HOME ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਪੰਜਾਬ ਪੱਧਰੀ ਮੀਟਿੰਗ ਸੰਪੰਨ, ਸੰਘਰਸ਼ ਲਈ ਲਾਮਬੰਦ...

ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਪੰਜਾਬ ਪੱਧਰੀ ਮੀਟਿੰਗ ਸੰਪੰਨ, ਸੰਘਰਸ਼ ਲਈ ਲਾਮਬੰਦ ਹੋਣਾ ਜ਼ਰੂਰੀ- ਫੁਰਮਾਨ ਸਿੰਘ ਸੰਧੂ 

6
ਮੱਖੂ   (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)-ਸੂਬੇ ਦੇ ਵਿੱਚ ਦਿਨ ਬਾ ਦਿਨ ਵਿਗੜਦੇ ਹੋਏ ਹਾਲਾਤਾਂ ਨੂੰ ਅਤੇ ਮੰਡੀਆਂ ਵਿੱਚ ਰੁਲ ਰਹੀ ਮੱਕੀ ਦੀ ਫ਼ਸਲ ਅਤੇ ਕਿਸਾਨਾਂ ਨੂੰ ਗੰਨੇ ਵੀ ਪੇਮੈਂਟ ਹਾਲੇ ਤੱਕ ਨਾ ਮਿਲਣ ਤੇ ਆਉਣ ਵਾਲੇ ਸਮੇਂ ਵਿੱਚ ਪਾਣੀਆਂ ਦੇ ਮਸਲੇ ਨੂੰ  ਮੱਦੇਨਜ਼ਰ ਰੱਖਦਿਆਂ ਵੱਡੇ ਸੰਘਰਸ਼ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਪੰਜਾਬ ਵੱਲੋਂ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ  ਦੀ ਰਹਿਨੁਮਾਈ ਹੇਠ ਗੁਰਦੁਆਰਾ ਬਾਬਾ ਬਾਠਾ ਵਾਲਾ ਮੱਖੂ ਸ਼ਹਿਰ ਪੰਜਾਬ  ਪੱਧਰੀ ਮੀਟਿੰਗ ਕੀਤੀ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੁਰਮਾਨ ਸਿੰਘ ਸੰਧੂ ਨੇ ਆਖਿਆ ਕਿ ਅਜੋਕੇ ਹਲਾਤਾਂ ਵਿੱਚ ਕਿਸਾਨੀ ਮੁਸ਼ਕਲਾਂ ਦੇ ਹੱਲ ਲਈ ਸੰਘਰਸ਼ ਇੱਕੋ ਇੱਕ ਹਥਿਆਰ ਹੈ। ਉਨ੍ਹਾਂ ਕਿਹਾ ਪਿੰਡ ਪਿੰਡ ਵਿੱਚ ਬੀਕੇਯੂ ਪੰਜਾਬ ਦੀਆਂ ਇਕਾਈਆਂ ਨੂੰ ਗਠਤ ਹੀ ਨਹੀਂ ਮਜ਼ਬੂਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਕੰਪਨੀਆਂ ਕਿਸਾਨੀ ਜ਼ਮੀਨ ਤੇ ਬਾਜ਼ ਅੱਖ ਗੱਡੀ ਬੈਠੀਆਂ ਹਨ। ਇਸ ਲਈ ਜਿਥੇ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤੇ ਮੰਡੀਕਰਨ ਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ ਉਥੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਤੇ ਨਸਲਾਂ ਬਚਾਉਣ ਲਈ ਵੀ ਕਮਰਕਸੇ ਕਰਕੇ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ। ਇਸ ਮੌਕੇ ਕਿਸਾਨ ਆਗੂਆਂ ਵਿੱਚ ਬਾਪੂ ਗੁਰਦੇਵ ਸਿੰਘ ਸਰਪ੍ਰਸਤ ਪੰਜਾਬ , ਬਾਪੂ ਜੋਗਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ,ਭੁਪਿੰਦਰ ਸਿੰਘ ਔਲਖ ਜਰਨਲ ਸਕੱਤਰ ਪੰਜਾਬ ,ਜਸਵਿੰਦਰ ਸਿੰਘ ਸਰਹਾਲੀ ਮੰਡ ਮੀਤ ਪ੍ਰਧਾਨ ਪੰਜਾਬ, ਹਰਜੀਤ ਸਿੰਘ ਗਰੇਵਾਲ ਮੀਤ ਪ੍ਰਧਾਨ ਪੰਜਾਬ, ਗੁਰ ਪ੍ਰਤਾਪ ਸਿੰਘ ਪ੍ਰਬੰਧਕ ਸਕੱਤਰ ਪੰਜਾਬ,  ਪ੍ਰਗਟ ਸਿੰਘ ਲਹਿਰਾਂ, ਗੁਰਵਿੰਦਰ ਸਿੰਘ ਢਿੱਲੋ, ਨਰਿੰਦਰ ਸਿੰਘ ਬਾਜਵਾ ,ਸੁਖਚੈਨ ਸਿੰਘ ਭੜਾਣਾ ,ਬਲਦੇਵ ਸਿੰਘ ਵਾਇਆ, ਬਾਪੂ ਗੁਰਚਰਨ ਸਿੰਘ ਪੀਰ ਮੁਹੰਮਦ, ਰਸਾਲ ਸਿੰਘ ਢੋਲੇ ਵਾਲਾ ,ਚਮਕੌਰ ਸਿੰਘ ਸੀਤੋ ਸਾਰੇ ਕੋਰ ਕਮੇਟੀ ਮੈਂਬਰ ਪੰਜਾਬ, ਬਖਸ਼ਿਸ਼ ਸਿੰਘ ਰਾਮਗੜ੍ਹ ਹੈਡ ਕੈਸ਼ੀਅਰ ਪੰਜਾਬ, ਗੈਰੀ ਸਿੰਘ ਬੰਡਾਲਾ ਸੂਬਾ ਮੀਡੀਆ ਇੰਚਾਰਜ਼, ਹਰਦੀਪ ਸਿੰਘ ਕਰਮੂੰਵਾਲਾ ਜ਼ਿਲਾ ਪ੍ਰਧਾਨ ਫਿਰੋਜ਼ਪੁਰ ,ਲਖਬੀਰ ਸਿੰਘ ਨਿੱਜਰ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ ,ਲਖਵੀਰ ਸਿੰਘ ਗੋਬਿੰਦਪੁਰ ਜ਼ਿਲ੍ਹਾ ਪ੍ਰਧਾਨ ਜਲੰਧਰ ,ਤੇਜਿੰਦਰਪਾਲ ਸਿੰਘ ਸਿੱਧੂ ,ਬਲਵੰਤ ਸਿੰਘ, ਅਵਤਾਰ ਸਿੰਘ ਜਸਪਾਲੋਂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਦੋਸ਼ੀਆ ਨੂੰ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ
Next articleਉੱਤਰਕਾਸ਼ੀ ਵਿੱਚ ਬੱਦਲ ਫਟਣ ਨਾਲ ਤਬਾਹੀ, ਅੱਠ ਲੋਕ ਲਾਪਤਾ; ਚਾਰਧਾਮ ਯਾਤਰਾ 24 ਘੰਟਿਆਂ ਲਈ ਰੁਕੀ