ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਤਤਕਾਲ ਫਾਂਸੀ ਦੇਣ ਲਈ ਰੋਸ ਵੱਜੋਂ ਕੱਢਿਆ ਕੈਂਡਲ ਮਾਰਚ

ਨੂਰਮਹਿਲ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ): ਨੂਰਮਹਿਲ ਵਿਖੇ ਹਾਥਰਸ ਕਾਂਡ ਦੇ ਦੋਸ਼ੀਆਂ ਨੂੰ ਤਤਕਾਲ ਫਾਂਸੀ ਦੇਣ ਦੀ ਮੰਗ ਕਰਦਿਆਂ ਰੋਸ ਵੱਜੋਂ ਵਾਲਮੀਕਿ ਟਾਈਗਰ ਫੋਰਸ ਵੱਲੋਂ ਵਾਲਮੀਕਿ ਭਾਈਚਾਰੇ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੂੰ ਨਾਲ ਲੈ ਕੇ ਰੋਸ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਫੋਰਸ ਦੇ ਪ੍ਰਧਾਨ ਰਿੱਕੀ ਭੱਟੀ, ਜ਼ਿਲਾ ਪ੍ਰਧਾਨ ਨੰਬਰਦਾਰ ਯੂਨੀਅਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਸਾਬਕਾ ਕੌਂਸਲਰ ਰਾਕੇਸ਼ ਕਲੇਰ, ਸਾਬਕਾ ਕੌਸਲਰ ਦਵਿੰਦਰ ਚਾਹਲ, ਨੰਬਰਦਾਰ ਦਿਨੇਸ਼ ਸੰਧੂ, ਅਜੈ ਸੋਂਧੀ, ਸੰਨੀ ਸੋਂਧੀ, ਗੌਤਮ ਨਾਹਰ, ਐਡਵੋਕੇਟ ਰਮਨ ਸੋਂਧੀ, ਰਾਜੂ ਥਾਪਰ, ਮਨਦੀਪ ਸਿੱਪੀ, ਸ਼ੰਭੂ, ਸੀਤਾ ਰਾਮ ਸੋਖਲ, ਸ਼ਰਨਜੀਤ ਬਿੱਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਮੋਦੀ-ਯੋਗੀ ਸਰਕਾਰ ਖਿਲਾਫ਼ ਵੱਡੇ ਪੱਧਰ ਤੇ ਨਾਅਰੇਬਾਜ਼ੀ ਕੀਤੀ। ਮੋਦੀ-ਯੋਗੀ ਪਾਸੋਂ ਅਸਤੀਫ਼ੇ ਦੀ ਵੀ ਜ਼ੋਰਦਾਰ ਮੰਗ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਉੱਚ ਘਰਾਣੇ ਦੇ ਨੌਜਵਾਨਾਂ ਨੇ ਦਲਿਤ ਸਮਾਜ ਦੀ ਲੜਕੀ ਨਾਲ ਗੈਂਗਰੇਪ ਕਰਕੇ ਉਸਨੂੰ ਅਜਿਹੇ ਜ਼ਖਮ ਦਿੱਤੇ ਹਨ ਜੋ ਦਰਸਾਏ ਨਹੀਂ ਜਾ ਸਕਦੇ ਦੂਜੇ ਪਾਸੇ ਯੋਗੀ ਸਰਕਾਰ ਦੀ ਪੁਲਿਸ ਨੇ ਪਰਿਵਾਰ ਨੂੰ ਬਿਨਾਂ ਦੱਸੇ ਧੱਕੇ ਨਾਲ ਪੀੜਤ ਲੜਕੀ ਦਾ ਸੰਸਕਾਰ ਕਰਕੇ ਪਰਿਵਾਰ ਦੇ ਬਣਦੇ ਹੱਕਾਂ ਦਾ ਵੀ ਬਲਾਤਕਾਰ ਕੀਤਾ ਹੈ ਜੋ ਬਹੁਤ ਨਿੰਦਨੀਆਂ ਹੈ।

ਇੱਥੇ ਹੀ ਬਸ ਨਹੀਂ ਪੁਲਿਸ ਨੇ ਪੀੜਤਾ ਦਾ ਰਾਤ ਸਮੇਂ ਸੰਸਕਾਰ ਕਰਕੇ ਸ਼ਾਸ਼ਤਰਾਂ ਦਾ ਵੀ ਘਾਣ ਕੀਤਾ ਹੈ। ਹਾਜ਼ਰੀਨ ਲੋਕਾਂ ਨੇ ਸਾਂਝੇ ਤੌਰ ਤੇ ਮੰਗ ਕੀਤੀ ਹੈ ਕਿ ਬਲਾਤਕਾਰੀਆਂ ਨੂੰ ਫਾਸਟ ਟਰੈਕ ਕੋਰਟ ਰਾਹੀਂ ਚੰਦ ਦਿਨਾਂ ਵਿੱਚ ਹੀ ਫਾਂਸੀ ਦੇਣੀ ਚਾਹੀਦੀ ਹੈ ਅਤੇ ਜੋ ਤਰੀਕਾ-ਸਲੀਕਾ ਪੀੜਤਾਂ ਨਾਲ ਵਰਤਿਆ ਹੈ ਉਹੀ ਤਰੀਕਾ-ਸਲੀਕਾ ਬਲਾਤਕਾਰੀਆਂ ਨਾਲ ਵਰਤਿਆ ਜਾਣਾ ਚਾਹੀਦਾ ਹੈ। ਬਲਾਤਕਾਰੀਆਂ ਨੂੰ ਮਿਲਣ ਵਾਲੀ ਸਜ਼ਾ ਟੀ. ਵੀ ਰਾਹੀਂ ਜਨਤਕ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਬਲਾਤਕਾਰ ਅਤੇ ਹੱਤਿਆਵਾਂ ਵਰਗੀਆਂ ਦਰਦਨਾਕ ਘਟਨਾਵਾਂ ਉੱਪਰ ਰੋਕ ਲਗਾਈ ਜਾ ਸਕੇ। ਜਿਨ੍ਹਾਂ ਪੁਲਿਸ ਵਾਲਿਆਂ ਨੇ ਕਾਨੂੰਨ ਦੀ ਦੁਰਵਰਤੋਂ ਕਰਦਿਆਂ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਹੈ ਉਹਨਾਂ ਪੁਲਿਸ ਅਧਿਕਾਰੀਆਂ ਖਿਲਾਫ਼ ਵੀ ਸਖ਼ਤ ਧਾਰਾਵਾਂ ਲਗਾਕੇ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ। ਪਾਰਲੀਮੈਂਟ ਵਿੱਚ ਔਰਤਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਏ ਜਾਣੇ ਸਮੇਂ ਦੀ ਪ੍ਰਮੁੱਖ ਮੰਗ ਹਨ।

Previous articleਹੁਸ਼ਿਆਰਪੁਰ ਜਿਲੇ ਵਿੱਚ 113 ਪਾਜੇਟਿਵ ਮਰੀਜ ਗਿਣਤੀ ਹੋਈ 4573 , 3 ਮੌਤਾ
Next articleIPL 2020 :KKR ਦੀ ਜਿੱਤ ਦੇ ਨਾਲ ਦੁਬਈ ”ਚ ਬਣਿਆ ਇਹ ਅਨੋਖਾ ਰਿਕਾਰਡ