HOME ਜਪ-ਤਪ ਚੋਪਹਿਰਾ ਸਮਾਗਮ ਦੌਰਾਨ ਫਤਿਹ ਸਿਮਰਨ ਇਸਤਰੀ ਸਤਿਸੰਗ ਸਭਾ ਸੁਸਾਇਟੀ ਦੀਆਂ...

ਜਪ-ਤਪ ਚੋਪਹਿਰਾ ਸਮਾਗਮ ਦੌਰਾਨ ਫਤਿਹ ਸਿਮਰਨ ਇਸਤਰੀ ਸਤਿਸੰਗ ਸਭਾ ਸੁਸਾਇਟੀ ਦੀਆਂ ਬੀਬੀਆਂ ਨੇ ਗੁਰਬਾਣੀ ਕੀਰਤਨ ਦੀਆਂ ਲਾਈਆਂ ਛਹਿਬਰਾਂ

3
ਲੁਧਿਆਣਾ/  (ਸਮਾਜ ਵੀਕਲੀ)( ਕਰਨੈਲ ਸਿੰਘ ਐੱਮ.ਏ.) 
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਬੀਤੀ ਸ਼ਾਮ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਨ ਜਪ-ਤਪ ਚੋਪਹਿਰਾ ਸਮਾਗਮ  ਆਯੋਜਿਤ ਕੀਤਾ ਗਿਆ। ਜਿਸ ਅੰਦਰ ਲੁਧਿਆਣਾ ਸ਼ਹਿਰ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਮੱਕੜ ਨੇ ਦੱਸਿਆ ਕਿ  ਮਹਾਨ ਜਪ-ਤਪ ਚੋਪਹਿਰਾ ਸਮਾਗਮ ਇੱਕ ਅਲੌਕਿਕ ਗੁਰਮਤਿ ਸਮਾਗਮ ਹੋ ਨਿੱਬੜਿਆ। ਉਨ੍ਹਾਂ ਨੇ ਦੱਸਿਆ ਕਿ ਪੰਥ ਪ੍ਰਚਾਰਕ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਦੀ ਨਿੱਘੀ ਪ੍ਰੇਰਨਾ ਅਤੇ ਲੁਧਿਆਣਾ ਸਹਿਰ ਦੀਆਂ ਵੱਖ-ਵੱਖ  ਇਸਤਰੀ ਸਤਿਸੰਗ ਸਭਾਵਾਂ ਦੇ ਨਿੱਘੇ ਸਹਿਯੋਗ ਨਾਲ ਕਰਵਾਏ ਗਏ ਮਹਾਨ ਜਪ-ਤਪ ਚੋਪਹਿਰਾ ਸਮਾਗਮ  ਦੌਰਾਨ ਫਤਿਹ ਸਿਮਰਨ ਇਸਤਰੀ ਸਤਿਸੰਗ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੀਆਂ ਬੀਬੀਆਂ ਨੇ  ਸੰਗਤੀ ਰੂਪ ਵਿੱਚ ਜਪੁਜੀ ਸਾਹਿਬ , ਚੌਪਈ ਸਾਹਿਬ ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਅਤੇ ਗੁਰਬਾਣੀ ਦਾ ਆਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਦੌਰਾਨ ਮਾਤਾ ਵਿਪਨਪ੍ਰੀਤ ਕੌਰ ਤੇ ਸਮਾਗਮ ਦੇ ਪ੍ਰਬੰਧਕ ਸ੍ਰ: ਮਨਿੰਦਰ ਸਿੰਘ ਆਹੂਜਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ  ਕੀਰਤਨੀ ਜੱਥੇ ਦੀਆਂ ਬੀਬੀਆਂ ਨੂੰ ਸਿਰੋਪਾਉ ਭੇਟ ਕਰਕੇ  ਸਨਮਾਨਿਤ ਵੀ ਕੀਤਾ। ਸ੍ਰ: ਮੱਕੜ ਨੇ ਦੱਸਿਆ ਕਿ ਸੰਗਤਾਂ ਨੂੰ ਗੁਰਬਾਣੀ ਦੇ ਜਪ-ਤਪ ਤੇ ਸਿਮਰਨ ਸਾਧਨਾਂ ਰਾਹੀਂ ਗੁਰੂ  ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਅਤੇ ਆਪਣੇ ਅੰਦਰ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਵਰਗੀ ਭਗਤੀ ਤੇ ਸ਼ਕਤੀ ਪੈਦਾ ਕਰਨ ਦੇ ਮਨੋਰਥ ਨਾਲ  ਹਰ ਐਤਵਾਰ ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 7.30 ਵਜੇ ਤੱਕ  ਗੁਰਦੁਆਰਾ ਸਾਹਿਬ ਵਿਖੇ ਜਪ-ਤਪ ਚੋਪਹਿਰਾ ਸਮਾਗਮ ਕਰਵਾਇਆ ਜਾਦਾਂ ਹੈ। ਸ੍ਰ: ਮੱਕੜ ਨੇ ਲੁਧਿਆਣਾ ਸ਼ਹਿਰ ਦੀਆਂ ਸਮੂਹ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਮੁੜ ਬੇਨਤੀ ਕੀਤੀ ਕਿ ਉਹ ਹਰ ਜਪ-ਤਪ ਚੋਪਹਿਰਾ ਸਮਾਗਮ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਸ੍ਰ: ਮਹਿੰਦਰ ਸਿੰਘ ਡੰਗ, ਸ੍ਰ: ਅੱਤਰ ਸਿੰਘ ਮੱਕੜ, ਸ੍ਰ: ਰਜਿੰਦਰ ਸਿੰਘ ਡੰਗ ਬਲਜੀਤ ਸਿੰਘ ਬਾਵਾ, ਗੁਰਦੀਪ ਸਿੰਘ ਡੀਮਾਰਟੇ, ਸੁਖਵਿੰਦਰ ਸਿੰਘ ਹੈਪੀ ਕੋਚਰ ,ਹਰਬੰਸ ਸਿੰਘ ਰਾਜਾ, ਪਰਮਜੀਤ ਸਿੰਘ ਸੇਠੀ, ਹਰਮੀਤ ਸਿੰਘ ਡੰਗ,ਮਨਜੋਤ ਸਿੰਘ ਪਾਹਵਾ, ਮਨਮੋਹਨ ਸਿੰਘ ਤੇ ਅਵਤਾਰ ਸਿੰਘ ਬੀ.ਕੇ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਾਰੀ ਮੀਂਹ ਤੋਂ ਬਾਅਦ ਹੜ੍ਹ ਨੇ ਮਚਾਈ ਤਬਾਹੀ, 32 ਲੋਕਾਂ ਦੀ ਮੌਤ, 107 ਜ਼ਖਮੀ
Next articleਰਿਸ਼ਤਿਆਂ ਵਿੱਚ ਲਚਕਤਾ: ਮਜ਼ਬੂਤ ​​ਰਿਸ਼ਤਿਆਂ ਦੀ ਨੀਂਹ