ਰੋਪੜ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਨਰੇਗਾ ਮੁਲਾਜ਼ਮਾਂ ਵੱਲੋਂ ਰੂਪ ਨਗਰ ਜ਼ਿਲੇ ਵਿੱਚ ਆਪਣੀਆਂ ਤਨਖਾਹਾਂ ਲੈਣ ਸਬੰਧੀ ਕੀਤੀ ਜਾ ਰਹੀ ਹੜਤਾਲ ਨੂੰ ਬਹੁਜਨ ਸਮਾਜ ਪਾਰਟੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੋਲਡੀ ਪਰਖਾਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਗਰੀਬ ਮੁਲਾਜ਼ਮਾਂ ਦੀਆਂ ਤਨਖਾਹਾਂ ਸੈਂਟਰ ਸਰਕਾਰ ਤੁਰੰਤ ਜਾਰੀ ਕਰੇ ਕਿਉਂਕਿ ਇਹ ਮੁਲਾਜ਼ਮ ਜਿਥੇ ਹੜਾਂ ਦਾ ਪਰਕੋਪ ਝੱਲ ਰਹੇ ਹਨ ਉੱਥੇ ਅਜਿਹੀ ਮਝਦਾਰ ਸਥਿਤੀ ਨੇ ਇਹਨਾਂ ਦੇ ਸਾਹ ਸੂਤੇ ਹੋਏ ਹਨ। ਸੈਂਟਰ ਸਰਕਾਰ ਨੂੰ ਮਾਨਵਤਾਵਾਦੀ ਸੋਚ ਅਪਣਾਉਂਦਿਆ ਤੁਰੰਤ ਗਰੀਬ ਮੁਲਾਜਮਾਂ ਦੀਆਂ ਤਨਖਾਹਾਂ ਰਲੀਜ ਕਰ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਇਹ ਆਪਣੀਆਂ ਮੁਢਲੀਆਂ ਲੋੜਾਂ ਪੂਰੀਆਂ ਕਰ ਸਕਣ। ਇਸ ਮੌਕੇ ਮਨਰੇਗਾ ਕਰਮਚਾਰੀ ਯੂਨੀਅਨ ਦੇ ਵਰਕਰ ਗੁਰਸ਼ਰਨ ਸਿੰਘ ,ਚੰਦਰ ਸੈਨ, ਮਨਿੰਦਰ, ਕਵਿਤਾ, ਰਣਜੀਤ ਸਿੰਘ , ਕੁਲਦੀਪ ਸਿੰਘ, ਪ੍ਰਿੰਸ ਮਨਪ੍ਰੀਤ ਕੌਰ ,ਮੋਨੀਕਾ ਮੁਲਾਜ਼ਮ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



