(ਸਮਾਜ ਵੀਕਲੀ) ਧੰਨ ਧੰਨ ਬਾਬਾ ਸਾਈ ਈਸਰ ਦਾਸ ਜੀ ਤਲਵੰਡੀ ਜੱਟਾਂ ਵਿਖ਼ੇ ਸਲਾਨਾ ਧਾਰਮਿਕ ਜੋੜ ਮੇਲਾ ਐਨ ਆਰ ਆਈ ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ, ਮੇਲੇ ਦੇ ਪਹਿਲੇ ਦਿਨ ਚਿਰਾਗ਼ ਦੀ ਰਸਮ ਕੀਤੀ ਗਈ, ਉਪਰੰਤ ਸ਼ਾਮ ਨੂੰ ਨਕਲਾਂ ਦਾ ਪ੍ਰੋਗਰਾਮ ਕਰਵਾਇਆ ਗਿਆ, ਮੇਲੇ ਦੇ ਦੂਸਰੇ ਦਿਨ ਝੰਡੇ ਦੀ ਰਸਮ ਕੀਤੀ ਗਈ, ਉਪਰੰਤ ਧਾਰਮਿਕ ਸਟੇਜ ਲਗਾਈ ਗਈ, ਜਿਸ ‘ਚ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ, ਬੇਬੀ ਏ ਕੌਰ, ਬਲਵੀਰ ਰਾਗਨੀ, ਰਮੇਸ਼ ਚੌਹਾਨ, ਲੱਕੀ ਬੌਸ, ਪੰਮਾ ਸਰਦਾਰ ਵਲੋਂ ਬਾਬਾ ਜੀ ਦੀ ਮਹਿਮਾਂ ਦਾ ਗੁਣਗਾਣ ਕੀਤਾ ਗਿਆ, ਇਸ ਮੌਕੇ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ, ਗਾਇਕਾ ਕੌਰ ਸਿਸਟਰਜ਼ ਅਤੇ ਬੇਬੀ ਏ ਕੌਰ ਨੂੰ ਸਨਮਾਨਿਤ ਕਰਨ ਸਮੇ ਧਰਮਪਾਲ ਕਲਸੀ, ਹਰਦੀਪ ਕੁਮਾਰ ਪੰਚ,ਜੀਵਨ ਲਾਲ ਕਲਸੀ, ਥਾਣੇਦਰ ਸੁਰਜੀਤ ਸਿੰਘ,ਬਲਜਿੰਦਰ ਰਾਮ ਕਲਸੀ, ਪੰਮਾ ਸਰਦਾਰ ਆਦਿ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



