ਨਹਿਰੀ ਪੁਲਾਂ ’ਤੇ ਲੱਗੀਆਂ ਲੋਹੇ ਦੀਆਂ ਰੇਲਿੰਗਾਂ ਚੋਰੀ

ਪਾਇਲ (ਸਮਾਜ ਵੀਕਲੀ) : ਲੋਕ ਨਿਰਮਾਣ ਵਿਭਾਗ ਪੰਜਾਬ ਵੱਲੋਂ ਨਹਿਰੀ ਪੁਲਾਂ ’ਤੇ ਹਾਦਸਿਆਂ ਦੀ ਰੋਕਥਾਮ ਲਈ ਲਗਾਈਆਂ ਲੋਹੇ ਦੀ ਰੇਲਿੰਗਾਂ ਆਏ ਦਿਨ ਚੋਰੀ ਹੋ ਰਹੀਆਂ ਹਨ ਪਰ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਪਦਾ ਹੈ।
ਜੇਕਰ ਜੌੜੇਪੁਲਾਂ ਜਾਂ ਡੂਮ ਦੇ ਨਹਿਰੀ ਪੁਲ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਰੇਲਿੰਗਾਂ ਚੋਰਾਂ ਵੱਲੋਂ ਚੋਰੀ ਕੀਤੀਆਂ ਜਾ ਚੁੱਕੀਆਂ ਹਨ ਜਿੱਥੇ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਡੂਮ ਦਾ ਨਹਿਰੀ ਪੁਲ ਪੂਰੀ ਉਚਾਈ ’ਤੇ ਬਣਿਆ ਹੋਇਆ ਹੈ ਜਿੱਥੇ ਵਾਹਨਾਂ ਦੀ ਸੁਰੱਖਿਆ ਲਈ ਸੜਕ ਦੇ ਦੋਨੋਂ ਪਾਸੇ ਲੋਹੇ ਦੇ ਗਾਡਰਾਂ ਨਾਲ ਰੇਲਿੰਗ ਨੂੰ ਲਗਾਈ ਗਈ ਪਰ ਚੋਰਾਂ ਨੇ ਉੱਥੇ ਜ਼ਿਆਦਾਤਰ ਗਾਡਰਾਂ ਨਾਲੋਂ ਰੇਲਿੰਗ ਨੂੰ ਖੋਲ੍ਹ ਕੇ ਚੋਰੀ ਕੀਤਾ ਗਿਆ ਹੈ, ਕਈ ਥਾਵਾਂ ’ਤੇ ਚੋਰਾਂ ਵੱਲੋਂ ਨੱਟ ਬੋਲਟ ਖੋਲ੍ਹ ਕੇ ਥੱਲੇ ਸੁੱਟਿਆ ਹੋਇਆ ਹੈ ਅਤੇ ਕਈ ਥਾਵਾਂ ’ਤੇ ਰੇਲਿੰਗਾਂ ਦੇ ਇੱਕ ਦੋ ਨੱਟ ਖੋਲਣ ਤੋਂ ਰਹਿੰਦੇ ਵਿਖਾਈ ਦਿੰਦੇ ਨੇ ਪਰ ਲੱਗਦਾ ਹੈ ਕਿ ਇਨ੍ਹਾਂ ਰੇਲਿੰਗਾਂ ਉੱਤੇ ਮਹਿਕਮੇ ਦੇ ਅਧਿਕਾਰੀਆਂ ਦੀ ਨਿਗ੍ਹਾ ਨਹੀਂ ਪੈ ਰਹੀ।

ਸਮਾਜਸੇਵੀ ਅਵਤਾਰ ਸਿੰਘ ਜਰਗੜੀ ਨੇ ਮਹਿਕਮੇ ‘ਤੇ ਵਰ੍ਹਦਿਆਂ ਕਿਹਾ ਕਿ ਜੌੜੇਪੁਲ ਤੋਂ ਜਰਗ ਗੁਰਦੁਆਰਾ ਸਾਹਿਬ ਤੱਕ ਮੇਨ ਸੜਕ ਦੇ ਦੋਨੋਂ ਪਾਸਿਓ ਰੇਲਿੰਗਾਂ ਚੋਰੀ ਹੋ ਚੁੱਕੀਆਂ ਹਨ ਅਤੇ ਡੂਮ ਦੇ ਨਹਿਰੀ ਪੁਲ ਦੇ ਆਲੇ ਦੁਆਲੇ ਲੱਗੀ ਰੇਲਿੰਗਾਂ ਵੀ ਚੋਰਾਂ ਵੱਲੋਂ ਚੋਰੀ ਕੀਤੀਆਂ ਜਾ ਚੁੱਕੀਆਂ ਹਨ ਮੇਜਿੱਥੇ ਕਿਸੇ ਸਮੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਦੂਜੇ ਪਾਸੇ ਇਸ ਸਬੰਧੀ ਐਕਸੀਅਨ ਲੁਧਿਆਣਾ ਸੋਢੀ ਰਾਮ ਬੈਂਸ ਨੇ ਕਿਹਾ ਕਿ ਜਦੋਂ ਇਹ ਸੜਕ ਬਣਾਈ ਜਾਵੇਗੀ ਤਾ ਉਦੋਂ ਰੇਲਿੰਗ ਦੀ ਰਿਪੇਅਰ ਕਰਵਾ ਦਿਆਂਗੇ। ਜਦੋਂ ਦੁਬਾਰਾ ਰੇਲਿੰਗ ਚੋਰੀ ਹੋਣ ਪੁੱਛਿਆ ਤਾਂ ਉਨ੍ਹਾਂ ਐੱਸਡੀਓ ਦੋਰਾਹਾ ਦੀ ਡਿਊਟੀ ਲਗਾਉਣ ਦਾ ਕਹਿਕੇ ਪੱਲ੍ਹਾ ਝਾੜ ਦਿੱਤਾ। ਇਸ ਸਬੰਧੀ ਐੱਸਡੀਓ ਦੋਰਾਹਾ ਹਰਜੀਤ ਸਿੰਘ ਨੇ ਕਿਹਾ ਜੇਈ ਨਾਲ ਸਲਾਹ ਮਸ਼ਵਰਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਸ ਮੁਲਾਜ਼ਮਾਂ ਵੱਲੋਂ ਮੰਗਾਂ ਦੇ ਹੱਕ ਵਿੱਚ ਰੈਲੀ
Next articleਚਿੱਟਾ ਵੇਚਣ ਵਾਲਿਆਂ ਨੂੰ ਮੱਲਾ ਦੀ ਪੰਚਾਇਤ ਵੱਲੋਂ ਤਾੜਨਾ