ਜੰਮੂ ਵਿਖੇ ਭੁਪਿੰਦਰ ਸਿੰਘ ਰੈਨਾ ਦੀਆਂ ਦੋ ਪੁਸਤਕਾਂ ਲੋਕ ਅਰਪਣ

ਜੰਮੂ ਵਿਖੇ ਭੁਪਿੰਦਰ ਸਿੰਘ ਰੈਨਾ ਦੀਆਂ ਦੋ ਪੁਸਤਕਾਂ ਲੋਕ ਅਰਪਣ

ਜੰਮੂ -ਕਸ਼ਮੀਰ ਦਾ ਸਿਰਮੌਰ ਲੇਖਕ ਅਤੇ ਅਜੋਕੇ ਸਮੇਂ ਦਾ ਨਾਵਲਕਾਰ ਭੂਪਿੰਦਰ ਸਿੰਘ ਰੈਨਾ :- ਪੋਪਿੰਦਰ ਪਾਰਸ 

ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਬੀਤੇ ਦਿਨੀਂ ਪੰਜਾਬੀ ਲੇਖਕ ਸਭਾ ਜੰਮੂ ਵਲੋ ਸਥਾਨਕ ਕੇ ਐਲ ਸਹਿਗਲ ਹਾਲ ਜੰਮੂ ਵਿਖੇ ਭੁਪਿੰਦਰ ਸਿੰਘ ਰੈਨਾ ਦੀਆਂ ਦੋ ਪੁਸਤਕਾਂ ਦਾ ਵਿਮੋਚਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸ਼ਾਮਿਲ ਪਦਮਸ਼੍ਰੀ ਡਾ.ਜਤਿੰਦਲ ਊਧਮਪੁਰੀ, ਡਾ.ਅਮਨ,ਡਾ.ਬਲਜੀਤ ਰੈਨਾ, ਅਨਿਲ ਸਹਿਗਲ , ਸ਼੍ਰੀ ਸਾ਼ਲਿੰਦਰ ਸਿੰਘ ਅਤੇ ਭੂਪਿੰਦਰ ਸਿੰਘ ਰੈਨਾ ਆਦਿ ਮੰਚ ਤੇ ਸ਼ਸ਼ੋਭਿਤ ਸਨ। ਭੂਪਿੰਦਰ ਸਿੰਘ ਰੈਨਾ ਪੰਜਾਬੀ ਸਾਹਿਤ ਜਗਤ ਵਿਚ ਵਿਚ ਵਧੀਆ ਭੂਮਿਕਾ ਨਿਭਾ ਰਹੇ ਹਨ। ਆਪਣੇ ਸਾਹਿਤਕ ਸਫ਼ਰ ਵਿਚ ਇਕ ਦਰਜਨ ਨਾਵਲ ਸਾਹਿਤ ਦੇ ਇਤਿਹਾਸ ਵਿਚ ਸ਼ਾਮਿਲ ਕਰ ਚੁੱਕੇ ਹਨ। ਇਨ੍ਹਾਂ ਵੱਲੋਂ ਪਰੋਸੀ  ਸਾਹਿਤਕ ਸਮੱਗਰੀ ਨੂੰ ਪਾਠਕਾਂ ਨੇ ਬੜੇ ਵਧੀਆ ਤਰੀਕੇ ਨਾਲ ਮੁਲਾਂਕਣ ਕੀਤਾ। ਡਾ.ਬਲਜੀਤ ਰੈਨਾ ਪ੍ਰਧਾਨ ਪੰਜਾਬੀ ਲੇਖਕ ਸਭਾ ਜੰਮੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮੰਚ ਤੇ ਸ਼ਸ਼ੋਭਿਤ ਸ਼ਖ਼ਸੀਅਤਾਂ ਨੇ ਨਾਵਲਾਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ ਅਤੇ ਲੇਖਕ ਨੂੰ ਵਧਾਈ ਦਿੱਤੀ।ਡਾ.ਰਾਜਵੀਰ ਸਿੰਘ ਨੇ ਪੇਪਰ ਪੇਸ਼ ਕੀਤਾ। ਐਡਵੋਕੇਟ ਜਸਮੀਤ ਸਿੰਘ ਨੇ ਮੰਚ ਦੀ ਭੂਮਿਕਾ ਨਿਭਾਈ ਜਦਕਿ ਡਾ. ਮੋਨੋਜੀਤ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਤੇਜਿੰਦਰ ਚੰਡਿਹੋਕ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

 

 

Previous article     ਸਮਾਜ ਦੀ ਸਚਾਈ 
Next article      ਪਿੰਡ ਛੋਕਰਾਂ ’ਚ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਮਹਿੰਦਰ ਸਿੰਘ ਕੇ. ਪੀ ਦੇ ਹੱਕ ’ਚ ਸ੍ਰੀਮਤੀ ਭਾਵਨਾ ਖਹਿਰਾ, ਰੁਪਾਲੀ ਕੇ. ਪੀ ਤੇ ਮਹਿੰਦਰ ਕੌਰ ਨੇ ਕੀਤਾ ਚੋਣ ਪ੍ਰਚਾਰ