HOME ਜੇਲ੍ਹ ਅਧਿਕਾਰੀ ਕੁਲਵੰਤ ਸਿੰਘ ਸਿੱਧੂ ਅਸਿਸਟੈਂਟ ਇਸਪੈਕਟਰ ਜਰਨਲ ਬਣੇ

ਜੇਲ੍ਹ ਅਧਿਕਾਰੀ ਕੁਲਵੰਤ ਸਿੰਘ ਸਿੱਧੂ ਅਸਿਸਟੈਂਟ ਇਸਪੈਕਟਰ ਜਰਨਲ ਬਣੇ

3

ਮੱਖੂ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਪੰਜਾਬ ਸਰਕਾਰ ਵੱਲੋਂ ਜੇਲ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਪੀ ਪੀ ਐਸ਼  ਨੂੰ ਉਹਨਾਂ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਰੱਕੀ ਦੇ ਕੇ ਅਸਿਸਟੈਂਟ ਇੰਸਪੈਕਟਰ ਜਨਰਲ (ਏ ਆਈ ਜੀ ) ਬਣਾ ਦਿੱਤਾ ਗਿਆ ਹੈ। ਇੱਥੇ ਵਰਨਨ ਯੋਗ ਹੈ ਕਿ ਸਰਦਾਰ ਕੁਲਵੰਤ ਸਿੰਘ ਸਿੱਧੂ ਮਖੂ ਨਜਦੀਕ ਪਿੰਡ ਪੀਰ ਮੁਹੰਮਦ ਦੇ ਜੰਮਪਲ ਹਨ ਅਤੇ ਕਿਸਾਨ ਆਗੂ ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ ਦੇ ਹੋਣਹਾਰ ਸਪੁੱਤਰ ਹਨ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਛੌਟੇ ਭਰਾ ਹਨ । ਸਰਦਾਰ ਕੁਲਵੰਤ ਸਿੰਘ ਸਿੱਧੂ ਆਪਣੀ ਡਿਊਟੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਰਹਿਣ ਵਾਲੇ ਅਪਰਾਧੀਆ ਲਈ ਸਖ਼ਤ ਅਧਿਕਾਰੀ ਮੰਨੇ ਜਾਂਦੇ ਹਨ । ਉਹਨਾਂ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਮੱਖੂ  ਇਲਾਕੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਾਡੇ ਕਿਸਾਨ ਆਗੂ ਬਾਪੂ ਗੁਰਚਰਨ ਸਿੰਘ ਦਾ ਪੋਤਰਾ ਵੀ ਜੱਜ ਹੈ । ਉਹਨਾਂ ਜਥੇਦਾਰ ਗੁਰਚਰਨ ਸਿੰਘ ਪੀਰ ਮੁਹੰਮਦ ਅਤੇ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਮੁਬਾਰਕਬਾਦ ਦਿੱਤੀ । ਸਰਦਾਰ ਫੁਰਮਾਨ ਸਿੰਘ ਸੰਧੂ ਨੇ ਜੇਲ ਮੰਤਰੀ ਲਾਲ ਜੀਤ ਸਿੰਘ ਭੁੱਲਰ  ਮੈਡਮ ਭਾਵਨਾ ਗਰਗ ਆਈ ਏ ਐਸ਼ ਅਤੇ ਏ ਡੀ ਜੀ ਪੀ ਜੇਲਾ ਸਰਦਾਰ ਅਰੁਣਪਾਲ ਸਿੰਘ (ਆਈ ਪੀ ਐਸ਼) ਦਾ  ਵੀ ਧੰਨਵਾਦ ਕੀਤਾ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ.ਸ.ਸ.ਸ.ਸ. ਸਿੰਘਾਂਵਾਲਾ ਦੇ ਅਧਿਆਪਕ ਬਲਾਕ ਪੱਧਰੀ ਮੁਕਾਬਲੇ ਵਿੱਚ ਰਹੇ ਅੱਵਲ।
Next articleਸ ਸ ਸ ਸ ਸਕੂਲ ਸਿੰਘਾਂਵਾਲਾ ਮੋਗਾ ਵਿਖੇ ਸੰਵਿਧਾਨ ਦਿਵਸ ਮਨਾਇਆ