ਜੱਥੇਦਾਰ ਨਿਮਾਣਾ ਨੇ ਸਰਬੱਤ ਦਾ ਭਲਾ ਟ੍ਰਸਟ ਵੱਲੋਂ ਲਗਾਏ ਅੱਖਾਂ ਅਤੇ ਚਿੱਟੇ ਮੋਤੀਏ ਓਪਰੇਸ਼ਨ ਦੇ ਮੁਫਤ ਕੈਂਪ ਦਾ ਉਦਘਾਟਨ ਕੀਤਾ 

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)  ਗੁਰਦੁਆਰਾ ਸ਼ਹੀਦਗੜ੍ਹ ਸਾਹਿਬ ਪਿੰਡ ਸਿਹੋੜਾ ਵਿਖੇ ਸਰਬੱਤ ਦਾ ਭਲਾ (ਚੈ) ਟ੍ਰਸਟ ਦੇ ਸਰਪ੍ਰਸਤ ਡਾਕਟਰ ਐਸ.ਪੀ.ਸਿੰਘ. ਓਬਰਾਏ ਦੀ ਪ੍ਰੇਰਣਾ ਸਦਕਾ ਸ੍ਰ: ਜਸਵੰਤ ਸਿੰਘ ਛਾਪਾ ਪ੍ਰਧਾਨ ਸਰਬੱਤ ਦਾ ਭਲਾ (ਚੈ)ਟ੍ਰਸਟ ਲੁਧਿਆਣਾ ਇਕਾਈ ਦੀ ਅਗਵਾਈ ਹੇਠ ਮਨੁੱਖਤਾ ਦੇ ਭਲੇ ਲਈ 672ਵਾਂ ਮਹਾਨ ਅੱਖਾਂ ਦਾ ਕੈਂਪ ਸ੍ਰ: ਗੁਰਮੀਤ ਸਿੰਘ ਪੰਧੇਰ ਯੂ.ਐਸ.ਏ., ਬੀਬੀ ਸੁਰਿੰਦਰ ਕੌਰ ਪੰਧੇਰ ਯੂ.ਐਸ.ਏ. ਦੇ ਪਰਿਵਾਰ ਦੇ ਪੂਰਨ ਸਹਿਯੋਗ ਨਾਲ ਲਗਾਇਆ ਗਿਆ। ਇਸ ਮਹਾਨ ਅੱਖਾਂ ਦੇ ਕੈਂਪ ਦਾ ਉਦਘਾਟਨ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਅਤੇ ਬੀਬੀ ਕੁਲਦੀਪ ਕੌਰ ਦੀਪ ਲੁਧਿਆਣਵੀ ਨੇ ਸਾਂਝੇ ਤੌਰ ਤੇ ਕਰਦਿਆਂ ਕਿਹਾ ਕਿ ਅੱਖਾਂ ਤੋਂ ਦਿਖਣਾ ਬੰਦ ਹੋ ਗਿਆ ਸਮਝੋ ਜਹਾਨ ਖ਼ਤਮ ਹੋ ਗਿਆ। ਲੋੜਵੰਦ ਮਰੀਜ਼ਾਂ ਲਈ ਲਗਾਏ ਗਏ ਮਹਾਨ ਅੱਖਾਂ ਦੇ ਚਿੱਟੇ ਮੋਤੀਆ ਦੇ ਮੁਫ਼ਤ ਓਪਰੇਸ਼ਨ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਗੁਰਮੀਤ ਸਿੰਘ ਪੰਧੇਰ ਸੇਵਾਦਾਰ ਸਰਬੱਤ ਦਾ ਭਲਾ (ਚੈ) ਟ੍ਰਸਟ ਅਤੇ ਸਾਥੀਆਂ ਵੱਲੋਂ ਬਹੁਤ ਵੱਡਾ ਪਰਉਪਕਾਰ ਦਾ ਕਾਰਜ ਕੀਤਾ ਗਿਆ। ਇਸ ਮੌਕੇ ਤੇ ਸਰਬੱਤ ਦਾ ਭਲਾ (ਚੈ) ਟ੍ਰਸਟ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਅਤੇ ਗੁਰਮੀਤ ਸਿੰਘ ਪੰਧੇਰ ਨੇ ਦੱਸਿਆ ਕਿ ਅੱਖਾਂ ਦੇ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ 400 ਤੋਂ ਵੱਧ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਮੁਫਤ ਕੀਤੀ ਗਈ, ਲੋੜਵੰਦ ਮਰੀਜ਼ਾਂ ਨੂੰ ਫਰੀ ਨੰਬਰ ਵਾਲੀਆਂ ਐਨਕਾਂ ਅਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ ਅਤੇ 45 ਚਿੱਟੇ ਮੋਤੀਏ ਦੇ ਓਪਰੇਸ਼ਨ ਲਈ ਪਹਿਚਾਣ ਕੀਤੀ ਜਿਨ੍ਹਾਂ ਦੇ ਕੱਲ੍ਹ ਨੂੰ ਚਿੱਟੇ ਮੋਤੀਏ ਦੇ ਓਪਰੇਸ਼ਨ ਮੁਫ਼ਤ ਕੀਤੇ ਜਾਣਗੇ। ਇਸ ਮੌਕੇ ਤੇ ਜੱਸਾ ਸਿੰਘ ਸੰਧੂ ਪ੍ਰਧਾਨ ਉਤਰੀ ਭਾਰਤ, ਡਾਕਟਰ ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸੇਵਾਵਾਂ, ਕੁਲਦੀਪ ਸਿੰਘ ਗਰੇਵਾਲ ਪ੍ਰਬੰਧਕ ਸਿਹਤ ਸੇਵਾਵਾਂ ਅਤੇ ਨਗਰ ਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ
Next articleਬੱਚਿਆਂ ਦੀ ਮਾਨਸਿਕ ਸਥਿੱਤੀ ਤੇ ਭਾਰੂ ਹੁੰਦਾ ਦਿਖਾਵਾ