ਜਗਜੀਤ ਸਿੰਘ ਲੱਡਾ ਦੀ ਪਤਨੀ ਦਾ ਭੋਗ 7 ਜਨਵਰੀ ਨੂੰ

 ਸੰਗਰੂਰ, 3 ਜਨਵਰੀ (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੇ ਮੀਤ ਪ੍ਰਧਾਨ ਅਤੇ ਉੱਘੇ ਬਾਲ ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੀ ਸੁਪਤਨੀ ਸ੍ਰੀਮਤੀ ਰਜਨੀ ਬਾਲਾ ਦਾ ਕੱਲ੍ਹ 2 ਜਨਵਰੀ ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ 7 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ ਲੈ ਕੇ 1:00 ਵਜੇ ਤੱਕ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਪਵੇਗਾ ਜੀ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਹ ਲੱਗਭੱਗ ਅਠਤਾਲੀ ਸਾਲ ਦੇ ਸਨ। ਉਹ ਆਪਣੇ ਪਿੱਛੇ ਇੱਕ ਬੇਟਾ ਰਵਿੰਦਰ ਸਿੰਘ ਅਤੇ ਇੱਕ ਬੇਟੀ ਜਸ਼ਨਪ੍ਰੀਤ ਕੌਰ ਛੱਡ ਗਏ ਸਨ।
            ਅੱਜ ਇੱਥੇ ਬਨਾਸਰ ਬਾਗ ਵਿਖੇ ਹੋਈ ਇੱਕ ਸ਼ੋਕ ਇਕੱਤਰਤਾ ਵਿੱਚ ਉਨ੍ਹਾਂ ਦੀ ਬੇਵਕਤੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ। ਇਸ ਇਕੱਤਰਤਾ ਵਿੱਚ ਡਾ. ਮੀਤ ਖਟੜਾ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਸੁਖਵਿੰਦਰ ਸਿੰਘ ਲੋਟੇ, ਸੁਰਜੀਤ ਸਿੰਘ ਮੌਜੀ, ਗੋਬਿੰਦ ਸਿੰਘ ਤੂਰਬਨਜਾਰਾ, ਜਸਵਿੰਦਰ ਸਿੰਘ ਜੌਲੀ,  ਲਾਭ ਸਿੰਘ ਝੰਮਟ, ਮੂਲ ਚੰਦ ਸ਼ਰਮਾ, ਭੁਪਿੰਦਰ ਨਾਗਪਾਲ ਅਤੇ ਰਮੇਸ਼ਵਰ ਸਿੰਘ ਆਦਿ ਸਾਹਿਤਕਾਰ ਵੀ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਹੀ ਜਗਜੀਤ ਸਿੰਘ ਲੱਡਾ ਦੇ ਸਹੁਰਾ ਸਾਹਿਬ ਅਕਾਲ ਚਲਾਣਾ ਕਰ ਗਏ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleसावित्री बाई फुले पहली महिला शिक्षिका ही नहीं, क्रांतिकारी सामाजिक बदलाव की मिसाल थीं – विद्याभूषण रावत
Next articleਏਹੁ ਹਮਾਰਾ ਜੀਵਣਾ ਹੈ -478