ਗੂਗਲ ਨੂੰ 26.8 ਕਰੋੜ ਡਾਲਰ ਜੁਰਮਾਨਾ

ਪੈਰਿਸ (ਸਮਾਜ ਵੀਕਲੀ): ਫਰਾਂਸ ਦੀ ਮਾਰਕੀਟ ਕੰਪੀਟੀਸ਼ਨ ਰੈਗੂਲੇਟਰ ਅਥਾਰਿਟੀ ਨੇ ਗੂਗਲ ਨੂੰ ਆਨਲਾਈਨ ਮਸ਼ਹੂਰੀ ਮਾਰਕੀਟ ’ਚ ਆਪਣੇ ਦਬਦਬੇ ਦੀ ਗਲਤ ਵਰਤੋਂ ਕਰਨ ’ਤੇ 22 ਕਰੋੜ ਯੂਰੋ (26.8 ਕਰੋੜ ਡਾਲਰ) ਦਾ ਜੁਰਮਾਨਾ ਲਾਇਆ ਹੈ। ਕੰਪੀਟੀਸ਼ਨ ਅਥਾਰਿਟੀ ਨੇ ਅੱਜ ਇੱਕ ਬਿਆਨ ’ਚ ਕਿਹਾ ਕਿ ਗੂਗਲ ਦੇ ਤੌਰ ਤਰੀਕੇ ਖਾਸ ਤੌਰ ’ਤੇ ਗੰਭੀਰ ਹਨ ਕਿਉਂਕਿ ਉਹ ਕੁਝ ਬਾਜ਼ਾਰਾਂ ’ਚ ਆਪਣੇ ਵਿਰੋਧੀਆਂ ਅਤੇ ਮੋਬਾਈਲ ਸਾਈਟਾਂ ਦੇ ਪ੍ਰਕਾਸ਼ਕਾਂ ਅਤੇ ਐਪਲੀਕੇਸ਼ਨ ਇਕਾਈਆਂ ਨੂੰ ਸਜ਼ਾ ਦਿੰਦੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਮਲਾ ਹੈਰਿਸ ਦਾ ਜਹਾਜ਼ ਤਕਨੀਕੀ ਖਰਾਬੀ ਕਾਰਨ ਪਰਤਿਆ
Next articleConnecting children with nature in small ways