ਅਮਰੀਕਾ ਦੇ ਸ਼ਹਿਰ ਨਿਊ ਯੌਰਕ ਵਿੱਚ ਜੈ ਭੀਮ ਦੇ ਨਾਹਰਿਆਂ ਨਾਲ ਕੰਧਾਂ ਗੂਝ ਉਠੀਆਂ

ਨਿਊ ਯੌਰਕ (ਸਮਾਜ ਵੀਕਲੀ)- ਨਿਊ ਯੌਰਕ ਸ਼ਹਿਰ ਵਿੱਚ ਭਾਰਤ ਦੇ ਅਜਾਦੀ ਦਿਵਸ ਉੱਤੇ ਇੱਕ ਪਰੇਡ ਕੱਢਣ ਦਾ ਪ੍ਰੋਗਰਾਮ ਹਰੇਕ ਸਾਲ ਕੀਤਾ ਜਾਂਦਾ ਹੈ ਇਸ ਸਾਲ ਵੀ 20 ਅਗੱਸਤ ਦਿਨ ਐਤਵਾਰ ਨੂੰ ਕੀਤਾ ਗਿਆ ਜਿਸ ਵਿੱਚ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਇੰਟਰਨੈਸ਼ਨਲ ਬਹੁਜਨ ਓਰਗੇਨਾਈਜੇਸਨ ਨਿਊ ਯੌਰਕ ਵਲੋਂ ਆਪਣੀ ਸਾਥੀ ਸੰਸਥਾਵਾਂ ਨਾਲ ਜਿਨ੍ਹਾਂ ਵਿੱਚ ਬੇਗ਼ਮਪੁਰਾ ਕਲਚਰਲ ਸੋਸਾਇਟੀ ਨਿਊ ਯੌਰਕ, ਸਤਿਗੁਰੂ ਰਵਿਦਾਸ ਸਭਾ ਓਫ ਨਿਊ ਯੌਰਕ, ਬੋਸਟਨ ਸਟੱਡੀ ਗਰੁੱਪ, ਇੰਡੀਅਨ ਅਮਰੀਕਨ ਇਸਲਾਮਿਕ ਸੈਂਟਰ ਨਿਊ ਜਰਸੀ ਆਦਿ ਨੇ ਭਾਗ ਲਿਆ. ਇਸ ਫਲੋਟ ਦੀ ਵਿਲੱਖਣਤਾ ਸਾਰੇ ਫਲੋਟਾਂ ਨਾਲੋਂ ਵੱਖਰੀ ਸੀ. ਇਸ ਫਲੋਟ ਨੂੰ ਲਿਜਾਉਣ ਦੀ ਖੁਸ਼ੀ ਸਾਰਿਆਂ ਵਿੱਚ ਝੱਲਕ ਰਹੀ ਸੀ ਅਤੇ ਸਾਥੀਆਂ ਨੇ ਖ਼ੂਬ ਭੰਗੜਾ ਪਾਇਆ. ਫਿਲੋਟ ਨੂੰ ਲਿਜਾਉਣ ਤੋਂ ਪਹਿਲਾ ਛੋਲੇ ਪੂੜੀਆਂ ਅਤੇ ਫਲਾਂ ਦਾ ਲੰਗਰ ਲਗਾਇਆ ਗਿਆ. ਫਲੋਟ ਦੇ ਆਰੰਭ ਹੋਣ ਤੋ ਲੱਗ ਕੇ ਅੰਤ ਤੱਕ ਜੈ ਭੀਮ ਦੇ, ਬਾਬਾ ਸਾਹਿਬ ਤੇਰੀ ਸੋਚ ਉੱਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਬਾਬਾ ਸਾਹਿਬ ਅੰਬੇਡਕਰ ਅਮਰ ਰਹੇ ਅਮਰ ਰਹੇ ਦੇ ਨਾਹਰਿਆਂ ਲੱਗਦੇ ਰਹੇ. ਨਾਹਰੇ ਏਨੀ ਜ਼ੋਰ ਨਾਲ ਲੱਗ ਰਹੇ ਸਨ ਕਿ ਇਨਾਂ ਨਾਹਰਿਆਂ ਦੀ ਅਵਾਜ ਪੂਰੇ ਸ਼ਹਿਰ ਵਿੱਚ ਪਹੁੰਚ ਰਹੀ ਸੀ.

ਅੰਬੇਡਕਰ ਸਾਥੀਆਂ ਨੇ ਇੱਕ ਦੂਜੇ ਨੂੰ ਅਜਾਦੀ ਦਿਵਸ ਦੀਆਂ ਵਧਾਈਆਂ ਦਿਤੀਆਂ ਅਤੇ ਮੂੰਹ ਮਿੱਠੇ ਕਰਾਏ ਗਏ. ਇਥੇ ਦੱਸ ਦੇਈਏ ਕਿ ਬਹੁਤ ਸਾਰੇ ਸਾਥੀ ਆਪਣੇ ਪਰਿਵਾਰਾਂ ਨਾਲ ਪੰਜ ਤੋਂ ਛੇ ਘੰਟੇ ਦਾ ਸਫਰ ਤਹਿ ਕਰਕੇ ਆਏ ਸਨ, ਜਿਨ੍ਹਾਂ ਦੇ ਮਨਾਂ ਅੰਦਰ ਬਾਬਾ ਸਾਹਿਬ ਅਤੇ ਆਪਣੇ ਰਹਿਬਰਾਂ ਪ੍ਰਤੀ ਮਾਣ ਸਤਿਕਾਰ ਹੈ. ਜਿਹੜੇ ਸਮਝ ਰਹੇ ਹਨ ਕਿ ਜੇਕਰ ਅਸੀ ਇਨ੍ਹਾਂ ਬੇਗਮ ਪੂਰਾ ਵਰਗੇ ਦੇਸ਼ਾਂ ਵਿੱਚ ਬੈਠੇ ਹਾਂ ਤਾ ਸਿਰਫ ਤੇ ਸਿਰਫ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਕੁਰਬਾਨੀ ਸਦਕਾ ਹੀ ਬੈਠੇ ਹਾਂ. ਸਪੈਸ਼ਲ ਤੋਰ ਉੱਤੇ ਸਾਡੇ ਮਹੇ ਅਤੇ ਬੰਧਨ ਪਰਿਵਾਰਾਂ ਨੇ ਬੋਸਟਨ ਤੋਂ ਆ ਕੇ ਸਿਕ੍ਰਤ ਕੀਤੀ. ਉਨ੍ਹਾਂ ਦੇ ਅਸੀ ਬਹੁਤ ਬਹੁਤ ਧੰਨਵਾਦੀ ਹਾਂ. ਸਾਨੂੰ ਇਥੇ ਦੱਸਣਾ ਹੋਵੇਗਾ ਕਿ ਨਿਊ ਯੌਰਕ ਵਿੱਚ ਆਪਣੇ ਆਪ ਨੂੰ ਅੰਬੇਡਕਰੀ ਕਹਾਉਣ ਵਾਲਿਆਂ ਦੀ ਗਿਣਤੀ ਸੈਕੜਿਆਂ ਵਿੱਚ ਨਹੀਂ ਹਜਾਰਾਂ ਵਿੱਚ ਹੈ. ਉਨ੍ਹਾਂ ਨੂੰ ਤੁਸੀ ਵਿਆਹ ਸਾਦੀਆਂ, ਅਖੰਡਪਾਠਾਂ, ਟੂਰਨਾਮੈਂਟਾਂ, ਮੇਲਿਆਂ, ਬੱਚਿਆਂ ਦੇ ਜਨਮਦਿਨ, ਅਨਵਰਸਰੀਆ ਅਤੇ ਮਨੂੰਵਾਦੀ ਤਿਉਹਾਰਾਂ ਉੱਤੇ ਵੱਡੇ ਵੱਡੇ ਅੰਬੇਡਕਰੀ ਹੋਣ ਦੇ ਗਪੌੜ ਮਾਰਦੇ ਆਮ ਦੇਖੋਗੇ. ਉਨ੍ਹਾਂ ਨੂੰ ਸੁਣ ਕੇ ਅਤੇ ਦੇਖ ਕੇ ਇਸ ਤਰਾਂ ਅਨੁਭਵ ਕਰੋਗੇ ਕਿ ਇਨ੍ਹਾਂ ਜਿਡਾ ਕੋਈ ਅੰਬੇਡਕਰੀ ਨਹੀਂ ਹੈ, ਫਿਰ ਜਦੋ ਤੁਸੀ ਕੋਈ ਜਲਸਾ ਜਲੂਸ ਜਾ ਆਪਣੇ ਰਹਿਬਰਾਂ ਦੇ ਨਾਮ ਉੱਤੇ ਭਾਰਤੀ ਸਰਕਾਰ ਦੇ ਵਿਰੋਧ ਵਿੱਚ ਅਵਾਜ ਬੁਲੰਦ ਕਰਨੀ ਹੋਵੇ ਜਾ ਸੰਸਾਰ ਨੂੰ ਦੱਸਣਾ ਹੋਵੇ ਕਿ ਜਾਗਦੀ ਜਮੀਰ ਵਾਲੇ ਅੰਬੇਡਕਰੀ ਵੀ ਇਥੇ ਰਹਿੰਦੇ ਹਨ ਤਾ ਫਿਰ ਤਰਾਂ ਤਰਾਂ ਦੇ ਬਹਾਨੇ ਬਣਾ ਕੇ ਲੁੱਕਣ ਦਾ ਕੰਮ ਕਰਦੇ ਹਨ. ਇਥੇ ਦੱਸ ਦਈਏ ਕਿ ਸਾਡੇ ਸਾਥੀਆਂ ਨੇ ਆਪਣਾ ਟਾਈਮ ਕੱਢ ਕੇ ਆਪਣੇ ਪੈਸੇ ਲਗਾ ਕੇ ਦੋ-ਤਿੰਨ ਮਹੀਨੇ ਲਗਾ ਕੇ 1993 ਵਿੱਚ ਇੱਕ ਨਾਟਕ ਤਿਆਰ ਕੀਤਾ ਜਿਸ ਨੂੰ ਦੇਖਣ ਵਾਸਤੇ ਨਿਊ ਯੌਰਕ ਸ਼ਹਿਰ ਵਿੱਚ ਸੈਕੜ੍ਹਿਆਂ ਦੀ ਗਿਣਤੀ ਵਿੱਚ ਪਹੁੰਚੀਆਂ ਸਨ (ਜਿਸ ਦੀ ਕਾਪੀ ਹਾਲੇ ਵੀ ਮੇਰੇ ਕੋਲ ਮਜੂਦ ਹੈ). ਹੁਣ ਅੰਬੇਡਕਰ ਫੈਮਲੀਆਂ ਸੈਕੜ੍ਹਿਆਂ ਤੋਂ ਹਜਾਰਾਂ ਦੀ ਗਿਣਤੀ ਵਿੱਚ ਹੋਣੀਆਂ ਚਾਹੀਦੀਆਂ ਸਨ ਪਰ ਹੋਇਆ ਉਸ ਤੋਂ ਉਲਟ ਹੈ ਹੁਣ ਸਿਰਫ ਉਂਗਲਾਂ ਉੱਤੇ ਹੀ ਗਿਣਨ ਜੋਗੀਆਂ ਅੰਬੇਡਕਰ ਫੈਮਲੀਆ ਰਹਿ ਗਈਆਂ ਹਨ ਜ਼ਿਆਦਾਕਰ ਆਪਣੇ ਆਪ ਨੂੰ ਅੰਬੇਡਕਰੀ ਕਹਾਉਣ ਅਸਲੀ ਬਾਬੇ ਨੂੰ ਛੱਡ ਕੇ ਨਕਲੀ ਬਾਬਿਆਂ ਦੁਆਲੇ ਘੁਮਣ ਲੱਗ ਪਏ ਹਨ ਜਾ ਆਪਣੇ ਆਪਣੇ ਗਰੁੱਪ ਬਣਾ ਕੇ ਰਹਿ ਗਏ ਹਨ, ਉਹ ਉਦੋਂ ਹੀ ਦਿਖਾਈ ਦਿੰਦੇ ਹਨ ਜਦੋਂ ਉਨ੍ਹਾਂ ਨੇ ਚੌਧਰਾਂ ਦੀ ਖਾਤਰ ਲੜਾਈ ਕਰਨੀ ਹੁੰਦੀ ਹੈ ਜਾ ਕੋਰਟਾਂ ਕਚਹਿਰੀਆਂ ਵਿੱਚ ਜਾਣਾ ਹੁੰਦਾ ਹੈ. ਵੈਸੇ ਉਨ੍ਹਾਂ ਨੂੰ ਤੁਸੀ ਇੱਕ ਦੂਜੇ ਦੇ ਜਸਨ ਮਨਾਉਣ ਵਾਲੇ ਪ੍ਰੋਗਰਾਮਾਂ ਵਿੱਚ ਆਮ ਦੇਖ ਸਕਦੇ ਹੋ. ਸਾਡੀਆਂ ਮਾਵਾਂ, ਭੈਣਾਂ, ਭਾਣਜੀਆ, ਭਤੀਜੀਆਂ ਅਤੇ ਨੂੰਹਾਂ ਨੱਚਣ ਟੱਪਣ ਵਾਲੇ ਪ੍ਰੋਗਰਾਮਾਂ ਵਿੱਚ ਆਪਣੇ ਆਪ ਨੂੰ ਵੱਧ ਤੋਂ ਵੱਧ ਸਵਰ ਸੁਆਰ ਕੇ ਪਹੁੰਚਣ ਦਾ ਮਾਣ ਮਹਿਸੂਸ ਕਰਦੀਆਂ ਹਨ. ਉਹ ਇਸ ਗੱਲ ਨੂੰ ਭੁੱਲ ਜਾਂਦੀਆਂ ਹਨ ਕਿ ਮਾਤਾ ਰਾਮਾ ਬਈ ਅਤੇ ਦਾਦੀ ਸਾਵਿਤ੍ਰੀ ਵਾਈ ਫੂਲ਼ੇ ਜੀ ਦਾ ਸਾਡੇ ਉਤੇ ਕਿੰਨਾ ਅਹਿਸਾਨ ਅਤੇ ਕੁਰਬਾਨੀ ਹੈ ਜਿਨ੍ਹਾਂ ਕਰਕੇ ਅੱਜ ਅਸੀ ਸਵਰਗਾਂ ਵਰਗੀ ਜਿੰਦਗੀ ਜਿਉਣ ਦੇ ਕਾਬਲ ਹੋਏ ਹਾਂ. ਉਹ ਇਹ ਭੁੱਲ ਜਾਦੀਆਂ ਹਨ ਕਿ ਰਹਿਬਰਾਂ ਤੋ ਪਹਿਲਾ ਸਾਡੀਆਂ ਦਾਦੀਆਂ, ਪ੍ਰਦਾਦੀਆਂ ਅਤੇ ਨਾਨੀਆਂ ਦੀ ਹਾਲਤ ਕੀ ਸੀ. ਜਿਨ੍ਹਾਂ ਬਾਬਿਆਂ ਦੇ ਮਗਰ ਉਹ ਤੁਰੀਆਂ ਫਿਰਦੀਆਂ ਹਨ ਉਨ੍ਹਾਂ ਦਾ ਸਾਨੂੰ ਗੁਲਾਮ ਬਣਾਈ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ.

ਭਾਰਤ ਦੀ ਅਜਾਦੀ ਦੀ ਪਰੇਡ ਵਿੱਚ ਬੇਗਮ ਪੂਰਾ ਸੋਸਾਇਟੀ ਦੇ ਜਨਰਲ ਸੈਕਟਰੀ ਰਾਜ ਕੁਮਾਰ ਆਦਮਪੁਰ ਜੀ ਨੇ ਸਾਰੇ ਬਹੁਜਨ ਸਮਾਜ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਇੱਕ ਪਲੇਟ ਫਾਰਮ ਉੱਤੇ ਇਕੱਠੇ ਹੋ ਕੇ ਇਹੋ ਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਤਾ ਕਿ ਬਾਬਾ ਸਾਹਿਬ ਜੀ ਦਾ ਨਾਮ ਕੋਨੇ ਕੋਨੇ ਵਿੱਚ ਪਹੁੰਚਾ ਸਕੀਏ. ਉਸ ਬਾਅਦ ਪ੍ਰਧਾਨ ਪਰਮਜੀਤ ਕਮਾਮ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਤੁਸੀ ਹਰੇਕ ਸਾਲ ਇਸੇ ਤਰਾਂ ਸਾਡਾ ਸਾਥ ਦਿੰਦੇ ਰਹੋਗੇ. ਸੋਸਾਇਟੀ ਦੇ ਚੇਅਰਮੈਨ ਪਿੰਦਰ ਪਾਲ ਜੀ ਨੇ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸੇ ਤਰਾਂ ਅਸੀ ਇਕੱਠੇ ਰਹਾਂਗੇ ਤਾ ਅਸੀ ਭਾਰਤੀ ਸੰਵਿਧਾਨ ਬਚਾਉਂਣ ਵਿੱਚ ਸਫਲ ਹੋਵਾਂਗੇ. ਉਨ੍ਹਾਂ ਤੋ ਬਾਅਦ ਸਤਿਗੁਰੂ ਰਵਿਦਾਸ ਗੁਰੂਘਰ ਦੇ ਪ੍ਰਧਾਨ ਅਸੋਕ ਮਾਹੀ ਜੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀ ਸਾਨੂੰ 8 ਸਾਲ ਤੋ ਬਹੁਤ ਸਹਿਯੋਗ ਦਿੱਤਾ ਹੈ ਹੁਣ ਗੁਰੂਘਰ ਦੀਆ ਚੋਣਾਂ ਵੀ ਆਉਣ ਵਾਲੀਆਂ ਹਨ, ਅਸੀ ਜਲਦੀ ਹੀ ਮੈਬਰਸਿਪ ਸਟਾਰਟ ਕਰਾਂਗੇ ਅਤੇ ਟਾਈਮ ਸਿਰ ਚੋਣਾਂ ਕਰਾ ਦਿਤੀਆ ਜਾਣਗੀਆਂ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਮੇਟੀ ਕੋਈ ਵੀ ਚੁਣ ਕੇ ਆਵੇ ਅਸੀ ਉਨ੍ਹਾਂ ਨੂੰ ਲਿੱਖ ਕੇ ਰੱਖਣ ਲਈ ਕਹਾਂਗੇ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਫਲੋਟ ਹਰੇਕ ਸਾਲ ਪਰੇਡ ਵਿੱਚ ਲੈ ਕੇ ਜਾਇਆ ਜਾਵੇਗਾ. ਫਿਰ ਗੁਰੂ ਘਰ ਦੇ ਚੇਅਰਮੈਨ ਬਲਬੀਰ ਚੋਹਾਨ ਜੀ ਨੇ ਵੀ ਫਲੋਟ ਵਿੱਚ ਪਹੁੰਚਣ ਵਾਲੇ ਸਾਰੇ ਸਾਥੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਤੁਹਾਡੇ ਅੰਦਰ ਬਾਬਾ ਸਾਹਿਬ ਪ੍ਰਤੀ ਪੂਰੀ ਸ਼ਰਧਾ ਭਾਵਨਾ ਹੈ, ਏਨੀ ਧੁੱਪ ਦੀ ਪ੍ਰਵਾਹ ਨਾ ਕਰਦਿਆਂ ਇਥੇ ਪਹੁੰਚੇ ਹੋ. ਬਹੁਤ ਸਾਰੇ ਨਿਊ ਯੌਰਕ ਵਿੱਚ ਆਪਣੇ ਲੋਕ ਹਨ ਜੋ ਘਰਾਂ ਵਿੱਚ ਏ ਸੀ ਦੇ ਕੋਲ ਬੈਠ ਕੇ ਪੈਰੋਕਾਰ ਕਹਾ ਰਹੇ ਹਨ. ਉਸ ਤੋ ਬਾਅਦ ਵਿਜੇ ਵੈਦ ਜੋ ਆਈ ਬੀ ਓ ਦੇ ਕਨਵੀਨਰ ਹਨ ਨੇ ਕਿਹਾ ਕਿ ਸਾਨੂੰ ਜਾਤਾਂ ਪਾਤਾਂ ਅਤੇ ਗਰੁੱਪ ਵਾਜੀ ਤੋ ਉੱਪਰ ਉੱਠਕੇ ਇੱਕ ਪਲੇਟ ਫਾਰਮ ਉੱਤੇ ਆ ਕੇ ਇਕੱਠੇ ਹੋਈਏ, ਆਪਣੇ ਸਮਾਜ ਦੇ ਭਲੇ ਵਾਰੇ ਸੋਚੀਏ. ਆਈ ਬੀ ਓ ਜਨਰਲ ਸੈਕਟਰੀ ਡਾਕਟਰ ਅਜੇ ਜਲਵਾਂਨ ਨੇ ਕਿਹਾ ਕਿ ਆਪਣੀ ਆਪਣੀ ਜਗਾਹ ਰੱਖਿਆ ਜਾਵੇ ਅੱਜ ਸਾਨੂੰ ਇਕੱਠੇ ਹੋਣ ਦੀ ਬਹੁਤ ਜਰੂਰਤ ਹੈ, ਜੇਕਰ ਸੰਵਿਧਾਨ ਬਚਾਉਣਾ ਹੈ ਤਾ ਆਪਣੀ ਆਪਣੀ ਹਉਮੈ ਮਾਰ ਕੇ ਇੱਕ ਹੋਣਾ ਬਹੁਤ ਜਰੂਰੀ ਹੈ. ਉਸ ਨੇ ਕਿਹਾ ਕਿ ਜੇਕਰ ਇਕੱਠੇ ਕਰਨ ਲਈ ਇਕੱਲੇ ਇਕੱਲੇ ਦੇ ਘਰ ਜਾ ਕੇ ਵੀ ਪੈਰੀ ਪੈਣਾ ਪਿਆ ਤਾ ਮੈ ਪੈ ਜਾਵਾਂਗਾ. ਸੰਵਿਧਾਨ ਬਚਾਉਣਾ ਸਾਡੇ ਲਈ ਬਹੁਤ ਜਰੂਰੀ ਹੈ. ਆਓ ਸੰਵਿਧਾਨ ਬਚਾਉਣ ਲਈ ਇਕੱਠੇ ਹੋਈਏ. ਅੰਤ ਵਿੱਚ ਜੀਤ ਰਾਮ ਜੀ ਜੋ ਉੱਪ ਪ੍ਰਧਾਨ ਹਨ ਸਤਿਗੁਰੂ ਰਵਿਦਾਸ ਗੁਰੂਘਰ ਦੇ ਅਤੇ ਨਿਊ ਯੌਰਕ ਵਿੱਚ ਗੁਰੂਘਰ ਖੋਲਣ ਵਾਲਿਆਂ ਵਿੱਚੋ ਪਹਿਲੇ ਵਿਅਕਤੀ ਹਨ, ਨੇ ਕਿਹਾ ਕਿ ਜੋ ਲੋਕ ਸਾਨੂੰ ਇਕੱਠੇ ਨਹੀਂ ਹੋਣ ਦੇਣਾ ਚਾਹੁੰਦੇ ਸਾਨੂੰ ਉਨ੍ਹਾਂ ਦੀ ਪਹਿਚਾਣ ਕਰਕੇ ਪਹਿਲਾ ਸਮਝਾਉਣਾ ਚਾਹੀਦਾ ਹੈ ਫਿਰ ਊਨਾ ਨੂੰ ਆਪਣੇ ਲੋਕਾਂ ਵਿੱਚ ਲੈ ਕੇ ਆਉਣਾ ਚਾਹੀਦਾ ਹੈ. ਉਨ੍ਹਾਂ ਨੇ ਡਾਕਟਰ ਅਜੇ ਜਲਵਾਂਨ ਨਾਲ ਹਾਂ ਨਾਲ ਹਾਂ ਮਿਲਾਈ ਅਤੇ ਕਿਹਾ ਕਿ ਸਾਨੂੰ ਜਿੰਨੀ ਤੋ ਜਿੰਨੀ ਜਲਦੀ ਹੋ ਸਕੇ ਇਕੱਠੇ ਹੋਣਾ ਚਾਹੀਦਾ ਹੈ. ਉਨ੍ਹਾਂ ਕਿਹਾ ਕਿ ਜੋ ਤੁਸੀ ਮੇਰੀ ਜਿੰਮੇਵਾਰੀ ਲਗਾਉਗੇ ਮੈ ਪੂਰੀ ਤਨਦੇਹੀ ਨਾਲ ਨਿਵਾਵਗਾ. ਉਸ ਤੋ ਬਾਅਦ ਦੁਰਗਾ ਦਾਸ ਜੀ ਜ਼ੋ ਕੇ ਕਾਫੀ ਲੰਮੇ ਸਮੇ ਤੋ ਗੁਰੂਘਰ ਨਾਲ ਜੁੜੇ ਹੋਏ ਹਨ ਅਤੇ ਗੁਰੂਘਰ ਦੇ ਟਰੱਸਟੀ ਵੀ ਹਨ ਉਨ੍ਹਾਂ ਨੇ ਵੀ ਆਪਣੀਆਂ ਆਪਣੀਆਂ ਵੰਡੀਆਂ ਦੂਰ ਕਰਕੇ ਇੱਕ ਥਾਂ ਇਕੱਠੇ ਹੋਣ ਦੀ ਗੱਲ ਕੀਤੀ. ਅਖ਼ੀਰ ਵਿੱਚ ਰਵੀ ਮਹੇ (ਜੋ ਕਿ ਕਾਫੀ ਲੰਮੇ ਸਮੇ ਤੋ ਅੰਬੇਡਕਰ ਮੂਵਮੈਂਟ ਨਾਲ ਅਤੇ ਗੁਰੂਘਰ ਨਾਲ ਜੁੜੇ ਹੋਏ ਹਨ ਅਤੇ ਇੰਟਰਨੈਸ਼ਨਲ ਬਹੁਜਨ ਓਰਗੇਨਾਈਜੇਸਨ ਨਿਊ ਯੌਰਕ ਦੇ ਪ੍ਰਧਾਨ ਹਨ) ਜੀ ਨੇ ਕਿਹਾ ਕਿ ਜਦੋ ਅਸੀ ਆਪਣੇ ਸਾਰੇ ਵਿਅਕਤੀਗਤ ਪ੍ਰੋਗਾਮਾ ਉੱਤੇ ਇਕੱਠੇ ਹੋ ਸਕਦੇ ਹਾਂ ਤਾ ਬਹੁਜਨ ਸਮਾਜ ਦੀ ਭਲਾਈ ਲਈ ਇਕੱਠੇ ਕਿਉਂ ਨਹੀਂ ਹੋ ਸਕਦੇ, ਕੀ ਅਸੀ ਚੁਲਿਆਂ ਅੱਗੇ ਬੈਠ ਕੇ ਗੱਲਾਂ ਕਰਨ ਨਾਲ ਜਾ ਕਿਸੇ ਗਰੀਬ ਗੁਰਦੇ ਨੂੰ ਦੁਆਨੀ ਚੁਆਨੀ ਭੇਜਣ ਨਾਲ ਅੰਬੇਡਕਰੀ ਨਹੀਂ ਬਣ ਜਾਂਦੇ. ਅਸੀ ਸਾਹਿਬ ਕਾਂਸੀ ਰਾਮ ਜੀ ਦੇ ਤਾ ਪੈਰੋਕਾਰ ਅਖਵਾਉਂਦੇ ਹਾਂ ਪਰ ਕੰਮ ਉਨ੍ਹਾਂ ਤੋ ਉਲਟ ਕਰ ਰਹੇ ਹਾਂ, ਉਨ੍ਹਾਂ ਨੇ ਤਾ ਆਪਣੇ ਆਪ ਨੂੰ ਮਾਰ ਕੇ ਘਰ ਘਰ ਜਾ ਕੇ ਇਕੱਠੇ ਹੋਣ ਲਈ ਦਿਨ ਰਾਤ ਇੱਕ ਕੀਤਾ ਸੀ ਪਰ ਅਸੀ ਇੱਕ ਦੂਜੇ ਦੇ ਬੁਲਾਇਆ ਵੀ ਨਹੀਂ ਪਹੁੰਚਦੇ, ਫਿਰ ਤੁਸੀ ਬਾਬਾ ਸਾਹਿਬ ਅਤੇ ਸਾਹਿਬ ਕਾਂਸੀ ਰਾਮ ਜੀ ਦੇ ਕਿਹੋ ਜਹੇ ਪੈਰੋਕਾਰ ਹੋ ਸਕਦੇ ਹੋ. ਆਓ ਆਪਣੇ ਕੋਲ਼ ਬਹੁਤਾ ਸਮਾਂ ਨਹੀਂ ਬਚਿਆ ਹੈ ਪੰਜਾ ਸੱਤਾ ਸਾਲਾਂ ਤੱਕ ਕਿਸੇ ਦੇ ਕੰਨ, ਨੱਕ ਅਤੇ ਨਿਗਾਹ ਚਲੇ ਜਾਣੀ ਹੈ ਹੁਣ ਹੀ ਸਮਾਂ ਹੈ ਜੇਕਰ ਇਕੱਠੇ ਹੋ ਕੇ ਕੁੱਝ ਕਰਨਾ ਚਾਹੁੰਦੇ ਹੋ ਤਾ ਕਰ ਸਕਦੇ ਹੋ. ਆਓ ਆਪਣਾ ਆਪ ਤਿਆਗ ਕੇ ਬਹੁਜਨ ਸਮਾਜ ਲਈ ਕੁੱਝ ਕਰ ਚਲੀਏ.

ਅਖੀਰ ਵਿੱਚ ਭਾਈ ਸੰਤੋਖ ਸਿੰਘ ਜੀ (ਜੋ ਕੇ ਆਪਣੇ ਬਹੁਜਨ ਸਮਾਜ ਨੂੰ ਸਮਰਪਤ ਹਨ ਜਿਨ੍ਹਾਂ ਨੇ ਆਪਣਾ ਬਹੁਤਾ ਸਮਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਘਰ ਨੂੰ ਅੱਗੇ ਲਿਜਾਉਣ ਵਿੱਚ ਲਿਗਾਇਆ ਹੈ ਭਾਵੇ ਗੱਲ ਗੁਰੂਘਰ ਦੇ ਬਿੱਲ ਮਾਫ ਕਰਾਉਣ ਦੀ ਹੋਵੇ, ਸੀ ਓ ਲੈ ਕੇ ਦੇਣ ਦੀ ਹੋਵੇ ਜਾ ਫਿਰ ਡਾਕਟਰ ਬੀ. ਆਰ. ਅੰਬੇਡਕਰ ਵੇ ਸਟਰੀਟ ਦਾ ਨਾਮ ਲਿਖਾਉਣ ਦੀ ਹੋਵੇ ਉਹ ਆਪਣੇ ਤਨੋ, ਮਨੋ ਅਤੇ ਧਨੋ ਸੇਵਾ ਕਰ ਰਹੇ ਹਨ ਅਤੇ ਸਾਰੀਆਂ ਜਥੇਵੰਦੀਆਂ ਦੇ ਪੀ ਆਰ ਓ ਵੀ ਹਨ)ਨੇ ਸਾਰੇ ਸਮਾਜ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਨਿੱਕੇ ਨਿੱਕੇ ਗੁੱਸੇ ਗਿਲੇ ਭੁਲਾਹ ਕੇ ਇਕੱਠੇ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਤੋ ਕੋਈ ਵੀ ਗ਼ਲਤੀ ਜਾਣੇ ਅਣਜਾਣੇ ਹੋਈ ਹੈ ਤਾ ਮੈ ਉਸ ਦੀ ਤਰਫ਼ੋਂ ਗ਼ਲਤੀ ਮੰਨਦਾ ਹਾਂ ਜੋ ਵੀ ਸਜਾ ਦੇਣੀ ਹੈ ਤਾ ਮੈਨੂੰ ਦਿਓ ਉਨ੍ਹਾਂ ਸਾਰੀ ਨਿਊ ਯੌਰਕ ਦੀ ਰਵਿਦਾਸੀਆ ਲੇਵਾ ਸੰਗਤ ਨੂੰ ਅਤੇ ਬਹੁਜਨ ਸਮਾਜ ਦੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਉਹ ਜਲਦੀ ਤੋ ਜਲਦੀ ਇਕੱਠੇ ਹੋ ਜਾਣ ਕਿਉਂ ਕੇ ਆਉਣ ਵਾਲਾ ਸਮਾਂ ਸਾਡੇ ਲੋਕਾਂ ਉੱਤੇ ਬਹੁਤ ਮਾੜਾ ਆ ਰਿਹਾ ਹੈ, ਜੇਕਰ ਅਸੀ ਇਥੇ ਇਕੱਠੇ ਨਾ ਹੋਏ ਤਾ ਮਨੁਵਾਦੀਆਂ ਨੇ ਸੰਵਿਧਾਨ ਖਤਮ ਕਰਕੇ ਮਨੁਸਮ੍ਰਿਤੀ ਲਾਗੂ ਕਰ ਦੇਣੀ ਹੈ ਜੇਕਰ ਹੁਣ ਅਸੀ ਆਪਣੀ ਆਪਣੀ ਈਗੋ ਵਿੱਚ ਫਸ ਕੇ ਇਕੱਠੇ ਨਾ ਹੋਏ ਤਾ ਸਾਡੀਆਂ ਆਉਣ ਵਾਲੀਆ ਪੀੜ੍ਹੀਆਂ ਸਾਨੂੰ ਕਦੇ ਮਾਫ ਨਹੀਂ ਕਰਨਗੀਆਂ ਆਓ ਰੱਬ ਦਾ ਵਾਸਤਾ ਇਕੱਠੇ ਹੋਈਏ ਅਤੇ ਬਹੁਜਨ ਸਮਾਜ ਦੇ ਭਲੇ ਵਾਸਤੇ ਸੋਚੀਏ. ਜੈ ਭੀਮ ਜੈ ਭਾਰਤ ਜੈ ਸੰਵਿਧਾਨ.

– Ravi Mahey NY

Previous articleFukushima water release carried out as planned: S.Korea
Next articleTemple, mosque, church at T’gana Secretariat best example of communal harmony: KCR