ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਹਲਕਾ ਫਿਲੌਰ ਦੇ ਪਿੰਡ ਦੁਸਾਂਝ ਕਲਾਂ ਵਿਖੇ ਅੱਜ ਤੜਕਸਾਰ ਚੋਰਾਂ ਨੇ ਇਕ ਸੋਨੇ ਦੀ ਦੁਕਾਨ ਨੂੰ ਸੰਨ ਲਗਾ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਪਰਮ ਜਿਊਲਰਜ ਦੁਸਾਂਝ ਕਲਾਂ ਦੇ ਮਾਲਕ ਪੀੜਤ ਬਲਰਾਮ ਕੁਮਾਰ ਪੁੱਤਰ ਸੰਤੋਸ਼ ਕੁਮਾਰ ਵਾਸੀ ਦੁਸਾਂਝ ਕਲਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜਾਨਾ ਦੀ ਤਰਾਂ ਆਪਣੀ ਦੁਕਾਨ ਬੰਦ ਕਰਕੇ ਘਰ ਗਏ, ਸਵੇਰ ਵੇਲੇ ਜਦੋਂ ਦੁਕਾਨ ਦਾ ਛਟਰ ਚੁੱਕ ਕੇ ਵੇਖਿਆ ਤਾਂ ਪਿਛਲੀ ਕੰਧ ਪਾੜ ਕੇ ਚੋਰਾਂ ਵਲੋਂ ਦੁਕਾਨ ਅੰਦਰ ਵੜ ਕੇ ਫੋਲਾ ਫਰੋਲੀ ਕੀਤੀ ਹੋਈ ਸੀ।ਮੌਕੇ ਤੇ ਪੁੱਜੀ ਦੁਸਾਂਝ ਕਲਾਂ ਦੀ ਪਲਿਸ ਵਲੋਂ ਸੀ ਸੀ ਕੈਮਰੇ ਚੈਕ ਕਰਨ ਤੇ ਪਤਾ ਲਗਿਆ ਕਿ ਚੋਰ ਕਰੀਬ ਤੜਕੇ ਚਾਰ ਵਜੇ ਦੁਕਾਨ ਦੀ ਕੰਧ ਪਾੜ ਕੇ ਦਾਖਲ ਹੋਏ ਚੋਰ ਨੇ ਮੂੰਹ ਕਪੜੇ ਨਾਲ ਚੰਗੀ ਤਰਾਂ ਲਪੇਟਿਆ ਹੋਇਆ ਸੀ ਤਾਂ ਕਿ ਪਹਿਚਾਣ ਨਾ ਹੋ ਸਕੇ।ਪੀੜਤ ਦੁਕਾਨਦਾਰ ਨੇ ਚੋਰਾਂ ਨੂੰ ਫੜ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



