ਇਟਲੀ ਨੇ ਭਾਰਤ ਤੋਂ ਆਉਣ ਵਾਲਿਆਂ ਤੋਂ ਪਾਬੰਦੀ ਹਟਾਈ

ਰੋਮ (ਸਮਾਜ ਵੀਕਲੀ): ਕੋਵਿਡ-19 ਦੇ ਮੱਦੇਨਜ਼ਰ ਇਟਲੀ ਸਰਕਾਰ ਵੱਲੋਂ ਭਾਰਤ ਸਣੇ ਕਈ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਤੋਂ ਪਾਬੰਦੀ ਹਟਾ ਦਿੱਤੀ ਹੈ। ਪਾਬੰਦੀਆਂ ਕਾਰਨ ਪਿਛਲੇ 4-5 ਮਹੀਨਿਆਂ ਤੋਂ ਆਪਣੇ ਸਾਕ-ਸਬੰਧੀਆਂ ਨੂੰ ਭਾਰਤ, ਸ੍ਰੀਲੰਕਾ ਤੇ ਬੰਗਲਾਦੇਸ਼ ਮਿਲਣ ਗਏ ਇਟਲੀ ਦੇ ਕਾਮੇ ਉੱਥੇ ਫਸ ਗਏ ਸਨ। ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸਪਰੇਂਜਾ ਨੇ ਐਲਾਨ ਕੀਤਾ ਕਿ ਭਾਰਤ, ਸ੍ਰੀਲੰਕਾ ਤੇ ਬੰਗਲਾਦੇਸ਼ ਤੋਂ ਵਿਦਿਆਰਥੀ, ਕਾਮੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਹਿਲੀ ਸਤੰਬਰ ਤੋਂ ਕੋਵਿਡ-19 ਦੇ ਨਿਯਮਾਂ ਤਹਿਤ ਦੇਸ਼ ਆ ਸਕਦੇ ਹਨ, ਸ਼ਰਤ ਹੈ ਕਿ ਉਨ੍ਹਾਂ ਨੂੰ 14 ਦਿਨ ਇਕਾਂਤਵਾਸ ’ਚ ਰਹਿਣਾ ਪਵੇਗਾ। ਇੱਥੇ ਆਉਣ ਵਾਲਿਆਂ ਕੋਲ ਕਰੋਨਾ ਨੈਗੇਟਿਵ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਫੂਕੇ ਜਾ ਰਹੇ ਨੇ ਪੁਤਲੇ
Next articleਟੋਕੀਓ ਪੈਰਾਲੰਪਿਕਸ: ਭਾਰਤ ਦੇ ਨਿਸ਼ਾਦ ਨੇ ਉੱਚੀ ਛਾਲ ’ਚ ਚਾਂਦੀ ਦਾ ਤਗਮਾ ਜਿੱਤਿਆ