HOME ‘IPS ਮਰਨ ਲਈ ਕੀਤਾ ਮਜਬੂਰ’

‘IPS ਮਰਨ ਲਈ ਕੀਤਾ ਮਜਬੂਰ’

1
IPS ਪੂਰਨ ਕੁਮਾਰ

 (ਸਮਾਜ ਵੀਕਲੀ) 

ਇਹ ਦਲਿਤ-ਰਾਸ਼ਟਰਪਤੀਆਂ ਨੂੰ ਨਹੀਂ ਬਖ਼ਸ਼ ਰਹੇ,
IPS ਪੂਰਨ ਕੁਮਾਰ ਮਰਨ ਲਈ ਕੀਤਾ ਮਜਬੂਰ ਯਾਰੋ।
ਸੁਪਰੀਮ ਕੋਰਟ ਦੇ ਚੀਫ ਜਸਟਿਸ ਵੱਲ ਸੁੱਟ ਜੁੱਤੀ,
ਕਾਇਮ ਰੱਖਿਆ ‘ਮਨੂੰਵਾਦੀਆ’ ਨੇ ਦਸਤੂਰ ਯਾਰੋ।

‘ਸਮਾਜਿਕ ਬਰਾਬਰੀ’ ਖੜੀ ਹੈ ਜ਼ਾਤ ਪਾਤ ਉਤੇ,
ਜ਼ਿੰਨਾਂ ਚਿਰ ਜ਼ਾਤ ਪਾਤ ਦਾ ਹੁੰਦਾ ਨਹੀਂ ਨਾਸ ਲੋਕੋ।
ਉਨ੍ਹਾਂ ਚਿਰ ‘ਸਮਾਜਿਕ ਬਰਾਬਰੀ’ ਨਹੀਂ ਮਿਲਣੀ,
ਐਦਾਂ ਹੀ ਹੁੰਦੇ ਰਹਿਣਾ ਹਰਾਸ ਲੋਕੋ।

ਰੱਖਣੇ ਪੈਂਦੇ ਨੇ ਬਣਾਕੇ ‘ਜਾਤੀ’ ਸਰਟੀਫਿਕੇਟ ਸਭਨੂੰ,
ਜੋ ਪੱਕੇ ਊਚ ਨੀਚ ਦੇ ਇਹ ਨੇ ਪ੍ਰਮਾਣ ਯਾਰੋ।
ਇਸੇ ਕਰਕੇ ਦਲਿਤਾਂ ਦਾ ਅੱਜ ਤੱਕ ਹੋ ਰਿਹਾ ਸ਼ੋਸ਼ਣ,
ਇਹ ਤਰਾਂ ਤਰਾਂ ਦੇ ਸਹਿ ਰਹੇ ਨੇ ਅਪਮਾਨ ਯਾਰੋ।

ਅਜ਼ਾਦੀ ਬਾਅਦ ਵੀ ਨਹੀਂ  ਇਨਸਾਫ਼ ਮਿਲਿਆ,
ਤੁਸੀਂ ਮਾਰੋ ਖਾਂ ਇਧਰ ਧਿਆਨ ਯਾਰੋ ।
ਬਹੁਗਿਣਤੀ ਜ਼ਾਤ ਪਾਤ ਦੀ ਸ਼ਿਕਾਰ ਇਥੇ,
ਅਨੇਕਾਂ ਗਵਾ ਬੈਠੇ ਨੇ ਆਪਣੀ ਜਾਨ ਯਾਰੋ।

ਜੇ ਚਾਹੁੰਦੇ ਹੋ ਸਮਾਜਿਕ ਬਰਾਬਰੀ ਹੋਵੇ,
ਫਿਰ ‘ਸੰਵਿਧਾਨ’ ਵਿੱਚ ਸੋਧ ਕਰਵਾਓ ਦਲਿਤੋ।
‘ਜ਼ਾਤ-ਪਾਤ’ ਦੀ ਮਾਨਤਾ ਖ਼ਤਮ ਕਰਨ ਲਈ,
ਹੋਕੇ ਇੱਕਜੁੱਟ ਆਵਾਜ਼ ਉਠਾਓ ਦਲਿਤੋ।

ਮੇਜਰ ਸਿੰਘ ‘ਬੁਢਲਾਡਾ’
94176 42327

Previous articleYouth Socialist Convention, Delhi
Next articleਸੰਘ ਦੇ ਸਿਖਲਾਈ ਕੈਂਪਾਂ ‘ਚ ਹੋ ਰਿਹਾ ਹੈ ਸ਼ੋਸ਼ਣ-ਸੋਮ ਦੱਤ ਸੋਮੀ