HOME ਇਪਸਾ ਵੱਲੋਂ ਪੁਰਸਕਾਰ ਵੰਡ ਸਮਾਰੋਹ, ਕਵੀ ਦਰਬਾਰ ਅਤੇ ਵਿਚਾਰ ਗੋਸ਼ਟੀ, ‘ਮੌਜੂਦਾ ਸਮੇਂ...

ਇਪਸਾ ਵੱਲੋਂ ਪੁਰਸਕਾਰ ਵੰਡ ਸਮਾਰੋਹ, ਕਵੀ ਦਰਬਾਰ ਅਤੇ ਵਿਚਾਰ ਗੋਸ਼ਟੀ, ‘ਮੌਜੂਦਾ ਸਮੇਂ ਦਾ ਸੱਚ’ ਅਤੇ ‘ਹਰਫ ਬੋਲਦੇ ਰਹਿਣਗੇ ‘ ਕਿਤਾਬਾਂ ਲੋਕ ਅਰਪਣ,ਤਰਕਸ਼ੀਲ ਸੋਚ ਸਮੇਂ ਦੀ ਮੁੱਖ ਲੋੜ-ਕੁੱਲੇਵਾਲ ।

1
ਜੋਗਿੰਦਰ ਕੁੱਲੇਵਾਲ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਸਮੇਂ ਜਸਵੰਤ ਜ਼ੀਰਖ ਅਤੇਦ ਇਪਸਾ ਦੇ ਅਹੁਦੇਦਾਰ

ਗੜ੍ਹਸ਼ੰਕਰ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਇੰਡੋ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ (ਇਪਸਾ) ਵੱਲੋਂ ਆਪਣਾ ਸਾਲਾਨਾ ਸਮਾਗਮ ਸੂਬੇ ਦੇ ਸਦਰ ਮੁਕਾਮ ਬ੍ਰਿਸਬੇਨ ਵਿਖੇ ਕਰਵਾਇਆ ਗਿਆ । ਸਥਾਨਕ ਇੰਡੋਜ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਇਪਸਾ ਦੇ ਇਸ ਸਾਲਾਨਾ ਪ੍ਰੋਗਰਾਮ ਦੀ ਸ਼ੁਰੂਆਤ ਸਰਬਜੀਤ ਸੋਹੀ ਦੇ ਮੰਚ ਸੰਚਾਲਨ ਨਾਲ ਸ਼ੁਰੂ ਹੋਈ, ਜਿਸ ਵਿੱਚ ਆਏ ਮਹਿਮਾਨਾਂ ਅਤੇ ਸਰੋਤਿਆਂ ਨਾਲ ਉਹਨਾਂ ਇਪਸਾ ਦੇ ਪੰਜਾਂ ਵਿੰਗਾਂ (ਖੇਡਾਂ ‘ਇਨਡੋਰ, ਖੇਡਾਂ ‘ਆਊਟਡੋਰ, ਸਾਹਿਤ, ਸੰਗੀਤ, ਅਤੇ ਸੱਭਿਆਚਾਰ ) ਨਾਲ ਸਬੰਧਤ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਧਾਨ ਰਛਪਾਲ ਸਿੰਘ ਹੇਅਰ ,ਸਪੋਰਟਸ ਡਾਇਰੈਕਟਰ ਬਲਦੇਵ ਸਿੰਘ ਨਿੱਜਰ, ਸੀਨੀਅਰ ਮੀਤ ਪ੍ਰਧਾਨ ਮਨਜੀਤ ਬੋਪਾਰਾਏ ਵੱਲੋਂ ਇਸ ਸੰਸਥਾ ਲਈ ਨਿਭਾਏ ਅਣਥੱਕ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਇਪਸਾ ਦੇ ਮੌਜੂਦਾ ਪ੍ਰਧਾਨ ਰੁਪਿੰਦਰ ਸੋਜ਼ ਨੇ ਅਗਲੇ ਭਾਗ ਦਾ ਮੰਚ ਸੰਭਾਲਦਿਆਂ ,ਹਿੰਦੀ ਦੀ ਸ਼ਾਇਰਾ ਸੋਮਿਆ, ਉਰਦੂ ਦੇ ਸ਼ਾਇਰ ਡਾ ਅਬੂ ਬਕਰ,ਪੰਜਾਬੀ ਗੀਤਕਾਰ ਹਰਬੰਸ ਮਾਲਵਾ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਜਿਹਨਾਂ ਨੂੰ ਇਪਸਾ ਵੱਲੋਂ ਵਿਸ਼ੇਸ਼ ਅਵਾਰਡ ਆਫ ਆਨਰ ਦਿੱਤਾ ਗਿਆ। ਇਪਸਾ ਦੇ ਪਹਿਲੇ ਪ੍ਰਧਾਨ ਜਰਨੈਲ ਬਾਸੀ, ਇੰਡੋਜ ਲਾਇਬ੍ਰੇਰੀ ਦੇ ਇੰਚਾਰਜ ਦਲਵੀਰ ਹਲਵਾਰਵੀ, ਪਰਿਵਾਰਕ ਸਰਗਰਮੀਆਂ ਰਚਾਉਣ ਵਾਲੇ ਪ੍ਰੀਤਮ ਝੱਜ, ਇਪਸਾ ਦੀ ਨੀਂਹ ਰੱਖਣ ਵਾਲੇ ਪਾਲ ਰਾਊਕੇ , ਸਪੋਰਟਸ ਮੋਢੀ ਜਸਪਾਲ ਸੰਘੇੜਾ ਨੂੰ ਇੰਡੋਜ ਆਈਕੋਨ ਐਵਾਰਡ ਨਾਲ ਨਿਵਾਜਿਆ ਗਿਆ।ਇਪਸਾ ਦੇ ਵੱਖ ਵੱਖ ਵਿੰਗਾਂ ਦੇ ਸਕੱਤਰਾਂ ਗੁਰਵਿੰਦਰ ਖੱਟੜਾ, ਗੁਰਜੀਤ ਬਾਰੀਆ, ਸਰਬਜੀਤ ਸੋਹੀ, ਜਸਪਾਲ ਸੰਘੇੜਾ, ਕਮਲਦੀਪ ਬਾਜਵਾ, ਨੂੰ ਉਹਨਾਂ ਦੀ ਅਕਾਦਮੀ ਦੇ ਇਨਸਿਗਨੀਆ ਨਾਲ ਸਨਮਾਨਿਆ ਗਿਆ। ਅਗਲੇ ਦੌਰ ਵਿੱਚ ਪੰਜਾਬ ਤੋਂ ਆਏ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਦੋ ਆਗੂਆਂ ਜੋਗਿੰਦਰ ਕੁਲੇਵਾਲ ਅਤੇ ਜਸਵੰਤ ਜ਼ੀਰਖ ਨੇ ਸੰਬੋਧਨ ਕਰਦਿਆਂ ਇਸ ਸੰਸਥਾ (ਇਪਸਾ) ਦੀਆਂ ਸ਼ਾਨਾ ਮੱਤੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ । ਉਹਨਾਂ ਤਰਕਸ਼ੀਲ ਵਿਚਾਰਾਂ ਦੇ ਹਵਾਲਿਆਂ ਰਾਹੀਂ ਤਰਕਸ਼ੀਲ ਸੁਸਾਇਟੀ ਵੱਲੋਂ ਪੰਜਾਬ ਵਿੱਚੋਂ ਅੰਧਵਿਸ਼ਵਾਸਾਂ ਦਾ ਖਾਤਮਾਂ ਕਰਨ ਅਤੇ ਸਮਾਜ ਵਿੱਚ ਉਸਾਰੂ ਕਦਰਾਂ ਕੀਮਤਾਂ ਲਾਗੂ ਕਰਕੇ ਬਰਾਬਰੀ ‘ਤੇ ਅਧਾਰਤ ਸਮਾਜ ਦੀ ਸਿਰਜਣਾ ਕਰਨ ਲਈ ਨਿਭਾਏ ਜਾ ਰਹੇ ਰੋਲ ਬਾਰੇ ਵਿਚਾਰ ਸਾਂਝੇ ਕਰਦਿਆਂ ਤਰਕਸ਼ੀਲ ਸੋਚ ਅਪਣਾਉਣਾ ਸਮੇਂ ਦੀ ਮੁੱਖ ਲੋੜ ਦੱਸਿਆ।ਕੁੱਲੇਵਾਲ ਨੇ ਤਰਕਸ਼ੀਲ ਸੋਸਾਇਟੀ ਦਿੱਤੇ ਜਾ ਰਹੇ ਬਦਲਵੇਂ ਉਸਾਰੂ ਸੱਭਿਆਚਾਰ ਬਾਰੇ ਚਾਨਣਾ ਪਾਇਆ। ਜਸਵੰਤ ਜ਼ੀਰਖ ਨੇ ਆਪਣੀ ਪਲੇਠੀ ਕਿਤਾਬ ‘ਮੌਜੂਦਾ ਸਮੇਂ ਦਾ ਸੱਚ’ ਬਾਰੇ ਵਿਆਖਿਆ ਕਰਦਿਆਂ ਇਸ ਕਿਤਾਬ ਰਾਹੀਂ ਸਰਕਾਰਾਂ ਅਤੇ ਧਰਮਾਂ ਦੇ ਪਰਦੇ ਹੇਠ ਅੰਧਵਿਸ਼ਵਾਸ ਪਰੋਸ ਰਹੇ ਬਾਬਿਆਂ ਦੇ ਗਠਜੋੜ ਨੂੰ ਨੰਗਾ ਕਰਦੇ ਲੇਖਾਂ ਬਾਰੇ ਸਪਸ਼ਟ ਕੀਤਾ। ਲੇਖਿਕਾ ਅਤੇ ਸੱਭਿਆਚਾਰਕ ਹਸਤੀ ਰਮਨ ਸੇਖੋਂ, ਡਾ ਗੁਰਚਰਨ ਗਿੱਲ ਨੇ ਵੀ ਵਿਚਾਰ ਸਾਂਝੇ ਕੀਤੇ ਜਿਨਾਂ ਨੂੰ ਵਿਸ਼ੇਸ਼ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ।ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੱਭਿਆਚਾਰਕ ਵਿਭਾਗ ਦੇ ਮੁੱਖੀ ਜੋਗਿੰਦਰ ਕੁੱਲੇਵਾਲ ਦੀ ਅਸਟ੍ਰੇਲੀਆ ਪਹਿਲੀ ਫੇਰੀ ‘ਤੇ ਉਨ੍ਹਾਂ ਵਲੋਂ ਤਰਕਸ਼ੀਲ ਸੰਸਥਾ ਚ ਨਿਭਾਈਆਂ ਜਾ ਰਹੀਆਂ ਲਗਾਤਾਰ ਅਣਥੱਕ ਸੇਵਾਵਾਂ ਲਈ ਵਿਸ਼ੇਸ਼ ਐਵਾਰਡ ਆਫ ਆਨਰ ਨਾਲ ਸਨਮਾਨਿਤ ਕੀਤਾ ਗਿਆ।ਪਾਕਿਸਤਾਨੀ ਸ਼ਾਇਰਾ ਨੋਸ਼ੀ ਗਿਲਾਨੀ ਨੇ ਆਪਣੇ ਖ਼ਾਵੰਦ ਪਤੀ ਸਈਅਦ ਖ਼ਾਨ ਨੇ ਆਪਣੀਆਂ ਨਜ਼ਮਾਂ ਰਾਹੀਂ ਸਿਰਕਤ ਕੀਤੀ ਜਿਹਨਾਂ ਨੂੰ ਇਪਸਾ ਲਿਟਰੇਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਜਸਵੰਤ ਜ਼ੀਰਖ ਦੀ ਪੁਸਤਕ ‘ਮੌਜੂਦਾ ਸਮੇਂ ਦਾ ਸੱਚ’ ਲੇਖ ਸੰਗ੍ਰਹਿ ਅਤੇ ਬਲਵੰਤ ਸਾਨੀਪੁਰ ਦੀ ‘ਹਰਫ ਬੋਲਦੇ ਰਹਿਣਗੇ’ ਕਾਵਿ ਸੰਗ੍ਰਹਿ ਲੋਕ ਅਰਪਣ ਕੀਤੀਆਂ ਗਈਆਂ । ਪਾਲ ਰਾਊਕੇ ਤੇ ਹੋਰ ਸ਼ਾਇਰਾਂ ਰੰਗ ਬੰਨ੍ਹਿਆਂ ਇਸ ਮੌਕੇ ਬਿਕਰਮ ਸਿੰਘ ਚੰਦੀ, ਚਰਨਜੀਤ ਕਾਹਲੋਂ, ਰਾਜਦੀਪ ਸਿੰਘ ਲਾਲੀ, ਗੁਰਜੀਤ ਉੱਪਲ, ਪ੍ਰੀਤ ਸਰਗਮ, ਤਜਿੰਦਰ ਭੰਗੂ,ਹਰਭਜਨ ਲਾਲ, ਆਤਮਾ ਸਿੰਘ ਹੇਅਰ, ਨਛੱਤਰ ਕੁਲਾਰ,ਅਮਨਪ੍ਰੀਤ ਟੱਲੇਵਾਲ,ਰੋਮਨ ਬਾਜਵਾ,ਤਰਲੋਚਨ ਸਿੰਘ ਰਾਜੂ ਜਗਜੀਤ ਸਿੰਘ ਆਦਿ
ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sam

 

Previous articleਧੰਨ ਧੰਨ ਬਾਬਾ ਸਾਈ ਈਸਰ ਦਾਸ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ
Next articleਪੰਜਾਬ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਜਲਦ ਮਸਲਾ ਹੱਲ ਨਹੀਂ ਕੀਤਾ ਤਾਂ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ:- ਡਾਕਟਰ ਕਟਾਰੀਆ, ਡਾਕਟਰ ਜੈਨਪੁਰ।