HOME  ਇਹ ਤੇਰੇ ਨੇ ਨਾ ਮੇਰੇ ਨੇ 

 ਇਹ ਤੇਰੇ ਨੇ ਨਾ ਮੇਰੇ ਨੇ 

1
ਅਸ਼ਲੇਸ਼ ਗੜ੍ਹੀ ਪੁਲਿਸ ਅਫ਼ਸਰ ਨਿਊਜ਼ੀਲੈਂਡ
(ਸਮਾਜ ਵੀਕਲੀ)
 ਇਹ ਤੇਰੇ ਨੇ ਨਾ ਮੇਰੇ ਨੇ
ਕਦੇ ਤੇਰੇ ਨੇ ਕਦੇ ਮੇਰੇ ਨੇ
ਇਹ ਮਿਲਦੇ ਚਾਰ ਚੁਫੇਰੇ ਨੇ
ਜਿੱਧਰੋਂ ਚੋਗ਼ਾ ਮਿਲ਼ ਜਾਵੇ
ਇਹ ਮਿਲਦੇ ਉਸ ਬਨ੍ਹੇਰੇ ਨੇ
ਢਿੱਡ ਭਰ ਪੈ ਜਾਣ ਰਾਹ ਆਪਣੇ
ਇਹ ਤੇਰੇ ਨੇ ਨਾ ਮੇਰੇ ਨੇ।
ਜਦੋਂ ਲੋੜ ਉਦੋਂ ਵਿਚਾਰੇ ਨੇ
ਸਕਿਆਂ ਤੋਂ ਵੱਧ ਪਿਆਰੇ ਨੇ
ਮਸਲਾ ਕਰਕੇ ਹੱਲ ਕਹਿੰਦੇ
ਹੁਣ ਸਾਡੇ ਅੱਲਗ ਕਿਨਾਰੇ ਨੇ
ਬੰਦਿਆਂ ਨੂੰ ਵਰਤਣ ਵਾਂਗ ਚੀਜਾਂ
ਇਹ ਤੇਰੇ ਨੇ ਨਾ ਮੇਰੇ ਨੇ।
ਇਹ ਬੋਲੀ ਤੋਂ ਜਿਵੇਂ ਗਨੇਰੇ ਨੇ
ਬਣ ਮਿਲਦੇ ਦੀਪਕ ਨ੍ਹੇਰੇ ਨੇ
ਜਿਹੜੇ ਪੌੜੀ ਬਣ ਚਾੜ੍ਹਨ ਕੋਠੇ ਤੇ
ਕਹਿੰਦੇ ਤੇਰੇ ਜਿਹੇ ਹੋਰ ਬਥੇਰੇ ਨੇ
ਇੱਕ ਨੂੰ ਵਰਤ ਅਗਲਾ ਲੱਭਦੇ
ਇਹ ਤੇਰੇ ਨੇ ਨਾ ਮੇਰੇ ਨੇ ।
ਯਾਰੀਆਂ ਨੂੰ ਟਿੱਚ ਨਾ ਜਾਣਦੇ ਨੇ
ਨੋਟਾਂ ਦੀ ਬੋਲੀ ਬੱਸ ਜਾਣਦੇ ਨੇ
‘ਗੜ੍ਹੀ’ ਇੱਕ ਮਿਲਿਆ ਖੁਸ਼ਨਸੀਬ
ਜਾਨ ਵਾਰਨ ਜਿਸਤੋਂ ਉਹਦੇ ਨਾਲ਼ਦੇ ਨੇ
ਡਾਹਢੇ ਨੇ ਹਿਸਾਬ ਕਿਤਾਬਾਂ ਦੇ
ਇਹ ਤੇਰੇ ਨੇ ਨਾ ਮੇਰੇ ਨੇ।
ਅਸ਼ਲੇਸ਼ ਗੜ੍ਹੀ
ਪੁਲਸ ਅਫ਼ਸਰ ਨਿਉਜੀਲੈਂਡ
Previous articleਕ੍ਰਿਤ੍ਰਿਮ ਬੁੱਧੀ ਦੇ ਯੁੱਗ ਵਿੱਚ ਅਧਿਆਪਕਾਂ ਦੀ ਵਿਕਾਸਸ਼ੀਲ ਭੂਮਿਕਾ
Next articleਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਦੋਸ਼ੀਆ ਨੂੰ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ