ਲੋਹੜੀ

(ਸਮਾਜ ਵੀਕਲੀ)

ਆਓ ਵੰਡੀਏ ਯਾਰੋ ਪਿਆਰ-ਮੁਹੱਬਤ ਦੀਆਂ ਰੀਉੜੀਆਂ ,
ਜਿਨੀਆਂ ਵੀ ਵੰਡੀਏ ਇਹ ਨੇ ਉਨ੍ਹੀਆਂ ਹੀ ਥੋੜ੍ਹੀਆਂ ।

ਰਲ-ਮਿਲ ਗਾਈਏ ਗੀਤ “ਇਸਰ ਆਏ ਦਲਿਦਰ ਜਾਏ ”
ਰੱਖੀਏ ਨਾ ਫ਼ਰਕ ! ਮਨਾਈਏ ਕੁੜੀਆਂ ਦੀਆਂ ਲੋਹੜੀਆਂ ।

ਬੀਜ ਬੀਜੇ ਨਫ਼ਰਤ ਦੇ, ਜਾਤ,ਧਰਮ ਦੇ ਨਾਮ ਸਿਆਸਤ ਨੇ ,
ਆਓ ਮੁਹੱਬਤ ਨਾਲ ਬੰਦ ਕਰੀਏ ਨਫ਼ਰਤ ਦੀਆਂ ਮੋਰ੍ਹੀਆਂ I

ਕਿੰਨ੍ਹੇ ਖੋਹ ਲੇ ਪੁੱਤ ਮਾਂਵਾਂ ਦੇ, ਇਸ ਅਣ-ਐਲਾਨੀ ਜੰਗ ਨੇ ,
ਪਾਉਣ ਅਲਾਹੁਣੀਆਂ, ਗਾ ਕੇ ਹੱਟਣ ਜੋ ਸੁਹਾਗ-ਘੋੜ੍ਹੀਆਂ ।

( ਜਦੋਂ ਸੂਹਾਗ ਚੂੜਾ ਉਤਰੇ ਫੌਜੀ ਦੀ ਦੇਹ ਤੇ ,
ਜੰਗ ਨੂੰ ਕਿਵੇ ਕੋਈ ਜਾਇਜ਼ ਭਲਾ ਫਿਰ ਕਹਿ ਦੇ )

ਨਾ ਉਸਾਰੀ ਜਾਵੋਂ ਇਹ ਨਫ਼ਰਤ ਦੀਆਂ ਉੱਚੀਆ ਦੀਵਾਰਾਂ ਨੂੰ ,
ਤੋੜ੍ਹਨਾ ਚਾਹੋ ਤਾਂ ਵੀ ਨਾ ਟੁੱਟਣਗੀਆਂ ਯਾਰੋ ਇਹ ਤੋੜ੍ਹੀਆਂ ।

ਆਓ ਰੱਲ-ਮਿਲ ਸਿਰਜੀਏ ਨਫ਼ਰਤ ਰਹਿਤ ਸਮਾਜ ਨੂੰ ,
ਉੱਮਰਾਂ ਭੋਗਣ ਜਿੱਥੇ “ਗਿੱਲ” ਰੱਬ ਦੀਆਂ ਬਣਾਈਆਂ ਜੋੜੀਆਂ ।

ਰੱਲ ਮਨਾਈਏ ਈਦ, ਦੀਵਾਲੀ, ਗੁਰਪੁਰਬ ਤੇ ਕ੍ਰਿਸਮਿਸ ਨੂੰ ,
ਹੋਵੇ ਖ਼ੁਸ਼ਹਾਲ ਦੇਸ਼ ਤੇ ਫਿਰ ਆਉਣ ਬਾਹਰੋ ਗੋਰੇ-ਗੋਰੀਆਂ ।
ਮਨਦੀਪ ਗਿੱਲ ਧੜਾਕ
9988111134

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਲੋਹੜੀ”
Next articleਲੋਹੜੀ ਭਾਵੇਂ ਨਾ ਪਾਓ ਪਰ ਲੋਹੜਾ ਵੀ ਨਾ ਕਮਾਓ….