ਹੋਏ ਨੇ,
ਜਿਸਤੋਂ ਖਤਰਾ ਉਸਨੂੰ ਫਾਹਵਣ,ਮੇਰੀ ਕੁਰਸੀ ਬਚ ਜਾਵੇ |

‘ ਬੋਪਾਰਾਏ ‘ ਜੋ ਵੀ ਮੇਰੇ, ਰਾਹ ਦਾ ਰੋੜਾ ਬਣਿਆ ਹੈ,
ਕਬਰੀਂ ਜਾ ਕੇ ਮੰਜੀ ਡਾਹਵਣ, ਮੇਰੀ ਕੁਰਸੀ ਬਚ ਜਾਵੇ |

ਭੁਪਿੰਦਰ ਸਿੰਘ ਬੋਪਾਰਾਏ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLata Mangeshkar succumbs to ‘post-Covid multi-organ failure’
Next articleਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਨੁੱਕੜ ਮੀਟਿੰਗਾਂ ਦੇ ਨਾਲ ਨਾਲ ਡੋਰ ਟੂ ਡੋਰ ਪ੍ਰਚਾਰ ਲਈ ਕਮਾਨ ਕੱਸੀ