HOME      ਸਮਾਜ ਦੀ ਸਚਾਈ 

     ਸਮਾਜ ਦੀ ਸਚਾਈ 

3
        (ਸਮਾਜ ਵੀਕਲੀ)  
ਛੋਟੀ ਚੰਗਿਆੜੀ ਰੂੰ ਦਾ ਢੇਰ ਸਾੜ ਦੀ
ਠੰਡੇ ਚੁੱਲਿਆਂ ਚੋਂ  ਕਦੇ ਅੱਗ ਨਾ ਮਚੇ
ਗਧਿਆਂ ਨੂੰ ਕਦੇ ਨਹੀਓਂ ਲੂਣ ਪਚਦਾ
ਕੁਤਿਆਂ ਨੂੰ ਕਹਿੰਦੇ ਕਦੇ ਖੀਰ ਨਾ ਪੱਚੇ
ਬੰਦਾ ਕੀ ਹੈ ਜਿਹੜਾ ਨਾ ਕੁਰਾਨ ਤੇ ਰਹੇ
ਸੂਰਮੇ ਦਾ ਨਾਮ ਹੀ ਜਹਾਨ ਹੀ  ਤੇ ਰਹੇ
ਵਿਰਲਾ ਹੀ ਹੁੰਦਾ ਜਿਹੜਾ ਧਾਰ ਤੇ ਨੱਚੇ
ਕੁਤਿਆਂ ਨੂੰ ਕਹਿੰਦੇ ਕਦੇ ਖੀਰ ਨਾ ਪੱਚੇ
ਗੁਣ ਹੀ ਭੁੱਲਾ ਦੇ ਜਿਹੜਾ ਸਕੇ ਯਾਰਦਾ
ਪਿਠ ਪਿਛੇ  ਛੁਰਾ  ਵੀ  ਗਦਾਰ  ਮਾਰਦਾ
ਸੋਹਣਾ ਦਾਹੜਾ ਪੱਗ ਵੀ ਜ਼ੁਬਾਨ ਤੇ ਜੱਚੇ
ਕੁਤਿਆਂ ਨੂੰ ਕਹਿੰਦੇ  ਕਦੇ ਖੀਰ ਨਾ ਪੱਚੇ
ਸੱਪਾਂ ਨੂੰ ਪਿਲਾਈਏ  ਦੁੱਧ  ਡੰਗ ਮਾਰਦਾ
ਪੀੜੀ  ਵੰਗ ਸਦਾ  ਸਾਕ  ਨੰਗ  ਮਾਰਦਾ
ਡੋਬਣ  ਝਨਾਂ ਚੋਂ  ਚੰਦੀ, ਘੜੇ  ਜੋ   ਕੱਚੇ
ਕੁਤਿਆਂ ਨੂੰ ਕਹਿੰਦੇ ਕਦੇ ਖੀਰ ਨਾ ਪੱਚੇ।
ਲੇਖਕ ਹਰਜਿੰਦਰ ਸਿੰਘ ਚੰਦੀ ਮਹਿਤਪੁਰ 
9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਗੌਰਮਿੰਟ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਰੋਸ ਰੈਲੀ ਕੱਢੀ ਗਈ 
Next articleਜੰਮੂ ਵਿਖੇ ਭੁਪਿੰਦਰ ਸਿੰਘ ਰੈਨਾ ਦੀਆਂ ਦੋ ਪੁਸਤਕਾਂ ਲੋਕ ਅਰਪਣ