ਜਰਖੜ ਵਿਖੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਚੌਥਾ ਦਿਨ

ਸੀਨੀਅਰ ਵਰਗ ਵਿੱਚ ਮੋਗਾ ਅਤੇ ਜਰਖੜ , ਜੂਨੀਅਰ ਵਰਗ ਵਿੱਚ ਚਚਰਾੜੀ ਅਤੇ ਅਮਰਗੜ੍ਹ ਰਹੇ ਜੇਤੂ
 ਲੁਧਿਆਣਾ ਨਕੋਦਰ ਮਹਿਤਪੁਰ  13 ਮਈ (ਹਰਜਿੰਦਰ ਪਾਲ ਛਾਬੜਾ)
ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰਁਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੇ 14ਵਾਂ ਓਲੰਪਿਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਚੌਥੇ ਦਿਨ  ਜਿੱਥੇ ਸੀਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਅਤੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਆਪਣੇ ਜੇਤੂ ਕਦਮ ਅੱਗੇ ਵਧਾਏ। ਉੱਥੇ ਜੂਨੀਅਰ ਵਰਗ ਵਿੱਚ ਚਚਰਾੜੀ ਅਤੇ  ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਜੇਤੂ ਰਹੇ ।ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਨੀਲੇ ਰੰਗ ਦੇ ਐਸਟਰੋਟਰਫ ਉੱਪਰ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾ ਰਹੇ ਹਨ।ਇਸ ਫੈਸਟੀਵਲ ਦੇ ਚੌਥੇ ਦਿਨ ਅੱਜ ਸੀਨੀਅਰ ਵਰਗ ਵਿੱਚ ਜਿੱਥੇ ਜਰਖੜ ਹਾਕੀ ਅਕੈਡਮੀ ਅਤੇ  ਸਪੋਰਟਸ ਸੈਂਟਰ ਕਿਲਾ ਰਾਇਪਰ ਵਿਚਕਾਰ ਗਹਿਗਿੱਚ ਮੁਕਾਬਲਾ ਹੋਇਆ ਜਿਸ ਵਿੱਚ   ਜਰਖੜ ਅਕੈਡਮੀ 6-4  ਗੋਲਾਂ ਨਾਲ  ਜੇਤੂ ਰਹੀ। ਅੱਧੇ ਸਮੇਂ ਤੱਕ ਕਿਲਾ ਰਾਇਪਰ 3-2 ਨਾਲ ਅੱਗੇ ਚੱਲ ਰਿਹਾ ਸੀ ।  ਜਰਖੜ ਅਕੈਡਮੀ ਦਾ ਪਵਨਦੀਪ ਸਿੰਘ ਹੀਰੋ ਆਫ ਦਾ ਮੈਚ ਬਣਿਆ । ਅੱਜ ਦੇ ਦੂਸਰੇ ਮੈਚ ਵਿੱਚ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੇ ਬਹੁਤ ਹੀ  ਸੰਘਰਸ਼ ਪੂਰਨ ਮੁਕਾਬਲੇ ਮਗਰੋਂ ਅਮਰਗੜ੍ਹ ਨੂੰ 5-4 ਨਾਲ  ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਹਾਸਿਲ ਕੀਤੀ  । ਮੋਗਾ ਦਾ  ਹਰਪੰਤ ਪ੍ਰੀਤ ਹੀਰੋ ਆਫ ਦਾ ਮੈਚ ਬਣਿਆ ।ਜਦ ਕਿ ਜੂਨੀਅਰ ਵਰਗ ਵਿੱਚ   ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੇ ਸਪੋਰਟ ਸੈਂਟਰ ਕਿਲਾ  ਰਾਏਪੁਰ  ਨੂੰ 3-0  ਨਾਲ਼ ਹਰਾ ਕੇ ਦੂਜੀ ਜਿੱਤ ਹਾਸਿਲ ਕੀਤੀ ।  ਚਚਰਾੜੀ ਦਾ ਗੁਰਸਿਮਰਨ ਸਿੰਘ ਹੀਰੋ ਆਫ ਦਾ ਮੈਚ ਬਣਿਆ ।  ਜੂਨੀਅਰ ਵਰਗ ਦੇ ਇੱਕ ਹੋਰ ਮੁਕਾਬਲੇ ਵਿੱਚ  ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਅਮਰਗੜ੍ਹ ਨੇ  ਘਵਁਦੀ ਸਕੂਲ ਨੂੰ 2-1 ਨਾਲ ਹਰਾ ਕੇ ਆਪਣੇ ਸੈਮੀ ਫਾਈਨਲ ਵੱਲ ਕਦਮ ਵਧਾਏ । ਅੱਜ ਦੇ ਮੈਚਾਂ ਦੌਰਾਨ ਲੁਧਿਆਣਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਰਦਾਰ ਸ਼ਰਨਪਾਲ ਸਿੰਘ ਮੱਕੜ ਨੇ ਮੁੱਖ ਮਹਿਮਾਨ ਵਜੋਂ ਵੱਖ-ਵੱਖ ਟੀਮਾਂ ਦੇ ਨਾਲ ਜਾਣ ਪਹਿਚਾਣ ਕੀਤੀ ।  ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ।  ਇਸ ਮੌਕੇ ਰਘਵੀਰ ਸਿੰਘ ਖਾਨਪੁਰ ਯੂਐਸਏ , ਪਰਮਜੀਤ ਸਿੰਘ ਨੀਟੂ ,  ਤਜਿੰਦਰ ਸਿੰਘ ਜਰਖੜ, ਗੁਰਸਤਿੰਦਰ ਸਿੰਘ ਪ੍ਰਗਟ, ਮਨਦੀਪ ਸਿੰਘ  ਜਰਖੜ ,ਸ਼ਿੰਗਾਰਾ ਸਿੰਘ ਜਰਖੜ , ਗੁਰਦੀਪ ਸਿੰਘ  ਕਿਲਾ ਰਾਏਪੁਰ  ਜ਼ਿਲਾ ਖੇਡ ਅਫਸਰ ਮਲੇਰ ਕੋਟਲਾ ,   ਕੁਲਦੀਪ  ਸਿੰਘ ਘਵੱਦੀ , ਪਰਮ ਗਰੇਵਾਲ ਗਿੱਲ , ਬਾਬਾ ਰੁਲਦਾ ਸਿੰਘ ਸਾਇਆ ਕਲਾ ,  ਗੁਰਵਿੰਦਰ ਸਿੰਘ ਕਿਲਾ ਰਾਇਪਰ ,ਅਜੀਤ ਪਾਲ ਸਿੰਘ ਨਾਰੰਗਵਾਲ ਆਦਿ ਇਲਾਕੇ ਦੀਆਂ ਹੋਰ ਸ਼ਖਸੀਅਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।  ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਓਲੰਪੀਅਨ ਪ੍ਰਿੰਸੀਪਲ ਹਾਕੀ ਫੈਸਟੀਵਲ ਦੇ ਅਗਲੇ ਗੇੜ ਦੇ ਮੁਕਾਬਲੇ 18 ਅਤੇ 19 ਮਈ ਨੂੰ ਹੋਣਗੇ । ਇਸ ਮੌਕੇ   19 ਮਈ ਨੂੰ ਓਲੰਪੀਅਨ  ਪ੍ਰਿਥੀਪਾਲ ਸਿੰਘ ਦੀ 41ਵੀਂ ਬਰਸੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੀਬੀ ਅਮਰ ਕੌਰ ਲਾਇਬਰੇਰੀ,ਆਰਤੀ ਚੌਕ ਜੁੜਕੇ 
Next articleਸਿੱਖ ਇਤਿਹਾਸ ਦਾ ਖ਼ੂਨੀ ਪੰਨਾ : ਛੋਟਾ ਘੱਲੂਘਾਰਾ