ਟਰੰਪ ਪ੍ਰਸ਼ਾਸਨ ਅਮਰੀਕੀ ਇਤਿਹਾਸ ’ਚ ਸਭ ਤੋਂ ਨਾਕਾਮ ਪ੍ਰਸ਼ਾਸਨ: ਕਮਲਾ ਹੈਰਿਸ

ਵਾਸ਼ਿੰਗਟਨ (ਸਮਾਜ ਵੀਕਲੀ) : ਡੈਮੋਕ੍ਰੈਟਿਕ ਪਾਰਟੀ ਵੱਲੋਂ ਊਪ-ਰਾਸ਼ਟਰਪਤੀ ਦੇ ਅਹੁਦੇ ਲਈ ਊਮੀਦਵਾਰ ਕਮਲਾ ਹੈਰਿਸ ਨੇ ਕੋਵਿਡ-19 ਨਾਲ ਨਜਿੱਠਣ ’ਚ ਨਾਕਾਮ ਰਹਿਣ ’ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿੰਦਾ ਕਰਦਿਆਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਪ੍ਰਸ਼ਾਸਨ ਦੇ ਇਤਿਹਾਸ ’ਚ ਟਰੰਪ ਪ੍ਰਸ਼ਾਸਨ ‘ਸਭ ਤੋਂ ਵੱਧ ਨਾਕਾਮ’ ਰਿਹਾ ਹੈ। ਕਮਲਾ ਹੈਰਿਸ ਨੇ ਕਿਹਾ, ‘ਲੱਖਾਂ ਲੋਕ ਟਰੰਪ ਦੀ ਅਸਫਲਤਾ ਦਾ ਖ਼ਮਿਆਜ਼ਾ ਭੁਗਤ ਰਹੇ ਹਨ। ਅਮਰੀਕਾ ਨੂੰ ਇੱਕ ਨਵੇਂ ਰਾਸ਼ਟਰਪਤੀ ਦੀ ਲੋੜ ਹੈ, ‘ਜੋ ਵਿਗਿਆਨ ਨੂੰ ਅਪਣਾਵੇ ਅਤੇ ਜੋ ਤੱਥਾਂ ਅਤੇ ਸਚਾਈ ਦੇ ਹਿਸਾਬ ਨਾਲ ਕੰਮ ਕਰੇ। ਜੋ ਜਨਤਾ ਨਾਲ ਸੱਚ ਬੋਲੇ ਅਤੇ ਜਿਸ ਕੋਲ ਯੋਜਨਾ ਹੋਵੇ।’

Previous articleਸੱਤਾ ’ਚ ਆਊਣ ’ਤੇ ਇੱਕ ਕਰੋੜ ਤੋਂ ਵੱਧ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਨਾਗਰਿਕਤਾ ਦੇਵਾਂਗੇ: ਬਾਇਡਨ
Next articleਪਾਕਿਸਤਾਨ: ਕਰੋਨਾ ਦਰ 50 ਦਿਨਾਂ ’ਚ ਸਿਖਰ ’ਤੇ ਪੁੱਜੀ