ਯੇਰੂਸ਼ਲੱਮ(ਸਮਾਜ ਵੀਕਲੀ): ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਦੇਸ਼ ਦੇ ਨੌਜਵਾਨਾਂ ਨੂੰ ਬੇਨਤੀ ਕਰ ਰਹੇ ਹਨ ਕਿ ਉਹ ਕਰੋਨਾਵਾਇਰਸ ਦਾ ਟੀਕਾ ਲਗਵਾਉਣ ਕਿਉਂਕਿ ਪਿਛਲੇ ਕੁਝ ਦਿਨਾਂ ਦੌਰਾਨ ਲਾਗ਼ ਦੇ ਕੇਸ ਮੁੜ ਵਧ ਗਏ ਹਨ। ਵਾਇਰਸ ਦੇ ਡੈਲਟਾ ਸਰੂਪ ਦੇ ਕਈ ਕੇਸ ਸਾਹਮਣੇ ਆਏ ਹਨ। ਨਫ਼ਤਾਲੀ ਬੈਨੇਟ ਸਰਕਾਰ ਦੀ ਐਤਵਾਰ ਨੂੰ ਬੈਠਕ ਹੋਈ ਹੈ ਜਿਸ ਵਿਚ ਨੌਜਵਾਨਾਂ ਨੂੰ ਵੈਕਸੀਨ ਲਵਾਉਣ ਦੀ ਅਪੀਲ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੋਈ ਪਾਬੰਦੀਆਂ ਨਹੀਂ ਲਾਉਣਾ ਚਾਹੁੰਦੇ, ਨਾ ਹੀ ਪਾਰਟੀਆਂ ਉਤੇ ਤੇ ਨਾ ਹੀ ਸੈਰ-ਸਪਾਟੇ ਉਤੇ।
ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਜੇ ਲੋਕ ਪਾਬੰਦੀਆਂ ਤੋਂ ਛੋਟ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੈਕਸੀਨ ਵੀ ਲਵਾਉਣਾ ਪਵੇਗਾ। ਕੇਸ ਵਧਣ ਤੋਂ ਬਾਅਦ ਇਜ਼ਰਾਈਲ ਨੇ ਲੋਕਾਂ ਨੂੰ ਮੁੜ ਮਾਸਕ ਪਹਿਨਣ ਲਈ ਕਹਿ ਦਿੱਤਾ ਹੈ ਜਦਕਿ ਪਹਿਲਾਂ ਇਸ ਵਿਚ ਛੋਟ ਦਿੱਤੀ ਗਈ ਸੀ। ਇਜ਼ਰਾਈਲ ਨੇ ਦੇਸ਼ ਦੀ ਸਰਹੱਦ ਪਾਰ ਕਰਨ ਵਾਲਿਆਂ ਵਾਸਤੇ ਪ੍ਰਬੰਧ ਕਰਨ ਲਈ ਇਕ ਵਿਸ਼ੇਸ਼ ਅਧਿਕਾਰੀ ਵੀ ਨਿਯੁਕਤ ਕੀਤਾ ਹੈ। ਕੌਮਾਂਤਰੀ ਹਵਾਈ ਅੱਡੇ ਉਤੇ ਵੱਧ ਧਿਆਨ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵਿਚ ਸ਼ਨਿਚਰਵਾਰ ਵਾਇਰਸ ਦੇ 113 ਨਵੇਂ ਕੇਸ ਮਿਲੇ ਹਨ। -ਏਪੀ
ਅਮਰੀਕਾ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਰੋਮ ’ਚ ਕਰਨਗੇ ਮੁਲਾਕਾਤ
ਰੋਮ (ਸਮਾਜ ਵੀਕਲੀ): ਅਮਰੀਕੀ ਵਿਦੇਸ਼ੀ ਮੰਤਰੀ ਐਂਟਨੀ ਬਲਿੰਕਨ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਯਾਰ ਲੈਪਿਡ ਰੋਮ ਵਿਚ ਮੁਲਾਕਾਤ ਕਰਨਗੇ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਤੇ ਇਜ਼ਰਾਈਲ ਦੇ ਹਾਲ ਹੀ ਵਿਚ ਬਣੇ ਪ੍ਰਧਾਨ ਮੰਤਰੀ ਨਫ਼ਤਾਲੀ ਬੈਨੇਟ ਹਕੀਕੀ ਕੂਟਨੀਤੀ ਉਤੇ ਧਿਆਨ ਕੇਂਦਰਿਤ ਕਰ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਟਰੰਪ ਤੇ ਨੇਤਨਯਾਹੂ ਦੇ ਕਾਰਜਕਾਲ ਦੌਰਾਨ ਕਈ ਨਾਟਕੀ ਕਦਮ ਚੁੱਕੇ ਗਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly