ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ) ਸ.ਜਸਵਿੰਦਰ ਜੱਸੀ ਸਾਬਕਾ ਸਰਪੰਚ ਖੁਆਸਪੁਰਾ ,ਜੋ ਬੀਤੀ ਕੱਲ੍ਹ ਅਕਾਲ ਚਲਾਣਾ ਕਰ ਗਏ ਸਨ.ਉਨਾਂ ਦਾ ਦਾਹ – ਸਸਕਾਰ ਉਨਾਂ ਦੇ ਪਿੰਡ ਖੁਆਸਪੁਰਾ ਦੇ ਸ਼ਮਸ਼ਾਨ ਘਾਟ ਵਿਖੇ ਬੇਹੱਦ ਗਮਗੀਨ ਅਵਸਥਾ ਵਿੱਚ ਕੀਤਾ ਗਿਆ ..ਇਸ ਮੌਕੇ ਉਨਾਂ ਦੇ ਹਿਤੈਸ਼ੀ , ਪਰਿਵਾਰਕ ਮੈਂਬਰ , ਰਿਸ਼ਤੇਦਾਰ , ਨਗਰ ਨਿਵਾਸੀ ,ਵੱਖ.ਵੱਖ ਜਥੇਬੰਦੀਆਂ ਦੇ ਨੁਮਾਇੰਦੇ ,ਧਾਰਮਿਕ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ , ਸ਼ਿਵਾਲਿਕ ਟੀ.ਵੀ ਚੈਨਲ ਦੇ ਮੁੱਖ ਪੱਤਰਕਾਰ ਭੁਪਿੰਦਰ ਸਿੰਘ ਭਾਗੋਮਾਜਰਾ , ਫ਼ਕੀਰ ਸਿੰਘ ਬਡਵਾਲੀ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਯਾਦਗਾਰੀ ਮਿਸ਼ਨ ਸੁਸਾਇਟੀ ਜ਼ਿਲ੍ਹਾ ਰੂਪਨਗਰ ਦੇ ਆਗੂ ਨਿਰਮਲ ਸਿੰਘ ਸੁੰਮਨ , ਜਗਦੀਸ਼ ਸਿੰਘ ਹਵੇਲੀ , ਗੁਰਦੇਵ ਸਿੰਘ ਡੱਬਰੀ , ਪੇ੍ਮ ਸਿੰਘ ਫਿੱਡੇ ,ਮੱਖਣ ਸਿੰਘ ਸੁਰਤਾਪੁਰ , ਗੁਰਮੁਖ ਸਿੰਘ ਢੋਲਣਮਾਜਰਾ ,ਬਨਬਾਰੀ ਲਾਲ ਮੱਟੂ ਅਤੇ ਡਾਕਟਰ ਰਜ਼ੇਸ਼ ਬੱਗਣ ਆਦਿ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ/ ਪਤਵੰਤੇ ਸੱਜਣ ਹਾਜ਼ਰ ਸਨ।
ਰਿਪੋਰਟ..ਜਗਦੀਸ਼ ਸਿੰਘ ਹਵੇਲੀ ,ਰੂਪਨਗਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



