ਕੀ ਹਿੰਸਾ ਸਵੀਕਾਰਯੋਗ ਹੈ?

ਅਮਰਜੀਤ ਚੰਦਰ

(ਸਮਾਜ ਵੀਕਲੀ)

ਇਸ ਵਿੱਚ ਕੋਈ ਸ਼ੱਕ ਨਹੀ ਹੈ ਕਿ ਦੇਸ਼ ਵਿਚ ਸੱਤਾਧਾਰੀ ਪਾਰਟੀ ਵਲੋਂ ਹਿੰਸਾ ਨੂੰ ਹਵਾ ਦਿੱਤੀ ਜਾ ਰਹੀ।ਇਸ ਤੋਂ ਵੀ ਚਿੰਤਾਜਨਕ ਗੱਲ ਇਹ ਹੈ ਕਿ ਲੋਕਾਂ ਵਿਚ ਹਿੰਸਾ ਪ੍ਰਤੀ ਇਕ ਹੀ ਤਰਾਂ ਦੀ ਸਪੱਸ਼ਟ ਉਦਾਸੀਨਤਾ ਫੈਲਾਈ ਜਾ ਰਹੀ ਹੈ।ਸਾਡੇ ਲਈ ਇਸ ਦੇਸ਼ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਤੋਂ ਪਹਿਲਾਂ ਹਿੰਸਾ ਅਤੇ ਹੱਤਿਆ ਦੇ ਇਹਨਾਂ ਦੀ ਚਾਲਾਂ ਨੂੰ ਸਮਝਣਾ ਬਹੁਤ ਜਰੂਰੀ ਹੈ।ਲਖੀਮਪੁਰ ਖੇੜੀ ਵਿਚ,ਇਕ ਕਿਸਾਨ ਧਰਨੇ ਤੋਂ ਵਾਪਸ ਆ ਰਹੇ ਨੂੰ ਲਤਾੜਦੇ ਹੋਏ ਗੱਡੀ ਦਾ ਦ੍ਰਿਸ਼ ਬਹੁਤ ਹੀ ਭਿਆਨਕ ਸੀ।

ਪਰ ਸਾਡੇ ਵਿਚ ਹੀ ਕੁਝ ਲੋਕ ਹਨ ਜੋ ਇਸ ਦੀ ਉਚਿਤ ਖੋਜ ਕਰਨ ਵਿਚ ਲੱਗੇ ਹੋਏ ਹਨ,ਪਹਿਲੇ ਦਿਨ ਕੁਝ ਘੰਟਿਆਂ ਦੇ ਲਈ,ਕੁਝ ਕੁ ਟੀ ਵੀ ਚੈਨਲਾਂ ਵਲੋਂ ਇਹ ਸਾਬਤ ਕਰ ਦਿੱਤਾ ਗਿਆ ਕਿ ਇਹ ਸੱਚਮੁਚ ਇਕ ਦੁਰਘਟਨਾ ਸੀ ਅਤੇ ਇਸ ਲਈ ਮੰਤਰੀ ਦੀ ਗੱਡੀ ਉਤੇ ਕਿਸਾਨਾਂ ਵਲੋਂ ਹਮਲਾ ਅਤੇ ਪੱਥਰਬਾਜ਼ੀ ਕੀਤੀ ਗਈ।ਥੋੜੀ ਹੀ ਦੇਰ ਵਿਚ ਇਹ ਸਾਬਤ ਹੋ ਗਿਆ ਕਿ ਇਹ ਸੱਭ ਝੂਠ ਸੀ।ਇਹ ਹਿੰਸਾ ਦੇ ਕਾਰਨ ਹੀ ਹੋਇਆ ਹੈ,ਇਸ ਤੋਂ ਪਹਿਲਾਂ,ਗੱਡੀ ਦੇ ਮਾਲਕ,ਦੇਸ਼ ਦੇ ਗ੍ਰਹਿ ਰਾਜ ਮੰਤਰੀ,ਨੇ ਇਕ ਮੀਟੰਗ ਦੌਰਾਨ ਕਿਸਾਨਾ ਨੂੰ ਧਮਕੀ ਦਿੱਤੀ ਸੀ।ਮੰਤਰੀ ਨੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਕਿਹਾ ਕਿ ‘ਬਿਹਤਰ ਹੋਵੇਗਾ ਕਿ ਤੁਸੀ ਏਥੌ ਹਟ ਜਾਵੋ,ਨਹੀ ਤਾਂ ਦੋ ਮਿੰਟ ਵਿਚ ਇਸ ਸਭ ਨੂੰ ਸਹੀ ਕਰ ਦੇਵਾਂਗੇ,ਅਤੇ ਤੁਹਾਨੂੰ ਇਸ ਏਰੀਏ ਵਿਚ ਰਹਿਣਾ ਮੁਸ਼ਕਲ ਹੋ ਜਾਵੇਗਾ।

ਜਦੋਂ ਕੇLਦਰ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਵਲੋਂ ਕਿਸਾਨਾ ਨੂੰ ਧਮਕੀਆਂ ਦੇਣ ਦਾ ਵੀਡੀਓ ਸਾਹਮਣੇ ਆਇਆ,ਉਸੇ ਸਮੇ ਹੀ ਇਕ ਹੋਰ ਵੀਡੀਓ ਬੜੀ ਜੋਰ-ਸ਼ੋਰ ਨਾਲ ਵਾਇਰਲ ਹੋਈ,ਜਿਸ ਵਿਚ ਹਰਿਆਣਾ ਦੇ ਮੁਖ ਮੰਤਰੀ ਆਪਣੀ ਪਾਰਟੀ ਦੇ ਵਰਕਰਾਂ ਨੂੰ ‘ਲਾਠੀਆਂ ਚੁੱਕ ਕੇ ਕਿਸਾਨਾਂ ਨੂੰ ਠੀਕ ਕਰਨ ਲਈ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ।ਉਸ ਤੋਂ ਬਾਅਦ ਉਹਨਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ ਕਿ ਜੇਕਰ ਉਹ ਜੇਲ ਜਾਣਗੇ ਤਾਂ ਕੁਝ ਹੀ ਦਿਨਾਂ ਵਿਚ ਉਹ ਬਾਹਰ ਆ ਜਾਣਗੇ ਅਤੇ ਇਕ ਵੱਡੇ ਨੇਤਾ ਬਣ ਜਾਣਗੇ।ਦੇਸ਼ ਤੋਂ ਬਾਹਰਲੇ ਲੋਕ ਇਹ ਸੁਣ ਕੇ ਬੜੇ ਹੈਰਾਨ ਸਨ ਕਿ ਇਕ ਮੁਖ ਮੰਤਰੀ ਖੁਲੇਆਮ ਆਪਣੇ ਲੋਕਾਂ ਨੂੰ ਹਿੰਸਾ ਲਈ ਉਕਸਾ ਰਹੇ ਹਨ।ਪਰ ਹੁਣ ਦੇਸ਼ ਵਿਚ ਸੱਤਾਧਾਰੀ ਪਾਰਟੀ ਦੇ ਹਰ ਕਿਸੇ ਨੂੰ ਅਜਿਹਾ ਕਰਨ ਦੀ ਆਦਤ ਪੈ ਗਈ ਹੈ।ਮੁੱਖ ਮੰਤਰੀ ਦੀ ਇਸ ਵੀਡੀਓ ਵਿਚ ਬੋਲੀ ਗਈ ਭਾਸ਼ਾਂ ਵੀ ਗਲੀ ਦੇ ਗੁੰਡਿਆਂ ਵਰਗੀ ਸੀ।

ਹਿੰਸਾ ਦਾ ਖੁੱਲ ਕੇ ਪ੍ਰਚਾਰ ਕਰਨਾ ਅਤੇ ਭਟਕਾਉਣਾ ਇਹ ਕੋਈ ਅਚਾਨਕ ਹੀ ਨਹੀ ਕੀਤਾ ਗਿਆ।ਕਿਸਾਨ ਅੰਦੋਲਨ ਸ਼ੁਰੂ ਹੁੰਦੇ ਸਮੇ ਤੋਂ ਹੀ,ਹਿੰਸਾ ਦੀ ਮਦਦ ਨਾਲ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।ਹਰਿਆਣਾ ਸਰਕਾਰ ਦੀ ਪੁਲਿਸ ਨੇ ਜਿਸ ਤਰੀਕੇ ਨਾਲ ਦਿੱਲੀ ਵਲ ਮਾਰਚ ਕਰ ਰਹੇ ਕਿਸਾਨਾ ਤੇ ਲਾਠੀਆਂ ਦੀ ਵਰਤੋਂ ਕੀਤੀ,ਉਹਨਾਂ ਵਲੋਂ ਹਰਿਆਣਾ ਦੀਆਂ ਸੜਕਾਂ ਤੇ ਟੋਏ ਪੱਟੇ ਗਏ,ਸੜਕਾਂ ਤੇ ਖੱਡੇ ਬਣਾ ਕੇ ਕਿਸਾਨ ਮਾਰਚ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ,ਇਹ ਸੱਭ ਉਨਾਂ ਲਈ ਭੁਲਣਾ ਬਹੁਤ ਔਖਾ ਹੈ।ਫਿਰ ਵੀ ਕਿਸਾਨ ਬਾਹਰੀ ਇਲਾਕਿਆਂ ਤੋਂ ਹੁੰਦੇ ਹੋਏ ਦਿੱਲੀ ਵਿਚ ਪਹੁੰਚਣ ਵਿਚ ਕਾਮਯਾਬ ਹੋ ਗਏ ਸਨ।

ਸਾਰਿਆਂ ਨੇ ਕਿਸਾਨਾ ਦਾ ਸਬਰ ਦੇਖਿਆ,ਉਨਾਂ ਦਾ ਸ਼ਾਂਤੀਪੂਰਨ ਮਾਰਚ,ਆਹਿੰਸਕ ਲਹਿਰ ਬਹੁਤ ਸਾਰੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਗਈ।ਸਰਕਾਰੀ ਦਲ ਅਤੇ ਉਨਾਂ ਦੇ ਸਮੱਰਥਕ ਟੀ ਵੀ ਚੈਨਲਾਂ ਵਾਲੇ ਕੀ ਕਹਿ ਰਹੇ ਹਨ?ਉਹ ਅੰਦੋਲਨਕਾਰੀ ਕਿਸਾਨਾ ਨੂੰ ਖਾਲਸਿਤਾਨੀ,ਮਾਓਵਾਦੀ ਕਹਿ ਰਹੇ ਹਨ।ਉਹ ਗੈਰ ਕਿਸਾਨ ਜਨਤਾ ਵਿਚ ਸ਼ੱਕ ਅਤੇ ਨਫਰਤ ਫੈਲਾ ਰਹੇ ਹਨ,ਅਤੇ ਭਾਰਤ ਦੇ ਦੂਜੇ ਸੂਬਿਆਂ ਵਿਚ ਮੁੱਖ ਤੌਰ ਤੇ ਪੰਜਾਬ ਤੋਂ, ਇਹਨਾਂ ਅੰਦੋਲਨਕਾਰੀਆਂ ਦੇ ਵਿਰੁਧ ਸੀ।ਜਦੋਂ ਕਿਤੇ ਸਮਾਜ ਵਿਚ ਕਿਸੇ ਦੇ ਪ੍ਰਤੀ ਸ਼ੱਕ ਅਤੇ ਨਫਰਤ ਪੈਦਾ ਕੀਤੀ ਜਾਂਦੀ ਹੈ,ਤਾਂ ਉਸ ਉੱਤੇ ਹਿੰਸਾ ਆਸਾਨ ਹੋ ਜਾਂਦੀ ਹੈ ਕਿਉਕਿ ਉਹਨਾਂ ਵਲੋਂ ਇਸ ਦਾ ਕਾਰਨ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਹੁੰਦਾ ਹੈ।

ਕਿਸਾਨਾ ਦੇ ਅੰਦੋਲਨ ਤੋਂ ਪਹਿਲਾਂ ਦਿੱਲੀ ਅਤੇ ਸੂਬਿਆਂ ਦੇ ਕਈ ਹਿੱਸਿਆਂ ਵਿਚ ਸੀ ਏ ਏ ਦੇ ਖਿਲਾਫ ਅੰਦੋਲਨ ਹੋਇਆ।ਦਸੰਬਰ ਵਿਚ ਯਾਮਿਆ ਮਾਲਿਯਾ ਇਸਲਾਮਿਆ ਅਤੇ ਅਲੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ।ਉਸ ਵਿਰੋਧ ਵਿਚ ਦੋਵੇਂ ਜਗਾ ਪੁਲਿਸ ਨੇ ਬੜੀ ਬੇਰਹਿਮੀ ਨਾਲ ਹਿੰਸਾ ਕੀਤੀ,ਪੁਲਿਸ ਨੇ ਉਨਾਂ ਦੇ ਖਿਲਾਫ ਹਰ ਗਲਤ ਤਰੀਕਾ ਵਰਤਿਆ।ਇਹ ਪੁਲਿਸ ਦੀ ਕੋਈ ਸਧਾਰਨ ਕਾਰਵਾਈ ਨਹੀ ਸੀ।ਇਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਬਕ ਸਿਖਾਉਣਾ ਸੀ।ਆਮ ਤੌਰ ਤੇ ਅਸੀ ਪੁਲਿਸ ਕਾਰਵਾਈ (ਹਿੰਸਾ)ਦੀ ਗੱਲ ਨਹੀ ਕਰਦੇ ਕਿਉਕਿ ਕਿ ਅਸੀ ਮੰਨਦੇ ਹਾਂ ਕਿ ਇਹ ਉਹਨਾਂ ਦੀ ਡਿਊਟੀ (ਜਿੰਮੇਵਾਰੀ)ਹੈ,ਪਰ ਸਾਨੂੰ ਇਹ ਜਰੂਰ ਯਾਦ ਰੱਖਣਾ ਚਾਹੀਦਾ ਹੈ ਕਿ ਪੁਲਿਸ ਨੂੰ ਹਿੰਸਕ ਕਾਰਵਾਈਆਂ ਕਰਨ ਦਾ ਕੋਈ ਅਧਿਕਾਰ ਨਹੀ ਹੈ।ਉਹਨਾਂ ਨੂੰ ਕਨੂੰਨ ਵਿਵਸਥਾ ਬਣਾਈ ਰੱਖਣੀ ਹੁੰਦੀ ਹੈ।ਉਹ ਉਸ ਵਿਚ ਤਾਕਤ ਦੀ ਵਰਤੋਂ ਕਰਦੀ ਹੈ,ਸਾਨੂੰ ਇਸ ਗੱਲ ਤੇ ਚਿੰਤਤ ਹੋਣਾ ਚਾਹੀਦਾ ਹੈ ਕਿ ਜਦੋਂ ਤਾਕਤ ਦੀ ਵਰਤੋਂ ਨਫਰਤ ਹਿੰਸਾ ਵਿਚ ਬਦਲ ਜਾਂਦੀ ਹੈ।ਯਾਮੀਆ ਅਤੇ ਅਲੀਗੜ੍ਹ ਦੋਹਾਂ ਵਿਚ ਪੁਲਿਸ ਦੀ ਕਾਰਵਾਈ ਵਿਵਸਥਾ ਬਹਾਲ ਕਰਨ ਦੇ ਲਈ ਮਜ਼ਬੂਰੀ ਦਾ ਬਲ ਪ੍ਰਯੋਗ ਨਹੀ ਸੀ।ਉਹ ਅੰਦੋਲਨਕਾਰੀਆ ਦੇ ਖਿਲਾਫ ਇਕ ਵਿਚਾਰਧਾਰਕ ਹਿੰਸਾ ਸੀ।

ਉਸ ਸਮੇਂ ਸੀ ਏ ਏ ਵਿਰੋਧੀਆ ਨੂੰ ਦੇਸ਼ ਦਾ ਦੁਸ਼ਮਣ,ਦੇਸ਼ ਵਿਰੋਧੀ(ਦੇਸ਼ ਦਰੋਹੀ),ਅਤੇ ਹਿੰਦੂ ਵਿਰੋਧੀ ਕਰਾਰ ਦਿੱਤਾ ਗਿਆ।ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਆਪਣੀ ਇਕ ਮੀਟਿੰਗ ਵਿਚ ਕਿਹਾ ਕਿ ਜਿਹੜੇ ਲੋਕ ਕਨੂੰਨ ਦਾ ਵਿਰੋਧ ਕਰ ਰਹੇ ਹਨ ਉਨਾਂ ਦੀ ਪਛਾਣ ਉਨਾਂ ਦੇ ਕਪੜਿਆ ਦੇ ਰੰਗ ਤੋਂ ਕੀਤੀ ਜਾ ਸਕਦੀ ਹੈ।ਇਸ਼ਾਰਾ ਬਿਲਕੁਲ ਸਿੱਧਾ ਸੀ।ਇਹ ਕਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਉਨਾਂ ਦੇ ਧਰਮ ਦੇ ਅਧਾਰ ਤੇ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਸੀ।ਭਾਵ,ਕਨੂੰਨ ਦਾ ਵਿਰੋਧ ਸੰਪ੍ਰਦਾਇਕ ਹੈ,ਅਸਲ ਵਿਚ ਪ੍ਰਧਾਨ ਮੰਤਰੀ ਇਹ ਕਹਿਣਾ ਚਾਹੁੰਦੇ ਸਨ,ਅਤੇ ਇਹ ਗੱਲ ਉਹਨਾਂ ਦੇ ਵੋਟਰਾਂ ਤੱਕ ਪਹੁੰਚ ਗਈ।

ਹਿੰਸਾ ਦਾ ਸਭਿਆਚਾਰ ਹੁਣ ਸੂਬਿਆਂ ਵਿਚ ਪ੍ਰਚਾਰਿਆ ਜਾ ਰਿਹਾ ਹੈ।ਅਸਮ ਦੇ ਦਾਰੰਗ ਜਿਲੇ ਦੇ ਸਿਪਾਝਾਰ ਵਿਚ ਹੋਈ ਤਾਜਾ ਹਿੰਸਾ ਤੋਂ ਪੁਲਿਸ ਮੁਲਾਜਮ ਵੀ ਹੈਰਾਨ ਸਨ,ਜਿੰਨਾ ਨੇ ਕਬਜੇ ਹਟਾਏ ਸਨ।ਪਰ ਅਸਮ ਦੇ ਮੁੱਖ ਮੰਤਰੀ ਨੇ ਮਰੇ ਹੋਏ ਲੋਕਾਂ ਪ੍ਰਤੀ ਕੋਈ ਸੰਵੇਦਨਾ ਪ੍ਰਗਟ ਨਹੀ ਕੀਤੀ,ਹਿੰਸਾ ਦਾ ਸਮੱਰਥਨ ਕੀਤਾ।ਦਾਰੰਗ ਦੇ ਪੁਲਿਸ ਮੁੱਖੀ ਵੀ ਬੇਦਖਲੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਧਮਕੀ ਦੇ ਰਹੇ ਸਨ ਕਿ ਦੁਨੀਆਂ ਭਾਵੇਂ ਇਧਰ ਦੀ ਉਧਰ ਹੋ ਜਾਏ ਪਰ ਇਹ ਬੇਦਖਲੀ ਹੋ ਕੇ ਰਹੇਗੀ।ਮੁੱਖ ਮੰਤਰੀ ਬਾਹਰੀ ਲੋਕਾਂ ਦਾ ਨਾਅਰਾ ਦੇ ਕੇ ਮੁਸਲਮਾਨਾਂ ਦੇ ਵਿਰੁਧ ਲਗਾਤਾਰ ਨਫਰਤ ਫੈਲਾ ਰਹੇ ਸਨ।ਮੁੱਖ ਮੰਤਰੀ ਦੇ ਕਹਿਣ ਵਾਂਗ ਉਨਾਂ ਨੇ ਪੁਲਿਸ ਨੂੰ ਮਾਰਨ ਦੀ ਇਜਾਜ਼ਤ ਦੇ ਦਿੱਤੀ।ਇਸ ਦਾ ਨਤੀਜਾ ਇਹ ਹੋਇਆ ਕਿ ਪੁਲਿਸ ਵਲੋਂ ਹੁਣ ਤੱਕ ਸੈਕੜੇ ਲੋਕਾਂ ਨੂੰ ਗੋਲੀ ਮਾਰੀ ਗਈ ਹੈ।ਉਹਨਾਂ ਵਿਚੋਂ ਤਕਰੀਬਨ 100 ਲੋਕ ਮਾਰੇ ਗਏ ਹਨ।ਕੋਈ ਵੀ ਇਸ ਤਰਾਂ ਨਹੀ ਕਹਿ ਰਿਹਾ ਕਿ ਪੁਲਿਸ ਨੂੰ ਇਸ ਤਰਾਂ ਹਿੰਸਕ ਹੋਣਾ ਚਾਹੀਦਾ ਸੀ ਅਤੇ ਨਾਲ ਹੀ ਇਸ ਦੇ ਨਤੀਜੇ ਪੂਰੇ ਸੂਬੇ ਨੂੰ ਭੁਗਤਣੇ ਪੈਣਗੇ।ਇਸ ਦਾ ਜਵਾਬ ਸੂਬੇ ਦੇ ਗੋਰਖਪੁਰ ਦੇ ਇਕ ਹੋਟਲ ਵਿਚ ਦਾਖਲ ਹੋ ਕੇ ਪੁਲਿਸ ਵਲੋਂ ਇਕ ਵਪਾਰੀ ਦੀ ਹੱਤਿਆ ਕਰਨਾ,ਨਾਲ ਸਪੱਸ਼ਟ ਹੋ ਰਿਹਾ ਹੈ।

ਇਸ ਹਿੰਸਾ ਦਾ ਅਸਰ ਮੱਧ ਪ੍ਰਦੇਸ਼ ਦੇ ਬੜੇ ਹੀ ਨਰਮ ਸੁਭਾਅ ਦੇ ਮੰਨੇ ਜਾਣ ਵਾਲੇ ਮੁੱਖ ਮੰਤਰੀ ਸਿਵਰਾਜ ਚੌਹਾਨ ਤੇ ਵੀ ਪਿਆ।‘ਡੰਡਾ ਲੈ ਕੇ ਨਿਕਲਿਆ ਹਾਂ…’ਤੋਂ ਲੈ ਕੇ ‘ਜੇਕਰ ਸਾਡੀਆਂ ਬੇਟੀਆਂ ਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤੋੜ ਕੇ ਰੱਖ ਦਿਆਂਗਾ’ਲਵ ਜਿਹਾਦ ਕਰਨ ਵਾਲਿਆ ਨੂੰ ਬਰਬਾਦ ਕਰ ਦਿਆਂਗਾ’ਤੱਕ ਦੇ ਉਨਾਂ ਦੇ ਬਿਆਨਾਂ ਨਾਲ ਲੋਕ ਬੜੇ ਹੈਰਾਨ ਹੋਏ।ਪਰ ਇਹ ਹਿੰਸਾ ਸੱਤਾਧਾਰੀ ਪਾਰਟੀ ਦੀ ਰਾਜਨਿਤਕ ਭਾਸ਼ਾਂ ਤੋਂ ਅਲੱਗ ਹੈ ਅਤੇ ਇਸ ਤੋਂ ਬਿੰਨਾਂ ਉਹ ਆਪਣੀ ਪਾਰਟੀ ਦੇ ਲੋਕਾਂ ਨਾਲ ਗੱਲ ਨਹੀ ਕਰ ਸਕਦੀ।ਇਹ ਹਿੰਸਾ ਮੁਸਲਮਾਨਾਂ ਦੇ ਵਿਰੁਧ ਨਫਰਤ ਦੇ ਆਧਾਰਤ ਹੈ।ਉਸ ਦੇ ਸਹਾਰੇ ਉਹ ਹਿੰਦੂਆਂ ਤੋਂ ਪ੍ਰਵਾਨਗੀ ਪ੍ਰਾਪਤ ਕਰ ਸਕਦੀ ਹੈ,ਹੌਲੀ ਹੌਲੀ ਉੇਹਨਾਂ ਵਿਚ ਜੁੜਣ ਦੀ ਕੋਸ਼ਿਸ਼ ਹੋਵੇਗੀ।ਪਰ ਇਸ ਹਿੰਸਾ ਦਾ ਪ੍ਰਚਾਰ ਅਤੇ ਪ੍ਰਸਾਰ ਯੋਜਨਾਬੰਦ ਅਤੇ ਸੰਗਠਤ ਹੈ।ਲੋਕਾਂ ਦੇ ਦਿਲੋ ਦਿਮਾਗ਼ ਤੇ ਹਿੰਸਾ ਦਾ ਕਬਜ਼ਾ ਸਮਾਜ ਨੂੰ ਤਬਾਹ ਕਰ ਕੇ ਰੱਖ ਦੇਵੇਗਾ।ਉਸ ਸਮੇਂ ਇਹ ਸੱਭ ਕੋਈ ਨਹੀ ਦੇਖਦਾ ਬਾਅਦ ਵਿਚ ਇਹ ਇਕ ਪਛਤਾਵਾ ਬਣ ਰਹਿ ਜਾਵੇਗਾ,ਅਤੇ ਜਦ ਤੱਕ ਬਹੁਤ ਬਹੁਤ ਦੇਰ ਹੋ ਚੁੱਕੀ ਹੋਵੇਗੀ ਅਤੇ ਹਿੰਸਾ ਨੇ ਸਮਾਜ ਨੂੰ ਤਬਾਹ ਕਰ ਦਿੱਤਾ ਹੈ।ਦੇਖਣਾ ਇਹ ਹੈ ਕਿ ਸਾਡਾ ਦੇਸ਼ ਕਿਵੇ ਬਚੇਗਾ।

ਪੇਸ਼ਕਸ਼ :-ਅਮਰਜੀਤ ਚੰਦਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਾਇਕ ਜੱਸ ਜੌਹਲ ਦਾ ਗੀਤ ‘ਪਿੰਡ ਜੱਟ ਦਾ’ ਵਰਲਡ ਵਾਈਡ ਰੀਲੀਜ਼
Next articleਪੱਤਰਕਾਰ ਗੁਰਮੁੱਖ ਸਿੰਘ ਗੋਸਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ