HOME ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਕ ਸ਼ਾਮ ਦਾ ਕੀਤਾ ਗਿਆ ਆਯੋਜਨ 

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਕ ਸ਼ਾਮ ਦਾ ਕੀਤਾ ਗਿਆ ਆਯੋਜਨ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸ਼੍ਰੀ ਦੀਪਕ ਬਾਲੀ, ਸਲਾਹਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਇੰਸਟੀਚਿਊਟ ਦੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ। ਡਾ: ਚਰਨ ਕਮਲ ਸਿੰਘ, ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਹੋਰਾਂ ਮੁੱਖ ਮਹਿਮਾਨ ਅਤੇ ਸਰੋਤਿਆਂ ਨੂੰ ਜੀਓ ਆਇਆਂ ਕਹਿੰਦਿਆਂ ਇੰਸਟੀਚਿਊਟ ਦੀਆਂ ਉੱਚ ਪੱਧਰੀ ਤਕਨੀਕੀ ਸਹੂਲਤਾਂ ਅਤੇ ਗਾਇਨ, ਵਾਦਨ, ਨ੍ਰਿਤ, ਆਡੀਓ/ਵੀਡੀਓ ਦੇ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ, ਸ਼੍ਰੀ ਦੀਪਕ ਬਾਲੀ, ਸਲਾਹਕਾਰ, ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਸਰਕਾਰ ਨੇ ਸਿਖਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਪੰਜਾਬ ਸਰਕਾਰ ਦਾ ਅਜਿਹਾ ਅਦਾਰਾ ਹੈ ਜਿਸ ਵਿੱਚ ਗਾਇਨ, ਵਾਦਨ, ਨ੍ਰਿਤ, ਆਡੀਓ/ਵੀਡੀਓ ਦੇ ਕੋਰਸ ਕਰਵਾਏ ਜਾਂਦੇ ਹਨ ਅਤੇ ਇੰਸਟੀਚਿਊਟ ਦੇ ਕਾਰਜਕਰਤਾ ਬੜੀ ਮਿਹਨਤ ਅਤੇ ਲਗਨ ਨਾਲ ਸਿਖਿਆਰਥੀਆਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਦੀ ਹੁਨਰ-ਘਾੜਤ ਕਰ ਰਹੇ ਹਨ। ਇੰਸਟੀਚਿਊਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਅਗਾਊਂ ਲੋੜਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵਾਸ ਦੁਆਇਆ ਕਿ ਸਮਾਜ ਦੇ ਹਰ ਵਰਗ ਦੇ ਜੀਆਂ ਨੂੰ ਆਪਣੇ ਹੁਨਰ ਦੀ ਘਾੜਤ ਲਈ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਹੁਨਰ ਘਾੜਤ ਪ੍ਰਣਾਲੀ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਡਾ: ਗੁਰਭਜਨ ਗਿੱਲ, ਗੁਰਮੀਤ ਸਿੰਘ ਕੋਛੜ, ਡਾ: ਰੰਜਨਾ ਚੀਮਾ, ਡਾ: ਓ.ਪੀ. ਪਰਮਾਰ, ਸ਼੍ਰੀ ਨੀਲੰਬਰ ਸ਼ਰਮਾ, ਜਸਮੇਲ ਸਿੰਘ ਧੀਮਾਨ, ਦਾਨ ਸਿੰਘ, ਅਨਿਲ ਸਭਰਵਾਲ, ਮਹਿੰਦਰ ਸਿੰਘ ਸੇਖੋਂ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ।ਇੰਸਟੀਚਿਊਟ ਦੇ ਸਿਖਿਆਰਥੀਆਂ ਨੇ ਸੂਫੀ ਅਤੇ ਬਾਲੀਵੁੱਡ ਗਾਇਨ ਪੇਸ਼ ਕੀਤਾ। ਇਸ ਮੌਕੇ ਡਾ: ਗੁਰਭਜਨ ਸਿੰਘ ਗਿੱਲ ਜੀ ਦੀ ਪੁਸਤਕ ‘ਜ਼ੇਵਰ’ ਵਿੱਚੋਂ ਗਜ਼ਲਾਂ ਦਾ ਗਾਇਨ ਕੀਤਾ ਗਿਆ।  ਡਰੰਮ, ਕੀ-ਬੋਰਡ ਅਤੇ ਗਿਟਾਰ ਦੇ ਵਾਦਨ ਦੀ ਪੇਸ਼ਕਾਰੀ ਕੀਤੀ ਗਈ। ਨ੍ਰਿਤ ਕੱਥਕ, ਬਾਲੀਵੁੱਡ ਡਾਂਸ ਅਤੇ ਗਿੱਧੇ/ਭੰਗੜੇ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਨੱਚਣ ਲਾ ਦਿੱਤਾ। ਮਿਸ਼ਿਜ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਇਹ ਸੰਗੀਤਕ ਸ਼ਾਮ ਸਰੋਤਿਆਂ ਦੇ ਮਨਾਂ ਵਿਚ ਯਾਦਗਾਰ ਹੋ ਨਿੱਬੜੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਵਿੰਦਰ ਵੈਸ਼ਨਵ ਡੇਰਾ ਬੱਸੀ ਨੂੰ ਅਖਿਲ ਭਾਰਤੀ ਬ੍ਰਾਹਮਣ ਸਮਾਜ ਮਹਾਪੰਚਾਇਤ ਦਾ ਸੰਗਠਨ ਮਹਾਂਮੰਤਰੀ ਨਿਯੁਕਤ ਕੀਤਾ ਗਿਆ
Next articleਤਹਿਰਾਨ ਵਿੱਚ ਬੰਬ ਧਮਾਕੇ: ਰਿਹਾਇਸ਼ੀ ਇਲਾਕੇ ਵਿੱਚ 13 ਮੌਤਾਂ; ਯੂਨੀਵਰਸਿਟੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ