ਪੰਜਾਬ 

ਹਰਪ੍ਰੀਤ ਸਿੰਘ
         (ਸਮਾਜ ਵੀਕਲੀ)
ਜਦੋ ਹੱਥ ਮਰਦਾਨੇ ਦੇ ਰਬਾਬ ਸੀ,
ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸੀ ,
ਮਖਣੀ ਦਾ ਸਵਾਦ ਲਾਜਵਾਬ ਸੀ ,
ਉਦੋਂ ਹੱਸਦਾ-ਵੱਸਦਾ ਰਹਿੰਦਾ ਮੇਰਾ ਪੰਜਾਬ ਸੀ |
ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ,
ਲੋਕਾਂ ਦੀ ਆਪਸ ਦੇ ਵਿੱਚ ਸਾਂਝ ਸੀ,
ਖੁਸ਼ੀਆਂ ਦਾ ਨਾ ਕੋਈ ਹਿਸਾਬ ਸੀ,
ਉਦੋਂ  ਹੱਸਦਾ-ਵੱਸਦਾ ਰਹਿੰਦਾ ਮੇਰਾ ਪੰਜਾਬ ਸੀ |
ਸੰਨ 47 ਨੇ ਵੰਡੇ ਜਦੋਂ ਇਹ ਆਬ ਸੀ,
ਸਤਲੁਜ ਕੋਲੋਂ ਵੱਖ ਹੋਇਆ ਚਨਾਬ ਸੀ,
ਦੰਗਾਇਆਂ ਦੀ ਨਿਯਤ ਹੋਈ ਖ਼ਰਾਬ ਸੀ,
ਉਸ ਵੇਲੇ ਵੰਡ ਹੋਇਆ ਪੰਜਾਬ ਸੀ |
84 ਵੀ ਸਾਡੇ ਲਯੀ ਮਾੜਾ ਸਾਲ ਸੀ,
ਰਾਜਨੀਤੀਆਂ ਵਾਲੀ ਖੇਡੀ ਗਈ ਚਾਲ ਸੀ,
ਉਹ ਸਮਾਂ ਚੜ੍ਹਿਆ ਬਹੁਤ ਖ਼ਰਾਬ ਸੀ,
ਓਦੋਂ ਅੱਥਰੂ ਪੂੰਜਦਾ ਨਾ ਥੱਕਿਆ ਮੇਰਾ ਪੰਜਾਬ ਸੀ |
ਇਨ੍ਹਾਂ ਮੁਸ਼ਕਲਾਂ ਨਾ ਲੜ ਅਸੀਂ ਹੋਏ ਆਜ਼ਾਦ ਸੀ,
ਫਿਰ ਨਸ਼ੇ ਦੀ ਲਹਿਰ ਨੇ ਚਖਾਇਆ ਸਵਾਦ ਸੀ,
ਨਸ਼ੇ ਨੂੰ ਵੇਚ ਲੋਕਾਂ ਨੇ ਕਮਾਇਆ ਬੜਾ ਲਾਭ ਸੀ,
ਇੱਕ ਵਾਰੀ ਫੇਰ ਬਰਬਾਦੀ ਵੱਲ ਤੁਰ ਪਿਆ ਮੇਰਾ ਪੰਜਾਬ ਸੀ |
ਪੰਜਾਬ ਨਸ਼ੇ ਤੋਂ ਦੂਰ ਕਰਨਾ ਇਹ ਖਵਾਬ ਆ ਮੇਰਾ,
ਖੂਨ ‘ਚ ਤੰਦਰੁਸਤੀ ਦੀਆਂ ਵਗਦੀਆਂ ਰਹਿਣ ਲਹਿਰਾਂ,
ਆਕੜ ਛੱਡ ਕਹਿਣਾ ਸਿੱਖਣਾ ਤੇਰਾ ਤੇਰਾ,
ਸੁਖੀ ਵੱਸਦਾ ਦੇਖਣਾ ਚਾਹੁੰਨਾ ਇਹ ਪੰਜਾਬ ਆ ਮੇਰਾ |
ਹਰਪ੍ਰੀਤ ਸਿੰਘ।
ਫਗਵਾੜਾ . ‌

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਲਕਾ ਕਰਤਾਰਪੁਰ ਵਿੱਚ ਵਿਰੋਧੀ ਧਿਰਾਂ ਖਿਲਾਫ ਕੀਤੇ ਜਾ ਰਹੇ ਨਜਾਇਜ਼ ਪਰਚੇ ਤੇ ਗਿ੍ਰਫਤਾਰੀਆਂ
Next articleਏਹੁ ਹਮਾਰਾ ਜੀਵਣਾ ਹੈ -470