(ਸਮਾਜ ਵੀਕਲੀ)
ਜਾ ਉੱਡ ਜਾ ਤੋਤਿਆ ਰੂਹ ਦਿਆ,ਜਾ-ਜਾ ਉਡਾਰੀ ਮਾਰ
ਮੇਰੇ ਵਰਗੇ ਸ਼ਾਇਰ ਲਈ ਵੀ,
ਮੇਰੇ ਵਰਗੇ ਸ਼ਾਇਰ ਲਈ ਵੀ ਕਿਤੋਂ ਲੈ ਆ ਸ਼ਬਦ ਉਧਾਰ
ਤੈਨੂੰ ਕਲਮ ਕਵੀ ਦੀ ਆਖਦੀ
ਤੈਨੂੰ ਕਲਮ ਕਵੀ ਦੀ ਆਖਦੀ,ਜਾ ਵੇਖਿਆ ਕੁੱਲ ਸੰਸਾਰ
ਵੇ ਦੁਨੀਆਂ ਦੇ ਵੇਖਿਆ ਰੰਗ ਤੂੰ
ਦੁਨੀਆਂ ਦੇ ਵੇਖਿਆ ਰੰਗ ਤੂੰ ਤੇ ਇੱਕ ਤੋਂ ਇੱਕ ਕਿਰਦਾਰ
ਜਾਂ ਵੇਖਿਆ ਤਾਜ ਮਹਿਲ ਤੂੰ,
ਜਾਂ ਵੇਖਿਆ ਕੁਤਬਮੀਨਾਰ
ਫੇਰ ਜਾਈਂ ਦਿੱਲੀ ਤਖਤ ਤੇ,
ਕਿਵੇਂ ਸੱਜਦੇ ਸੀ ਦਰਬਾਰ
ਓ ਕੋਠੇ ਮੁਜਰਾ ਕਰਦੀ ਮਿਲੂਗੀ,
ਕੋਠੇ ਮੁਜਰਾ ਕਰਦੀ ਮਿਲੂਗੀ,ਕੋਈ ਬੇਸਵਾ ਓਏ ਲਾਚਾਰ
ਤੈਨੂੰ ਮਿਲਣਗੇ ਇੱਜਤਾਂ ਲੁੱਟਦੇ,
ਓ ਤੈਨੂੰ ਮਿਲਣਗੇ ਇੱਜਤਾਂ ਲੁੱਟਦੇ ਹੋ ਜਾਏਂਗਾ ਸ਼ਰਮਸਾਰ
ਤੂੰ ਪਰਖੀਂ ਤੁਰਕ ਤੇ ਡੋਗਰੇ,
ਵੇ ਪਰਖੀਂ ਤੁਰਕ ਤੇ ਡੋਗਰੇ,ਫੇਰ ਪਰਖੀਂ ਸਿੰਘ ਸਰਦਾਰ
ਫੇਰ ਪਰਖੀਂ ਨੇਜੇ ਤੀਰ ਤੂੰ ,
ਫੇਰ ਪਰਖੀਂ ਨੇਜੇ ਤੀਰ ਤੂੰ ਖੰਡੇ ਦੀ ਪਰਖ ਲੀਂ ਧਾਰ
ਤੈਨੂੰ ਆਪੇ ਪਤਾ ਲੱਗਜੂ,
ਓ ਤੈਨੂੰ ਆਪੇ ਪਤਾ ਲੱਗ ਜੂ,ਕਿਉਂ ਦੇ ਗਿਆ ਪੰਜ ਕਕਾਰ
ਕਿੱਥੇ ਲੱਗਦੇ ਮੁੱਲ ਸੀ ਸਿਰਾਂ ਦੇ,
ਕਿਉਂ ਲਗਦੇ ਮੁੱਲ ਸੀ ਸਿਰਾਂ ਦੇ ਕਿੰਨੇ ਬਖ਼ਸ਼ੀ ਦਸਤਾਰ
ਚਮਕੌਰ ਗੜੀ ਵਿੱਚ ਮਿਲਣਗੇ,
ਚਮਕੌਰ ਗੜ੍ਹੀ ਵਿੱਚ ਮਿਲਣਗੇ,ਤੈਨੂੰ ਲੜਦੇ ਅਜੀਤ ਜੁਝਾਰ।
ਰੋ ਪਏਂਗਾ ਵੇਖ ਸਰਹੰਦ ਨੂੰ,
ਰੋ ਪਏਂਗਾ ਵੇਖ ਸਰਹੰਦ ਨੂੰ ਜੇ ਵੇਖ ਲਈ ਉਹ ਦੀਵਾਰ
ਚਾਲ਼ੀ ਲੱਖਾਂ ਅੱਗੇ ਅੜੇ ਸੀ,
ਓ ਚਾਲ਼ੀ ਲੱਖਾਂ ਅੱਗੇ ਅੜੇ ਨੇ,ਸਿੱਖੀ ਨਾਲ ਜੋੜ ਕੇ ਤਾਰ
ਪਰ ਜ਼ੁਲਮ ਦੇ ਅੱਗੇ ਝੁਕੇ ਨਾ,
ਪਰ ਜ਼ੁਲਮ ਦੇ ਅੱਗੇ ਝੁਕੇ ਨਾ ਭਾਵੇਂ ਵਾਰ ਗਏ ਪਰਿਵਾਰ
ਪੂਰਾ ਜ਼ੋਰ ਸੀ ਲਾਕੇ ਹੰਬ ਗਏ,
ਪੂਰਾ ਜ਼ੋਰ ਸੀ ਲਾਕੇ ਹੰਬਗੇ,ਤੁਰਕ ਦੂਜੇ ਬਾਈਧਾਰ
ਆ ਕੇ ਸੱਚੀਆਂ ਹੀ ਸੁਣਾ ਦਈਂ,
ਸੱਚੀਆਂ ਹੀ ਸੁਣਾ ਦੇਈਂ ਬੰਦੇ ਦੇ ਕਰੀਂ ਦੀਦਾਰ
ਇਤਿਹਾਸ ਬਣਾਕੇ ਲੰਘਗੇ,
ਇਤਿਹਾਸ ਬਣਾਕੇ ਲੰਘਗੇ, ਉਹ ਭੁੱਲਣੇ ਨਾ ਦਿਲਦਾਰ।
ਧੰਨਿਆ ਕੌਮ ਸ਼ਹੀਦਾਂ ਵਾਲ਼ੀ ਦਾ ਤੂੰ ਦਿਲ ਤੋਂ ਕਰ ਸਤਿਕਾਰ।
ਓਏ ਧੰਨਿਆਂ ਦਿਲ ਤੋਂ ਕਰ ਸਤਿਕਾਰ।
ਧੰਨਾ ਧਾਲੀਵਾਲ:-9878235814
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly