(ਸਮਾਜ ਵੀਕਲੀ) ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ਦਾ ਮਹੀਨਾਵਾਰ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ , ਸਭਾ ਦੇ ਸਰਪ੍ਰਸਤ ਜਗਦੇਵ ਸ਼ਰਮਾ ਬੁਗਰਾ ਦੇ ਨਾਵਲ ” ਇੱਕ ਸਦੀ ਦੀ ਮੌਤ ” ਦੇ ਖਰੜੇ ‘ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਦੇ ਰੂਪ ਵਿੱਚ ਕੀਤਾ ਗਿਆ । ਪ੍ਰਧਾਨਗੀ ਮੰਡਲ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮਹਿਮਾਨ ਸੁਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ , ਵਿਸ਼ੇਸ਼ ਮਹਿਮਾਨ ਡਾ. ਸੰਤੋਖ ਸਿੰਘ ਸੁੱਖੀ ਖੋਜ ਅਫ਼ਸਰ ਤੇ ਸੰਪਾਦਕ ਪੰਜਾਬੀ ਦੁਨੀਆਂ ਭਾਸ਼ਾ ਵਿਭਾਗ ਪੰਜਾਬ , ਸਰਬਜੀਤ ਕੌਰ ਢਿੱਲੋਂ ਪ੍ਰਧਾਨ ਹਰਫ਼ਾਂ ਦੀ ਲੋਅ ਪੰਜਾਬੀ ਸਾਹਿਤਕ ਸੱਥ , ਪ੍ਰਿੰਸੀਪਲ ਕਿਰਪਾਲ ਸਿੰਘ ਜਵੰਧਾ , ਸੁਰਿੰਦਰ ਸ਼ਰਮਾਂ ਨਾਗਰਾ , ਦਵਿੰਦਰ ਸਿੰਘ ਸੇਖਾ , ਈਸ਼ਵਰ ਚੰਦ ਪ੍ਰੇਮੀ ਅਤੇ ਨਾਵਲ ਦੇ ਰਚੇਤਾ ਜਗਦੇਵ ਸ਼ਰਮਾ ਬੁਗਰਾ ਸ਼ਾਮਲ ਹੋਏ ।
ਸਭਾ ਦੇ ਸਰਪ੍ਰਸਤ ਪ੍ਰਿੰਸੀਪਲ ਜਵੰਧਾ ਨੇ ਉਦਘਾਟਨ ਕਰਨ ਤੋਂ ਬਾਅਦ ਹਾਜ਼ਰੀਨ ਦਾ ਸਵਾਗਤ ਕਰਦਿਆਂ ਬੀਤੇ ਮਹੀਨੇ ਸਦੀਵੀ ਵਿਛੋੜਾ ਦੇ ਗਏ ਲੇਖਕਾਂ , ਕਲਾਕਾਰਾਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸ਼ਰਧਾ ਸੁਮਨ ਭੇਂਟ ਕੀਤੇ । ਇੱਕ ਵੱਖਰੇ ਮਤੇ ਰਾਹੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਵੀ ਕੀਤਾ ਗਿਆ । ਸਭਾ ਦੇ ਮਰਹੂਮ ਪ੍ਰਧਾਨ ਅਤੇ ਸਰਬਾਂਗੀ ਸਾਹਿਤਕਾਰ ਰਾਮ ਲਾਲ ਪ੍ਰੇਮੀ ਨੂੰ ਸਮਰਪਿਤ ਇਸ ਸਮਾਰੋਹ ਵਿੱਚ ਉਨ੍ਹਾਂ ਦੀ ਮਿੱਠੀ ਯਾਦ ਵਿੱਚ ” ਲੋਕ ਸਾਹਿਤ ਮੰਚ ਲੁਧਿਆਣਾ ” ਵੱਲੋਂ ਦਿੱਤਾ ਜਾਂਦਾ ਇਸ ਸਾਲ ਦਾ ਐਵਾਰਡ ਜਗਦੇਵ ਸ਼ਰਮਾ ਬੁਗਰਾ ਨੂੰ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਵਲ ਦੇ ਖਰੜੇ ਉੱਪਰ ਦੋ ਪਰਚੇ ਗਗਨਦੀਪ ਸਿੰਘ ਬੁਗਰਾ ਅਤੇ ਰਾਮ ਚੰਦ ਸ਼ਰਮਾ ਜੱਖਲਾਂ ਵੱਲੋਂ ਪੇਸ਼ ਕੀਤੇ ਗਏ , ਜਿਹਨਾਂ ਵਿੱਚ ਨਾਵਲ ਦੇ ਵੱਖੋ ਵੱਖ ਵਿਸ਼ੇਸ਼ ਪਹਿਲੂਆਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਗਿਆ ਅਤੇ ਖਰੜੇ ਨੂੰ ਪੰਜਾਬੀਆਂ ਦੀ ਬਦਲਦੀ ਪੇਂਡੂ ਜੀਵਨ ਜਾਂਚ ਦੀ ਹੂਬਹੂ ਤਸਵੀਰ ਦੱਸਿਆ ਗਿਆ । ਭਾਵੇਂ ਕਹਾਣੀ ਇੱਕ ਪਿੰਡ ਨਾਲ਼ ਸੰਬੰਧਿਤ ਹੈ ਪ੍ਰੰਤੂ ਪੜ੍ਹਨ ਵਾਲ਼ੇ ਹਰ ਪਾਠਕ ਨੂੰ ਆਪੋ ਆਪਣੇ ਪਿੰਡ ਅਤੇ ਗਲ਼ੀ ਗੁਆਂਢ ਦੀ ਮਹਿਸੂਸ ਹੋਵੇਗੀ । ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਨਾਵਲਕਾਰ ਮਿੱਤਰ ਸੈਨ ਮੀਤ ਨੇ ” ਇੱਕ ਸਦੀ ਦੀ ਮੌਤ ” ਨਾਵਲ ਦੀ ਰੱਜਵੀਂ ਤਾਰੀਫ਼ ਕਰਦਿਆਂ ਕਿਹਾ ਕਿ ਇਸ ਵਿੱਚ ਪਿਛਲੇ ਲਗਭਗ 80 ਸਾਲ ਦੇ ਪੇਂਡੂ ਪੰਜਾਬੀ ਸੱਭਿਆਚਾਰ ਨੂੰ ਸਿਰਫ਼ 80 ਕੁ ਪੰਨਿਆਂ ਵਿੱਚ ਕਲਮਬੱਧ ਕਰ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਹੈ ਜਿਸ ਕਰਕੇ ਜਗਦੇਵ ਸ਼ਰਮਾ ਬੁਗਰਾ ਦੀ ਨਾਵਲਕਾਰੀ ਦੇ ਖੇਤਰ ਵਿੱਚ ਸਫ਼ਲ ਸ਼ੁਰੂਆਤ ਕਹੀ ਜਾ ਸਕਦੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਨਾਵਲ ਦੇ ਸਮੁੱਚੇ ਵਿਧੀ ਵਿਧਾਨ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਸੰਤੋਖ ਸਿੰਘ ਸੁੱਖੀ ਨੇ ਕਿਹਾ ਕਿ ਨਾਵਲ ਲੇਖਣੀ ਬਹੁਤ ਲਗਨ ਮਿਹਨਤ ਅਤੇ ਸਾਧਨਾ ਦੀ ਮੰਗ ਕਰਦੀ ਹੈ ਉਨ੍ਹਾਂ ਜਗਦੇਵ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਕੁੱਝ ਸਾਰਥਕ ਸੁਝਾਅ ਵੀ ਦਿੱਤੇ । ਦੂਸਰੇ ਵਿਸ਼ੇਸ਼ ਮਹਿਮਾਨ ਸਰਬਜੀਤ ਕੌਰ ਢਿੱਲੋਂ ਜੋ ਕਿ ਆਪ ਵੀ ਕਵਿੱਤਰੀ ਅਤੇ ਨਾਵਲ ਲੇਖਿਕਾ ਹਨ ਨੇ ਨਾਵਲ ਵਿਧਾ ਦੀਆਂ ਬਾਰੀਕੀਆਂ ਦੀ ਗੱਲ ਕਰਦਿਆਂ ਅਗਲੇ ਮਹੀਨੇ ਲੋਕ ਅਰਪਣ ਹੋ ਰਹੇ ਆਪਣੇ ਨਵੇਂ ਨਾਵਲ ਬਾਰੇ ਵੀ ਜ਼ਿਕਰ ਕੀਤਾ ਤੇ ਹਾਜ਼ਰੀਨ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ।
ਇਸ ਤੋਂ ਇਲਾਵਾ ਨਾਵਲ ਦੇ ਰਚੇਤਾ ਜਗਦੇਵ ਸ਼ਰਮਾ ਨੇ ਨਾਵਲ ਦੇ ਜਨਮ ਬਾਰੇ ਜ਼ਿਕਰ ਕਰਦਿਆਂ ਲਿਖਣ ਦਾ ਮੰਤਵ ਸਾਂਝਾ ਕੀਤਾ ਅਤੇ ਪੂਰਾ ਕਰਨ ਵਿੱਚ ਡੇਢ ਸਾਲ ਦਾ ਸਮਾਂ ਲੱਗਣ ਆਈਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ । ਉਨ੍ਹਾਂ ਨੂੰ ਮੁਬਾਰਕਬਾਦ ਦੇਣ ਵਾਲ਼ਿਆਂ ਵਿੱਚ ਲੇਖਕ ਸਾਥੀਆਂ ਤੋਂ ਇਲਾਵਾ ਪਰਿਵਾਰਕ ਮੈਂਬਰ ਅਤੇ ਪਿੰਡ ਬੁਗਰਾ ਦੇ ਪਤਵੰਤੇ ਵੀ ਸ਼ਾਮਲ ਸਨ , ਹੋਰ ਤਾਂ ਹੋਰ ਜਸਵੀਰ ਸਿੰਘ ਰਾਣਾ ਦੇ ਪੁਰਸਕਾਰ ਪ੍ਰਾਪਤ ਨਾਵਲਕਾਰ 70 ਫ਼ੀਸਦੀ ਪ੍ਰੇਮ ਕਥਾ ਦੇ ਪਬਲਿਸ਼ਰ ਗੁਰਦੀਪ ਸਿੰਘ ਵੀ ਹਾਜ਼ਰ ਸਨ । ਅਗਲੇ ਦੌਰ ਵਿੱਚ ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਤੇ ਜਸਵੀਰ ਸਿੰਘ ਸੋਹਲ ਦੇ ਖ਼ੂਬਸੂਰਤ ਗੀਤ ਨਾਲ਼ ਸ਼ੁਰੂ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਕੁਲਵੰਤ ਸਿੰਘ ਖਨੌਰੀ , ਦਰਸ਼ਨ ਸਿੰਘ ਫੌਜੀ , ਸੁਰਿੰਦਰ ਸ਼ਰਮਾਂ ਹਰਚੰਦਪੁਰੀ , ਅਵਤਾਰ ਸਿੰਘ , ਅਜਾਇਬ ਸਿੰਘ ਢਢੋਗਲ , ਸਰਬ ਢਿੱਲੋਂ , ਮਨਜੀਤ ਕੌਰ ਸੰਧੂ , ਮਨਪ੍ਰੀਤ ਕੌਰ ” ਮੰਨਤ ” ਚੌਂਦਾ , ਸੁਖਵਿੰਦਰ ਸਿੰਘ , ਅਕਾਸ਼ ਪ੍ਰੀਤ ਸਿੰਘ ਬਾਜਵਾ , ਰਾਮ ਚੰਦ ਸ਼ਰਮਾ , ਜਸ਼ਨਪ੍ਰੀਤ ਸਿੰਘ , ਗੀਤਕਾਰ ਤੇ ਗਾਇਕ ਹਰਸਿਮਰਤ ਸਿੰਘ ਈਸੀ , ਭੂਪਿੰਦਰ ਪਾਲ ਰਿਸ਼ੀ , ਡਾ. ਜਗਤਾਰ ਸਿੰਘ ਸਿੱਧੂ , ਲਖਵਿੰਦਰ ਸਿੰਘ , ਭਿੰਦਰ ਪਾਲ ਕਾਂਝਲਾ , ਸਿੰਦਰ ਪਾਲ ਬੁਗਰਾ , ਸੁਰਿੰਦਰ ਸ਼ਰਮਾਂ ਨਾਗਰਾ , ਸੁਰਜੀਤ ਸਿੰਘ , ਗੁਰੀ ਚੰਦੜ ਸੰਗਰੂਰ , ਬਲਜੀਤ ਸਿੰਘ ਬਾਂਸਲ , ਮੀਤ ਸਕਰੌਦੀ ਸੰਗਰੂਰ , ਅਸ਼ੋਕ ਭੰਡਾਰੀ , ਅਸ਼ਵਨੀ ਕੁਮਾਰ ਲੈਕਚਰਾਰ , ਡਾ. ਸੁੱਖੀ , ਪਰਮਜੀਤ ਸਿੰਘ ਸੰਧੂ , ਸੰਦੀਪ ਕੌਰ , ਸਿਮਰਜੀਤ ਕੌਰ , ਰੁਪਿੰਦਰ ਸ਼ਰਮਾ , ਜਸਪਾਲ ਸ਼ਰਮਾ , ਬਲਦੇਵ ਸਿੰਘ ਖੰਗੂੜਾ , ਮਾਸਟਰ ਹਰਦੇਵ ਸਿੰਘ , ਦਾਰਾ ਸਿੰਘ , ਪਾਲ ਈਸੜੇ ਵਾਲ਼ਾ , ਕਿਰਪਾਲ ਸਿੰਘ , ਹਰਬੰਸ ਸਿੰਘ ਬੇਨੜਾ , ਗੁਰਦੀਪ ਸਿੰਘ ਬੁਗਰਾ , ਕੁਲਜੀਤ ਧਵਨ , ਰੇਣੂੰ ਸ਼ਰਮਾ ਹਥਨ , ਰਤਨ ਸਿੰਘ , ਈਸ਼ਵਰ ਚੰਦ ਜੱਖਲਾਂ , ਗੁਰਮੀਤ ਸਿੰਘ ਸੋਹੀ ਅਤੇ ਗੁਰਵਿੰਦਰ ਕੌਰ ਪਟਿਆਲਾ ਨੇ ਆਪੋ ਆਪਣੀਆਂ ਸੱਜਰੀਆਂ ਰਚਨਾਵਾਂ ਅਤੇ ਵਿਚਾਰ ਪੇਸ਼ ਕਰ ਕੇ ਪ੍ਰੋਗਰਾਮ ਨੂੰ ਸਿਖਰਤਾ ਬਖ਼ਸ਼ੀ । ਹਰ ਵਾਰੀ ਦੀ ਤਰ੍ਹਾਂ ਨਵੰਬਰ ਮਹੀਨੇ ਵਿੱਚ ਜਨਮੇਂ ਮੈਂਬਰਾਂ , ਪਹਿਲੀ ਵਾਰੀ ਸ਼ਾਮਲ ਸਾਥੀਆਂ ਅਤੇ ਬਾਹਰੋਂ ਆਏ ਕਵੀਆਂ ਦਾ ਵੀ ਮਾਣ ਸਨਮਾਨ ਕੀਤਾ ਗਿਆ । ਨੇੜ ਭਵਿੱਖ ਵਿੱਚ ਸਭਾ ਵੱਲੋਂ ਮੁਫ਼ਤ ਛਾਪੀ ਜਾ ਰਹੀ ਸਾਂਝੀ ਕਿਤਾਬ ਲਈ ਰਚਨਾਵਾਂ , ਸ਼ਨਾਖ਼ਤੀ ਕਾਰਡਾਂ ਲਈ ਤਸਵੀਰਾਂ ਅਤੇ ਸਭਾ ਦਾ ਸਾਲਾਨਾ ਕੈਲੰਡਰ ਛਾਪਣ ਲਈ ਜ਼ਿੰਮੇਵਾਰੀਆਂ ਵੀ ਲਗਾਈਆਂ ਗਈਆਂ । ਅੰਤ ਵਿੱਚ ਮੂਲ ਚੰਦ ਸ਼ਰਮਾ ਰੰਚਣਾਂ ਵੱਲੋਂ ਮਹਿਮਾਨਾਂ ਦੇ ਨਾਲ਼ ਨਾਲ਼ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅੱਗੋਂ ਲਈ ਵੀ ਏਸੇ ਤਰ੍ਹਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



