HOME ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਤੇ ਦੋਸੀ ਗਿ੍ਫਤਾਰ ਮਹਿਤਪੁਰ 

ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਤੇ ਦੋਸੀ ਗਿ੍ਫਤਾਰ ਮਹਿਤਪੁਰ 

2

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਗੁਰਮੀਤ ਸਿੰਘ ਸਿੰਘ ਸੀਨੀਅਰ ਪੁਲਿਸ ਕਪਤਾਨ ਜ਼ਿਲਾ ਦਿਹਾਤੀ ਵੱਲੋਂ ਅਤੇ ਪੰਜਾਬ ਸਰਕਾਰ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਵਿਰੁੱਧ ਜੋ ਯੁੱਧ ਛੇੜਿਆ ਗਿਆ ਹੈ ਉਸ ਦੋਰਾਨ ਜਸਰੂਪ ਕੌਰ ਬਾਠ ਆਈ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਹਦਾਇਤ ਤੇ ਓਕਾਰ ਸਿੰਘ ਬਰਾੜ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਦੀ ਅਗਵਾਈ ਹੇਠ ਸਿਕੰਦਰ ਸਿੰਘ ਮੁੱਖ ਥਾਣਾ ਮਹਿਤਪੁਰ ਦੀ ਟੀਮ ਵੱਲੋਂ ਪਿੰਡ ਗੋਸੂਵਾਲ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਲਾਹਣ ਦੋ ਡਰੱਮ ਬਜਨੀ 300 ਕਿਲੋ ਗ੍ਰਾਮ ਬਰਾਮਦ ਕੀਤੀ ਅਤੇ ਦੋਸ਼ੀ ਮਨਜੀਤ ਸਿੰਘ ਉਰਫ ਸਕਤੀਮਾਨ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਗੌਸੂਵਾਲ ਥਾਣਾ ਮਹਿਤਪੁਰ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਉਸ ਦੇ ਖਿਲਾਫ ਮੁਕਦਮਾ ਦਰਜ ਕਰਕੇ ਪੁੱਛਗਿਕੀਤੀ ਜਾ ਰਹੀ ਹੈ। ਇਸ ਮੌਕੇ ਉਂਕਾਰ ਸਿੰਘ ਬਰਾੜ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਮਹਿਤਪੁਰ ਪੁਲਿਸ ਵੱਲੋਂ ਨਾਸਾਂ ਵਿਰੁੱਧ ਹਰ ਰੋਜ਼ ਛਾਪੇਮਾਰੀ ਕੀਤੀ ਜਾ ਰਹੀ ਹੈ ਇਲਾਕੇ ਵਿੱਚ ਜੋ ਨਸ਼ਾ ਤਸਕਰ ਰਹਿੰਦੇ ਹਨ ਉਹਨਾਂ ਦੀਆਂ ਲਿਸਤਾਂ ਤਿਆਰ ਕਰਨ ਲਈਆਂ ਹਨ। ਉਹਨਾਂ ਦੀ ਬਰੀਕੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ਜੋ ਵੀ ਇਹਨਾਂ ਨੇ ਨਸ਼ਾ ਵੇਚ ਕੇ ਪ੍ਰੋਪਰਟੀ ਬਣਾਈ ਹੈ। ਅਦਾਲਤ ਵੱਲੋਂ ਆਰਡਰ ਹਾਸਿਲ ਕਰਕੇ ਪ੍ਰੋਪਰਟੀ ਸੀਲ ਕੀਤੀ ਜਾਵੇਗੀ।

Previous articleਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਂਦੀਆਂ ਆਉਂਦੀਆਂ ਸੰਗਤਾਂ ਲਈ ਲੰਗਰ ਦੀ ਪ੍ਰਥਾ ਜਾਰੀ ਹੈ। ਡਾ ਕਲਸੀ ਨੇ ਮੈਡੀਕਲ ਕੈਂਪ ਵਿੱਚ ਅਨੇਕਾਂ ਮਰੀਜ਼ਾਂ ਨੂੰ ਦੇਖਿਆ।
Next articleਕੱਲ੍ਹ ਬਿਜਲੀ ਬੰਦ ਰਹੇਗੀ ਮਹਿਤਪੁਰ