ਹੋ ਹੀ ਜਾਂਦਾ ਹੈ

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ

 (ਸਮਾਜ ਵੀਕਲੀ)

ਆਦਮੀ ਸਮਝਦਾ ਹੈ ਕਿ ਕ੍ਰੋਧ ਕਰਨਾ ਚੰਗਾ ਨਹੀਂ
ਇਸ ਦੇ ਬਾਵਜੂਦ ਵੀ ਉਹ ਕ੍ਰੋਧ ਰੋਕ ਨਹੀਂ ਸਕਦਾ।
ਆਦਮੀ ਸਮਝਦਾ ਹੈ ਕਿ ਲਾਲਚ ਕਰਨਾ ਚੰਗਾ ਨਹੀਂ
ਇਸ ਦੇ ਬਾਵਜੂਦ ਵੀ ਉਹ ਲਾਲਚ ਕਰਦਾ ਹੈ।
ਆਦਮੀ ਹੰਕਾਰ ਦੇ ਨਤੀਜੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ
ਇਸ ਦੇ ਬਾਵਜੂਦ ਵੀ ਉਸ ਨੂੰ ਹੰਕਾਰ ਹੋ ਹੀ ਜਾਂਦਾ ਹੈ।
ਆਦਮੀ ਸਮਝਦਾ ਹੈ ਮਰਨ ਤੋਂ ਬਾਅਦ ਪੈਸਾ ਨਾਲ ਨਹੀਂ ਜਾਏਗਾ
ਇਸ ਦੇ ਬਾਵਜੂਦ ਵੀ ਰਾਤ ਦਿਨ ਪੈਸਾ ਜੋੜਨ ਤੇ ਲੱਗਿਆ ਰਹਿੰਦਾ ਹੈ।
ਆਦਮੀ ਸਮਝਦਾ ਹੈ ਕਿ ਕਾਮ ਵਾਸ਼ਨਾ ਬਹੁਤ ਮਾੜੀ ਗੱਲ ਹੈ
ਇਸ ਦੇ ਬਾਵਜੂਦ  ਸਾਧੂ ਸੰਤ ਵੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ।
ਆਦਮੀ ਸਮਝਦਾ ਹੈ ਸੰਸਾਰਿਕ ਰਿਸ਼ਤੇ ਸਵਾਰਥ ਤੇ ਅਧਾਰਿਤ ਹਨ
ਇਸ ਦੇ ਬਾਵਜੂਦ ਵੀ ਰਿਸ਼ਤਿਆਂ ਤੋਂ ਬਿਨਾਂ ਸਾਡਾ ਕੰਮ ਨਹੀਂ ਚਲਦਾ।
ਸ਼ਰਾਬੀ ਇਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਸ਼ਰਾਬ ਪੀਣਾ ਬੁਰੀ ਗੱਲ ਹੈ
ਇਸ ਤੇ ਬਾਵਜੂਦ ਵੀ ਉਹ ਸ਼ਰਾਬ ਪੀਤੇ ਬਿਨਾ ਰਹਿ ਨਹੀਂ ਸਕਦਾ।
ਸਾਰੇ ਜਾਣਦੇ ਹਨ ਕਿ ਅੱਜ ਕੱਲ ਬੇਟੇ ਮਾਪਿਆਂ ਦੀ ਸੇਵਾ ਨਹੀਂ ਕਰਦੇ
ਇਸ ਦੇ ਬਾਵਜੂਦ ਵੀ ਮਾਂ ਬਾਪ ਕੁੜੀ ਨਹੀਂ ਮੁੰਡਾ ਹੀ ਚਾਹੁੰਦੇ ਹਨ।
ਸਾਰੇ ਲੋਕ ਆਪਣੀ ਬੇਟੀ ਨੂੰ ਸਹੁਰਿਆਂ ਘਰ |ਸੁਖੀ ਦੇਖਣਾ ਚਾਹੁੰਦੇ ਹਨ
ਲੇਕਿਨ ਉਹ ਆਪਣੇ ਘਰ ਦੀ ਨੂੰਹ ਨੂੰ ਸੁੱਖ ਨਾਲ ਨਹੀਂ ਰੱਖ ਸਕਦੇ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

Previous articleਐੱਸ.ਐੱਸ.ਡੀ ਕਾਲਜ ਵੱਲੋਂ ਪੀਣ ਵਾਲੇ ਪਾਣੀ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ
Next articleਵਿਆਹ ਦੀ ਭੁੱਲੀ-ਵਿਸਰੀ ਰਸਮ-ਨਿਉਂਦਾ