ਧੂਰੀ (ਸਮਾਜ ਵੀਕਲੀ) ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ” ਜੈ ਤੇਗ਼ ” ਦਾ ਸ਼ੁਭ ਲੋਕ ਅਰਪਣ ਅੱਜ ਮਿਤੀ 21 ਦਸੰਬਰ 2025 ( ਸ਼ੁਕਰਵਾਰ ) ਨੂੰ ਕੀਤਾ ਜਾ ਰਿਹਾ ਹੈ । ਮਨਿੰਦਰ ਪ੍ਰੀਤ ਮਿਊਜ਼ਿਕ ਯੂ ਟਿਊਬ ਚੈਨਲ ਵੱਲੋਂ ਤਿਆਰ ਨੌਵੇਂ ਨਾਨਕ , ਭਾਈ ਸਤੀ ਦਾਸ , ਮਤੀ ਦਾਸ ਅਤੇ ਭਾਈ ਦਿਆਲਾ ਜੀ ਦੀ ਅਦੁੱਤੀ ਸ਼ਹਾਦਤ ਦੀ ਦਾਸਤਾਂ ਨੂੰ ਬਿਆਨ ਕਰਦੇ ਇਸ ਗੀਤ ਦੇ ਬੋਲ ਲਿਖੇ ਹਨ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ , ਇਸ ਨੂੰ ਗਾਇਆ ਹੈ ਬੁਲੰਦ ਆਵਾਜ਼ ਦੇ ਮਾਲਕ ਪ੍ਰੋ. ਮਨਿੰਦਰ ਪ੍ਰੀਤ ਸਿੰਘ ਧੂਰੀ ਨੇ , ਸੰਗੀਤ ਨਾਲ਼ ਸ਼ਿੰਗਾਰਿਆ ਹੈ ਸਾਬ੍ਹੀ ਕੈਂਥ ਨੇ , ਵੀਡੀਓ ਤਿਆਰ ਕੀਤੀ ਹੈ ਸਤਵਿੰਦਰ ਔਲਖ ਨੇ ਅਤੇ ਗੁਰੂ ਚਰਨਾਂ ਵਿੱਚ ਨਤ-ਮਸਤਕ ਹੋਣ ਦੀ ਪ੍ਰਮੁੱਖ ਅਦਾਕਾਰੀ ਬੀਬਾ ਸਹਿਜ ਕੌਰ ਦੁਆਰਾ ਕੀਤੀ ਗਈ ਹੈ । ਪ੍ਰੈੱਸ ਨੂੰ ਇਹ ਜਾਣਕਾਰੀ ਗਾਇਕ ਅਤੇ ਗੀਤਕਾਰ ਵੱਲੋਂ ਸਾਂਝੇ ਤੌਰ ‘ਤੇ ਦਿੰਦਿਆਂ ਨਾਨਕ ਨਾਮ ਲੇਵਾ ਸੰਗਤ ਤੋਂ ਇਲਾਵਾ ਸਮੂਹ ਦਰਸ਼ਕਾਂ ਅਤੇ ਸਰੋਤਿਆਂ ਨੂੰ ਆਪ ਸੁਣਨ ਅਤੇ ਹੋਰਾਂ ਨਾਲ਼ ਸਾਂਝਾ ਕਰਨ ਦੀ ਬੇਨਤੀ ਕੀਤੀ ਗਈ ਹੈ ।
HOME ” ਜੈ ਤੇਗ਼ ” ਧਾਰਮਿਕ ਗੀਤ ਦਾ ਲੋਕ ਅਰਪਣ ਅੱਜ



