HOME ਸੰਘ ਦੇ ਸਿਖਲਾਈ ਕੈਂਪਾਂ ‘ਚ ਹੋ ਰਿਹਾ ਹੈ ਸ਼ੋਸ਼ਣ-ਸੋਮ ਦੱਤ ਸੋਮੀ

ਸੰਘ ਦੇ ਸਿਖਲਾਈ ਕੈਂਪਾਂ ‘ਚ ਹੋ ਰਿਹਾ ਹੈ ਸ਼ੋਸ਼ਣ-ਸੋਮ ਦੱਤ ਸੋਮੀ

5

*ਮਾਮਲੇ ‘ਚ ਕਥਿਤ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਵੀ ਦਰਜ ਹੋਇਆ , ਪਰੰਤੂ ਸੰਘ ਦਾ ਨਾਂ ਤੱਕ ਨਹੀਂ ਲਿਆ ਗਿਆ*

ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)-ਕੇਰਲ ਦੇ ਸ਼ਹਿਰ ਤਿ੍ਵੇਦਰਮਪੁਰਮ ਵਿਖੇ ਇੱਕ 26 ਸਾਲ ਦੇ ਨੌਜਵਾਨ ਜੋ ਕਿ ਸਾਫਟਵੇਅਰ ਇੰਜਨੀਅਰ ਸੀ, ਨੇ ਖੁਦਕੁਸ਼ੀ ਕਰ ਲਈ | ਉਕਤ ਵਿਚਾਰ ਪ੍ਰਗਟ ਕਰਦਿਆਂ ਸੋਮ ਦੱਤ ਸੋਮੀ ਕੋ-ਚੇਅਰਮੈਨ ਜਿਲਾ ਕਾਂਗਰਸ ਡਿਪਾਰਟਮੈਂਟ (ਦਿਹਾਤੀ) ਜਲੰਧਰ ਨੇ ਕਿਹਾ ਕਿ ਇੰਜਨੀਅਰ ਨੇ ਜਾਣ ਦੇਣ ਤੋਂ ਪਹਿਲਾਂ ਸ਼ੋਸ਼ਲ ਮੀਡੀਆ ਸਾਈਟ ‘ਤੇ ਇੱਕ ਸੁਸਾਈਡ ਨੋਟ ਅਪਲੋਡ ਕੀਤਾ | ਜਿਸ ‘ਚ ਉਸਨੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਿਖਲਾਈ ਕੈਂਪ ਨੂੰ  ਚਲਾਉਣ ਵਾਲੇ ਲੋਕਾਂ ‘ਤੇ ਗੰਭੀਰ ਦੋਸ਼ ਲਗਾਏ | ਉਕਤ ਨੌਜਵਾਨ ਨੇ ਸੰਘ ਦੇ ਕਈ ਮੈਂਬਰਾਂ ‘ਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਗਾਏ | ਉਸਨੇ ਸ਼ਪੱਸ਼ਟ ਰੂਪ ‘ਚ ਕਿਹਾ ਕਿ ਉਹ ਇਕੱਲਾ ਨਹੀਂ ਹੈ, ਸਿਖਲਾਈ ਕੈਂਪ ‘ਚ ਵੱਡੇ ਪੈਮਾਨੇ ‘ਤੇ ਸ਼ੋਸ਼ਣ ਹੋ ਰਿਹਾ ਹੈ, ਜੋ ਕਿ ਬਹੁਤ ਦੁਖਦਾਈ ਹੈ | ਪੂਰੇ ਭਾਰਤ ‘ਚ ਲੱਖਾਂ ਨੌਜਵਾਨ ਇਨਾਂ ਸਿਖਲਾਈ ਕੈਂਪਾਂ ‘ਚ ਜਾਂਦੇ ਹਨ | ਸੰਘ ਨੂੰ  ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਇਸ ਸੰਬੰਧੀ ਸਫ਼ਾਈ ਦੇਣੀ ਚਾਹੀਦੀ ਹੈ | ਇਸ ਮਾਮਲੇ ‘ਚ ਕਥਿਤ ਦੋਸ਼ੀਆਂ ਦੇ ਖਿਲਾਫ਼ ਮੁਕੱਦਮਾ ਵੀ ਦਰਜ ਹੋਇਆ ਹੈ, ਪਰੰਤੂ ਸੰਘ ਦਾ ਨਾਂ ਤੱਕ ਨਹੀਂ ਲਿਆ ਗਿਆ |  ਕਿਸੇ ਦੇ ਖੌਫ਼ ਹੇਠ ਸੰਘ ਦਾ ਨਾਂ ਨਹੀਂ ਲਿਆ ਗਿਆ, ਇਹ ਮੁੱਦਾ ਵਿਚਾਰਨਯੋਗ ਹੈ | ਸੋਮ ਦੱਤ ਸੋਮੀ ਕੋ-ਚੇਅਰਮੈਨ ਜਿਲਾ ਕਾਂਗਰਸ ਡਿਪਾਰਟਮੈਂਟ (ਦਿਹਾਤੀ) ਜਲੰਧਰ ਨੇ ਕਿਹਾ ਕਿ ਉਕਤ ਮਾਮਲੇ ‘ਚ ਡੂੰਘਾਈ ਨਾਲ ਜਾਂਚ ਕਰਕੇ ਪ੍ਰਸ਼ਾਸ਼ਨ ਨੂੰ  ਕਾਨੂੰਨੀ ਪ੍ਰਕਿਰਿਆ ਪੂਰੀ ਤਕਰਨੀ ਚਾਹੀਦੀ ਹੈ ਤੇ ਸੰਘ ਦੁਆਰਾ ਵੀ ਇਸ ਮਾਮਲੇ ‘ਚ ਚੁੱਪ ਨੂੰ  ਤੋੜ ਕੇ ਸਫ਼ਾਈ ਦੇਣ ਦੀ ਲੋੜ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article‘IPS ਮਰਨ ਲਈ ਕੀਤਾ ਮਜਬੂਰ’
Next articleਮਲਵਿੰਦਰ ਕੰਗ ਐਮਪੀ ਨੇ ਨਿੱਘੀ ਛਿੰਝ ਮੇਲੇ ਵਿੱਚ ਕੀਤੀ ਸ਼ਿਰਕਤ…