IPL 2020 :KKR ਦੀ ਜਿੱਤ ਦੇ ਨਾਲ ਦੁਬਈ ”ਚ ਬਣਿਆ ਇਹ ਅਨੋਖਾ ਰਿਕਾਰਡ

ਨਵੀਂ ਦਿੱਲੀ ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੀਜ਼ਨ ‘ਚ ਹੁਣ ਤੱਕ ਸਾਰੀਆਂ ਟੀਮਾਂ ਨੇ ਬਰਾਬਰੀ ਦਾ ਦਮ ਦਿਖਾਇਆ ਹੈ। ਆਪਣੇ ਪਿਛਲੇ ਦੋਵੇਂ ਮੈਚ ‘ਚ ਵਿਰੋਧੀ ਟੀਮਾਂ ਦੇ ਵਿਰੁੱਧ ਹਾਵੀ ਰਹੀ ਰਾਜਸਥਾਨ ਰਾਇਲਜ਼ ਨੂੰ ਹਰਾ ਕੇ ਕੋਲਕਾਤਾ ਨਾਈਟ ਰਾਈਡਰਜ਼ ਨੇ ਬੁੱਧਵਾਰ ਦੀ ਰਾਤ ਸਾਬਤ ਕਰ ਦਿੱਤਾ ਕਿ ਇਸ ਬਾਰ ਕਿਸੇ ਵੀ ਟੀਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ ਹੈ। ਖਾਸ ਤੌਰ ‘ਤੇ ਮੈਚ ਤੋਂ ਪਹਿਲਾਂ ਇਹ ਕਹਿਣਾ ਤਾਂ ਬਹੁਤ ਹੀ ਮੁਸ਼ਕਿਲ ਹੋ ਗਿਆ ਹੈ ਕਿ ਕਿਹੜੀ ਟੀਮ ਜਿੱਤਣ ਵਾਲੀ ਹੈ। ਫਿਰ ਵੀ ਕੇ. ਕੇ. ਆਰ. ਦੀ ਰਾਜਸਥਾਨ ‘ਤੇ ਜਿੱਤ ਨਾਲ ਇਕ ਵੱਖਰੀ ਗੱਲ ਬਰਕਰਾਰ ਰਹੀ ਹੈ।

ਦੁਬਈ ‘ਚ ਜਿੱਤ ਰਹੀ ਹੈ ਪਹਿਲਾਂ ਖੇਡਣ ਵਾਲੀ ਟੀਮ 
ਦੁਬਈ ‘ਚ ਬੁੱਧਵਾਰ ਨੂੰ ਕੇ. ਕੇ. ਆਰ. ਅਤੇ ਰਾਜਸਥਾਨ ਦੇ ਵਿਚਾਲੇ ਖੇਡਿਆ ਗਿਆ ਮੈਚ ਆਈ. ਪੀ. ਐੱਲ. ਦੇ ਇਸ ਸੀਜ਼ਨ ‘ਚ ਹੁਣ 6 ਮੈਚ ਖੇਡੇ ਜਾ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ 6 ਮੈਚਾਂ ‘ਚ ਜੇਕਰ ਸਭ ਤੋਂ ਵੱਖਰਾ ਕੁਝ ਰਿਹਾ ਹੈ ਤਾਂ ਉਹ ਹੈ ਜਿੱਤ ‘ਚ ਇਕ ਖਾਸ ਗੱਲ ਦਾ ਇਤਫਾਕ। ਦਰਅਸਲ ਦੁਬਈ ‘ਚ ਇਸ ਸੀਜ਼ਨ ਦੇ ਸਾਰੇ 6 ਮੈਚਾਂ ‘ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਹੀ ਜਿੱਤ ਹਾਸਲ ਹੋਈ ਹੈ। ਇਹ ਇਤਫਾਕ ਕੇ. ਕੇ. ਆਰ. ਦੀ ਜਿੱਤ ਦੇ ਨਾਲ ਹੀ ਅੱਧਾ ਦਰਜਨ ਦਾ ਅੰਕੜਾ ਹਾਸਲ ਕਰ ਲਿਆ।

Previous articleਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਤਤਕਾਲ ਫਾਂਸੀ ਦੇਣ ਲਈ ਰੋਸ ਵੱਜੋਂ ਕੱਢਿਆ ਕੈਂਡਲ ਮਾਰਚ
Next articleਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੇ ਬਾਰੇ ਹਾਈ ਕੋਰਟ ਨੇ ਦਿੱਤਾ ਇਹ ਵੱਡਾ ਫੈਸਲਾ, ਮਾਪਿਆਂ ਚ ਛਾਈ ਖੁਸ਼ੀ