(ਸਮਾਜ ਵੀਕਲੀ)
ਇਨਸਾਨ ਗਲਤੀਆਂ ਦਾ ਪੁਤਲਾ ਹੈ। ਪਰਮਾਤਮਾ ਤੋਂ ਇਲਾਵਾ ਦੁਨੀਆਂ ਦੇ ਕਿਸੇ ਵੀ ਜੀਵ – ਜੰਤੂ , ਮਨੁੱਖ ਤੇ ਪੰਛੀ – ਪਰਿੰਦੇ ਤੋਂ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਹੈ।ਸ਼ਾਇਦ ਅਜਿਹੇ ਵਿਅਕਤੀ ਤੋਂ ਕਦੇ ਗਲਤੀ ਨਾ ਹੋਵੇ , ਜਿਸ ਨੇ ਕਦੇ ਕੁਝ ਕੀਤਾ ਹੀ ਨਾ ਹੋਵੇ ਜਾਂ ਜਿਸ ਵਿੱਚ ਕੁਝ ਨਵਾਂ ਸਿੱਖਣ ਦੀ ਲਾਲਸਾ ਹੀ ਨਾ ਹੋਵੇ। ਜੋ ਵਿਅਕਤੀ ਕੁਝ ਨਵਾਂ ਕਰਦਾ ਹੈ , ਉਸ ਤੋਂ ਗਲਤੀ ਹੋਣਾ ਸੰਭਵ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖਦੇ ਹਾਂ ?
ਕੀ ਅਸੀਂ ਆਪਣੇ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਦੁਬਾਰਾ ਤਾਂ ਨਹੀਂ ਦੁਹਰਾਉਂਦੇ ? ਇਸ ਤੋਂ ਵੀ ਅਹਿਮ ਗੱਲ ਇਹ ਹੈ ਕਿ ਅਸੀਂ ਦੂਸਰੇ ਮਨੁੱਖਾਂ ਦੇ ਵੱਲੋਂ ਉਨ੍ਹਾਂ ਦੇ ਜੀਵਨ ਵਿੱਚ ਜਾਣੇ – ਅਣਜਾਣੇ ਵਿੱਚ ਹੋਈਆਂ ਗਲਤੀਆਂ ਤੋਂ ਵੀ ਸਬਕ ਸਿੱਖੀਏ ਤੇ ਉਨ੍ਹਾਂ ਦੇ ਅਨੁਭਵਾਂ ਦਾ ਲਾਭ ਉਠਾਈਏ। ਗ਼ਲਤੀ ਨੂੰ ਵਾਰ – ਵਾਰ ਦੁਹਰਾਉਣਾ ਮੂਰਖਤਾ ਹੋ ਸਕਦੀ ਹੈ। ਜੇਕਰ ਅਸੀਂ ਜ਼ਿੰਦਗੀ ਵਿੱਚ ਸਫ਼ਲ ਹੋਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਕੀਤੀਆਂ ਗਲਤੀਆਂ ਨੂੰ ਦੁਬਾਰਾ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ।
ਦੂਸਰੇ ਮਨੁੱਖਾਂ ਵੱਲੋਂ ਕੀਤੀਆਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ। ਗ਼ਲਤੀ ਉੱਥੇ ਹੀ ਹੁੰਦੀ ਹੈ ਜਿੱਥੇ ਕੰਮ ਹੁੰਦਾ ਹੈ , ਜਿੱਥੇ ਕੋਸ਼ਿਸ਼ ਹੁੰਦੀ ਹੈ। ਗ਼ਲਤੀ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਕਿਸੇ ਵੱਲੋਂ ਕੁਝ ਕੰਮ ਕੀਤਾ ਜਾ ਰਿਹਾ ਹੈ , ਕਿਸੇ ਵੱਲੋਂ ਕੋਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਦੀਆਂ ਗ਼ਲਤੀਆਂ ਅਤੇ ਦੂਸਰਿਆਂ ਦੀਆਂ ਗਲਤੀਆਂ ਤੋਂ ਸਬਕ ਲੈ ਲਈਏ ਤਾਂ ਸਾਡੀ ਜ਼ਿੰਦਗੀ ਬਹੁਤ ਸੁਖਾਵੀਂ ਅਤੇ ਉਸਾਰੂ ਹੋ ਸਕਦੀ ਹੈ। ਸਾਨੂੰ ਜ਼ਰੂਰਤ ਹੁੰਦੀ ਹੈ ਛੋਟੀਆਂ – ਛੋਟੀਆਂ ਗਲਤੀਆਂ ਤੋਂ ਕੁਝ ਸਿੱਖਣ ਦੀ…
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly(ਸਮਾਜ ਵੀਕਲੀ)