ਪੱਤਰਕਾਰ ਗੁਰਮੁੱਖ ਸਿੰਘ ਗੋਸਲ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

ਅੱਪਰਾ, ਸਮਾਜ ਵੀਕਲੀ-ਬੀਤੇ ਦਿਨੀਂ ਕਸਬਾ ਅੱਪਰਾ ਤੋਂ ਸੀਨੀਅਰ ਪੱਤਰਕਾਰ ਗੁਰਮੁੱਖ ਸਿੰਘ ਗੋਸਲ ਦੀ ਸੰਖੇਪ ਬਿਮਾਰੀ ਦੌਰਾਨ ਮੌਤ ਹੋ ਗਈ ਸੀ। ਉਨਾਂ ਦੀ ਬੇਵਕਤੀ ਮੌਤ ’ਤੇ ਪ੍ਰੈੱਸ ਕਲੱਬ ਅੱਪਰਾ ਦੇ ਚੇਅਰਮੈਨ ਲੱਕੀ ਅੱਪਰਾ, ਪ੍ਰਧਾਨ ਅਜਮੇਰ ਸਿੰਘ ਚਾਨਾ, ਵਾਈਸ ਪ੍ਰਧਾਨ ਪਰਦੀਪ ਕੁਮਾਰ ਦੀਪਾ, ਸਕੱਤਰ ਲਾਲ ਕਮਲ, ਖਜ਼ਾਨਚੀ ਬੂਟਾ ਸਿੰਘ ਢੀਣਸਾ, ਚੰਨ ਬਸਰਾ, ਦੀਪਕ ਰਸੂਲਪੁਰੀ, ਧਰਮਿੰਦਰ ਮਸਾਣੀ, ਭਿੰਦਰਪਾਲ ਸਿੰਘ, ਮੁਨੀਸ਼ ਕੁਮਾਰ ਆਸ਼ੂ, ਸੁਰਿੰਦਰ ਸਿੰਘ ਰਾਏਪੁਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਸੇ ਤਰਾਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਸਮਾਜ ਸੈਵੀ ਸੰਸਥਾਵਾਂ ਤੇ ਸਮਾਜ ਸੇਵਕ ਡੋਗਰ ਮੱਲ ਅੱਪਰਾ, ਜਤਿੰਦਰ ਕੁਮਾਰ ਕਾਲੜਾ, ਟੌਨੂੰ ਕਾਲੜਾ ਮੈਂਬਰ ਬਲਾਕ ਸੰਮਤੀ, ਮੌਨੂੰ ਕਾਲੜਾ, ਸਤਨਾਮ ਸਿੰਘ ਵੈਸਟਰਨ ਯੂਨੀਅਨ, ਸੋਮ ਦੱਤ ਸੋਮੀ, ਵਿਨੋਦ ਕੁਮਾਰ ਭਾਰਦਵਾਜ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਹਿੰਸਾ ਸਵੀਕਾਰਯੋਗ ਹੈ?
Next articleਵਲਵਲੇ ਬਨਾਮ ਗ਼ੈਰ-ਗੰਭੀਰ ਬੱਲੇ-ਬੱਲੇ