HOME ਜਰਖੜ ਅਕੈਡਮੀ ਨੇ ਹਾਕੀ ਇੰਡੀਆ ਦੇ 100ਵੇਂ ਸਾਲ ਨੂੰ ਕੌਮੀ ਖੇਡ ਭਾਵਨਾ...

ਜਰਖੜ ਅਕੈਡਮੀ ਨੇ ਹਾਕੀ ਇੰਡੀਆ ਦੇ 100ਵੇਂ ਸਾਲ ਨੂੰ ਕੌਮੀ ਖੇਡ ਭਾਵਨਾ ਨਾਲ ਮਨਾਇਆ

2
ਮਹਾਨ ਸ਼ਖ਼ਸ਼ੀਅਤਾਂ ਨੇ ਖਿਡਾਰੀਆਂ ਨੂੰ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ 
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਅਕੈਡਮੀ ਜਰਖੜ ਨੇ ਅੱਜ ਹਾਕੀ ਇੰਡੀਆ ਦੀਆਂ ਹਦਾਇਤਾਂ ਤੇ ਭਾਰਤੀ ਹਾਕੀ ਦੇ 100ਵੇਂ  ਸਾਲ ਨੂੰ ਕੌਮੀ ਖੇਡ ਵਜੋਂ ਖੇਡ ਭਾਵਨਾ ਅਤੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ  ਨਾਲ ਮਨਾਇਆ। ਇਸ ਮੌਕੇ ਨਾਮੀ ਸ਼ਖਸੀਅਤਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਦਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ ਨੇ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਜਿੱਥੇ ਮਹਾਨ ਖਿਡਾਰੀ ਬਨਣ ਲਈ ਪ੍ਰੇਰਿਤ ਕੀਤਾ ਉਥੇ ਉਹਨਾਂ ਨੇ ਹਾਕੀ ਦੇ ਸਕਿਲ, ਤਕਨੀਕ, ਬਰੀਕੀਆਂ ਅਤੇ ਸਮਰਪਿਤ ਭਾਵਨਾ, ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਕਿਵੇਂ ਅੱਗੇ ਵਧਣਾ ਹੈ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਮੁੰਡਿਆਂ ਦੇ ਨਾਲ-ਨਾਲ ਕੁੜੀਆਂ ਦੀਆਂ ਹਾਕੀ ਟੀਮਾਂ ਬਣਾਉਣ ਤੇ ਵੀ ਜ਼ੋਰ ਦਿੱਤਾ। ਇਸ ਤੋਂ ਇਲਾਵਾ 1982 ਏਸ਼ੀਅਨ ਖੇਡਾਂ ਦੀ ਗੋਲਡ ਮੈਡਲਿਸਟ  ਖਿਡਾਰਣ ਓਲੰਪੀਅਨ ਸ਼ਰਨਜੀਤ ਕੌਰ ਨੇ ਭਾਰਤੀ ਹਾਕੀ ਦੇ ਸੁਨਹਿਰੀ ਪਲਾਂ ਨੂੰ ਯਾਦ ਕਰਦਿਆਂ ਦੱਸਿਆ ਕਿ ਭਾਰਤੀ ਹਾਕੀ ਦਾ ਆਲਮੀ ਪੱਧਰ ਤੇ ਬਹੁਤ ਹੀ ਮਹਾਨ ਰੁਤਬਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ। ਉਹਨਾਂ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵੱਲ ਵੀ ਧਿਆਨ ਦੇਣ ਲਈ ਪ੍ਰੇਰਿਤ ਕੀਤਾ , ਜਦਕਿ ਜਰਖੜ ਹਾਕੀ ਅਕੈਡਮੀ ਦੇ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਭਾਰਤੀ ਹਾਕੀ ਦੀਆਂ 100 ਸਾਲ ਦੀਆਂ ਉਪਲੱਬਧੀਆਂ ਅਤੇ ਹਾਕੀ ਇਤਿਹਾਸ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸੀਨੀਅਰ ਸੈਕੰਡਰੀ ਸਕੂਲ ਜਰਖੜ ਦੇ ਪ੍ਰਿੰਸੀਪਲ ਹਰਦੇਵ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਵੇਟ ਲਿਫਟਰ ਹਰਦੀਪ ਸਿੰਘ ਬੀਰਮਪੁਰ,ਅਮਰੀਕ ਸਿੰਘ ਮਿਨਹਾਸ ਸਾਬਕਾ ਏਆਈਜੀ ਪੰਜਾਬ ਪੁਲਿਸ, ਚੀਫ ਕੋਚ ਗੁਰਸਤਿੰਦਰ ਸਿੰਘ ਪ੍ਰਗਟ, ਐਡਵੋਕੇਟ ਹਰਮਨਪ੍ਰੀਤ ਸਿੰਘ ਮਿਨਹਾਸ , ਜਸਮੇਲ ਸਿੰਘ ਸਹੋਤਾ ਕਨੇਡਾ, ਸ਼੍ਰੀਮਤੀ ਸੁਖਮਿੰਦਰ ਕੌਰ ਸਹੋਤਾ, ਜਸਪਾਲ ਸਿੰਘ ਦਿੱਲੀ, ਸ਼੍ਰੀਮਤੀ ਬਲਜੀਤ ਕੌਰ ਦਿੱਲੀ, ਲੈਕਚਰਾਰ ਸੁਖਵਿੰਦਰ ਸਿੰਘ, ਮੈਡਮ ਕਮਲਜੀਤ ਕੌਰ, ਮੈਡਮ ਕੁਲਵਿੰਦਰ ਕੌਰ, ਸ਼੍ਰੀਮਤੀ ਸੁਖਦੀਪ ਕੌਰ ਮੁੱਖ ਅਧਿਆਪਕਾ ਪ੍ਰਾਇਮਰੀ ਸਕੂਲ ਜਰਖੜ, ਮਨਦੀਪ ਕੌਰ ਗਰੇਵਾਲ, ਆਕਾਸ਼ਦੀਪ ਸਿੰਘ, ਗੁਰਨਾਮ ਸਿੰਘ ਧਾਲੀਵਾਲ , ਜਸਮੇਲ ਸਿੰਘ ਨੋਕਵਾਲ, ਹਰਪਾਲ ਸਿੰਘ ਜਰਖੜ ਅਮਰੀਕਾ , ਚਰਨਜੀਤ ਸਿੰਘ ਚੰਨੀ ਜਰਖੜ, ਹਰਮੀਤ ਸਿੰਘ ਕਾਦਰਾਬਾਦ ਕੋਚ ਜਰਖੜ ਅਕੈਡਮੀ ਅਤੇ ਖੇਡ ਜਗਤ ਦੀਆਂ ਹੋਰ ਉੱਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ । ਇਸ ਮੌਕੇ ਹਾਕੀ ਦਾ ਮਿੰਨੀ ਟੂਰਨਾਮੈਂਟ ਵੀ ਕਰਵਾਇਆ ਗਿਆ। ਜਿਸ ਵਿੱਚ ਅੰਡਰ 14, ਅੰਡਰ 17 ਸਾਲ ਅਤੇ ਅੰਡਰ 19 ਸਾਲ ਦੇ ਪ੍ਰਦਰਸ਼ਨੀ ਮੈਚ ਵੀ ਖੇਡੇ ਗਏ । ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਈਆਂ ਖੇਡ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਰਹੇਗੀ – ਪਾਲ ਸਿੰਘ ਗਰੇਵਾਲ
Next articleSAMAJ WEEKLY = 08/11/2025