HOME ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ...

ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਦੋਸ਼ੀਆ ਨੂੰ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ

3
ਫਿਲੌਰ/ਅੱਪਰਾ   (ਸਮਾਜ ਵੀਕਲੀ)   (ਦੀਪਾ)-ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ, ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਮਾੜੇ ਅਨਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਰਾਏਪੀ.ਪੀ.ਐਸ. ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ, ਜਲੰਧਰ ਦਿਹਾਤੀ ਅਤੇ ਸ੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਥਾਣਾ ਫਿਲੌਰ ਦੇ ਮੁੱਖ ਅਫਸਰ ਥਾਣਾ ਫਿਲੌਰ ਦੀ ਟੀਮ ਵੱਲੋਂ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾ ਕਰਨ ਵਾਲੇ ਮਨਦੀਪ ਸਿੰਘ ਅਤੇ ਕਮਲੇਸ਼ ਸਿੰਘ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਰਵਣ ਸਿੰਘ ਬੱਲ, ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਥ ਡਵੀਜਨ ਫਿਲੌਰ ਜੀ ਨੇ ਦੱਸਿਆ ਕਿ ਮਿਤੀ 27.06.2025 ਨੂੰ ਕਾਲਰ ਕਮਲਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਚਾਹੜ ਥਾਣਾ ਲਾਡੋਵਾਲ ਜਿਲਾ ਲੁਧਿਆਣਾ ਨੇ 112 ਤੇ ਕਾਲ ਕਰਕੇ ਦੱਸਿਆ ਕਿ ਉਸਦੇ ਪਤੀ ਨੂੰ ਕੁਝ ਬੰਦਿਆ ਨੇ ਕਿਡਨੈਪ ਕਰ ਲਿਆ ਹੈ ਤੇ ਉਸ ਪਾਸੇ 20,000/- ਰੁਪਏ ਦੀ ਮੰਗ ਕਰ ਰਹੇ ਹਨ। ਜਿਸਤੇ ਥਾਣਾ ਫਿਲੋਰ ਦੀ ਪੁਲਿਸ ਐਸ.ਆਈ ਗੋਵਿੰਦਰ ਸਿੰਘ ਸਮੇਤ ਏ.ਐਸ.ਆਈ ਪਰਮਜੀਤ ਸਿੰਘ ਅਤੇ ਹੋਰ ਕਰਮਚਾਰੀਆ ਨੇ ਟੈਕਨੀਕਲ ਸੈੱਲ ਦੀ ਮਦਦ ਨਾਲ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਦੇ ਮੋਬਾਇਲ ਨੰਬਰ 98765-65823 ਦੀ ਲੋਕੇਸ਼ਨ ਹਾਸਲ ਕਰਕੇ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਜਗਤਪੁਰ ਪੰਜਵੇਰਾ ਅਤੇ ਕਮਲੇਸ਼ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਤੇਹਿੰਗ ਨੂੰ ਕਾਬੂ ਕੀਤਾ। ਜੋ ਹਲਾਤ ਇਸ ਪ੍ਰਕਾਰ ਪਾਏ ਗਏ ਕਿ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਨੇ ਇੱਕ ਗਿਰੋਹ ਬਣਾਇਆ ਹੈ।ਜੋ ਕਿਰਨਜੀਤ ਕੌਰ ਭੋਲੇ ਭਾਲੇ ਲੋਕਾਂ ਨੂੰ ਫੋਨ ਕਰਕੇ ਆਪਣੇ ਘਰ ਗਲਤ ਕੰਮ ਕਰਨ ਲਈ ਬੁਲਾਉਂਦੀ ਹੈ।ਜਦੋ ਕੋਈ ਕਿਰਨਜੀਤ ਕੌਰ ਦੇ ਘਰ ਆ ਕੇ ਉਸ ਨਾਲ ਰਿਲੇਸ਼ਨ ਬਣਾਉਂਦਾ ਹੈ ਤਾਂ ਉਸ ਵਕਤ ਮਨਦੀਪ ਸਿੰਘ, ਕਮਲੇਸ਼ ਸਿੰਘ ਅਤੇ ਨਰਿੰਦਰ ਕੁਮਾਰ ਮੌਕਾ ਪਰ ਪਹੁੰਚ ਜਾਂਦੇ ਹਨ। ਉਸ ਵਿਅਕਤੀ ਨੂੰ ਅਗਵਾ ਕਰਕੇ ਪੈਸਿਆ ਦੀ ਮੰਗ ਕਰਦੇ ਹਨ। ਜੋ ਮਿਤੀ 27.06.2025 ਨੂੰ ਉਕਤ ਵਿਅਕਤੀਆਂ ਨੇ ਤੇਜਾ ਸਿੰਘ ਨੂੰ ਅਗਵਾ ਕਰਕੇ ਵੱਖ-ਵੱਖ ਮੋਟਰਸਾਈਕਲਾ ਪਰ ਪਹਿਲਾਂ ਪਿੰਡ ਝੰਡੀਪੀਰ ਨਜਦੀਕ ਦਰਿਆ ਲੈ ਕੇ ਗਏ। ਉਸ ਤੋ ਬਾਅਦ ਰਾਤ ਦੇ ਸਮੇਂ ਉਸ ਨੂੰ ਕਿਰਨਜੀਤ ਕੌਰ ਦੇ ਨਵੇਂ ਬਣ ਰਹੇ ਮਕਾਨ ਵਿੱਚ ਬੰਦੀ ਬਣਾਇਆ ਸੀ। ਜੋ ਥਾਣਾ ਫਿਲੋਰ ਦੀ ਪੁਲਿਸ ਵੱਲੋ ਮੁਸਤੈਦੀ ਨਾਲ ਕਾਰਵਾਈ ਕਰਦੇ ਕਿਰਨਜੀਤ ਕੌਰ ਦੇ ਘਰ ਅਗਵਾ ਸ਼ੁਦਾ ਵਿਅਕਤੀ ਤੇਜਾ ਸਿੰਘ ਅਤੇ ਅਗਵਾਕਾਰਾ ਨੂੰ ਕਾਬੂ ਕੀਤਾ। ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਨਰਿੰਦਰ ਕੁਮਾਰ ਪੁੱਤਰ ਸੁਦਾਗਰ ਸਿੰਘ ਵਾਸੀ ਜਗਤਪੁਰਾ ਅਤੇ ਕਿਰਨਜੀਤ ਕੌਰ ਪਤਨੀ ਮੰਗਾ ਵਾਸੀ ਜਗਤਪੁਰਾ ਥਾਣਾ ਫਿਲੌਰ ਜਿਲਾ ਜਲੰਧਰ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article ਇਹ ਤੇਰੇ ਨੇ ਨਾ ਮੇਰੇ ਨੇ 
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਪੰਜਾਬ ਪੱਧਰੀ ਮੀਟਿੰਗ ਸੰਪੰਨ, ਸੰਘਰਸ਼ ਲਈ ਲਾਮਬੰਦ ਹੋਣਾ ਜ਼ਰੂਰੀ- ਫੁਰਮਾਨ ਸਿੰਘ ਸੰਧੂ