HOME ਇੰਜ਼: ਵਿਸ਼ਾਲ ਖੈਰਾ ਨੇ ਵੱਖ-ਵੱਖ ਕਿਤਾਬਾਂ ਅਤੇ ਖਾਸ ਤੌਰ ਤੇ ਬੁੱਧ ਧੰਮ...

ਇੰਜ਼: ਵਿਸ਼ਾਲ ਖੈਰਾ ਨੇ ਵੱਖ-ਵੱਖ ਕਿਤਾਬਾਂ ਅਤੇ ਖਾਸ ਤੌਰ ਤੇ ਬੁੱਧ ਧੰਮ ਦੇ ਅਨੁਵਾਦਾਂ ਨੂੰ ਅੱਛੀ ਤਰ੍ਹਾਂ ਪੜ ਕੇ, ਲੇਖਾਂ ਦੇ ਰੂਪ ਵਿੱਚ ਆਪਣੀ ਤਰਕ ਦੀ ਕਸੌਟੀ ਦੇ ਜ਼ਰੀਏ ਸਮਾਜ਼ ਨੂੰ ਧੰਮ ਦੇ ਅਸਲ ਸਵਰੂਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀ਼ਤੀ ਹੈ – ਭਿੱਖੂ ਡਾ. ਕਰੁਣਾਸ਼ੀਲ ਰਾਹੁਲ, ਧੰਮਭੂਮੀ।

3

  (ਸਮਾਜ ਵੀਕਲੀ)  ਤਥਾਗਤ ਬੁੱਧ ਦੇ ਚਾਰ ਸ੍ਰੇਸ਼ਠ ਸੱਚ ਜੋ ਵਿਗਿਆਨ ਅਤੇ ਤਰਕ ਦੀ ਕਸੌਟੀ ਦੇ ਢਾਈ ਹਜ਼ਾਰ ਸਾਲ ਤੋਂ ਨਿਰਵਿਰੋਧ ਉਨ੍ਹੀ ਹੀ ਮਜ਼ਬੂਤੀ ਨਾਲ ਖੜੇ ਹਨੰ ਜਿਵੇਂ ਤਥਾਗਤ ਦੇ ਸਮੇਂ ਸੀ, ਓਹ ਹਨ:-

ਭਿੱਖੂ ਡਾ. ਕਰੁਣਾਸ਼ੀਲ ਰਾਹੁਲ, ਧੰਮਭੂਮੀ

1. ਦੁੱਖ ਹੈ,

2. ਦੁੱਖ ਦਾ ਕਾਰਨ ਹੈ,
3. ਦੁੱਖ ਦਾ ਨਿਵਾਰਨ ਹੈ,
4. ਨਿਵਾਰਨ ਦਾ ਮਾਰਗ ਹੈ,
 ਚਿਕਿਤਸਾ ਵਿਗਿਆਨ ਕਹਿੰਦਾ ਹੈ,
1. ਦੁੱਖ (ਬਿਮਾਰੀ) ਹੈ ,
2. ਬਿਮਾਰੀ ਦਾ ਕਾਰਨ ਹੈ,
3. ਬਿਮਾਰੀ ਦਾ ਇਲਾਜ਼ ਹੈ
4. ਇਲਾਜ਼ ਦਾ ਤਰੀਕਾ ਹੈ, ਭਾਵ ਕਿ ਬਿਮਾਰੀ ਦੇ ਪਿੱਛੇ ਕੋਈ ਵੀ ਕਾਰਣ ਹੈ, ਉਸ ਦਾ ਇਲਾਜ਼ ਹੈ, ਇਲਾਜ਼ ਦਾ ਇੱਕ ਤਰੀਕਾ ਹੈ, ਜੋ ਡਾਕਟਰ ਦੱਸਦਾ ਹੈ, ਤੇ ਜੇਕਰ ਮਰੀਜ਼ ਓਹ ਤਰੀਕਾ ਅਪਣਾਉਂਦਾ ਹੈ ਤੇ ਮਰੀਜ਼ ਠੀਕ ਹੋ ਜਾਂਦਾ ਹੈ,ਭਾਵ ਦੁੱਖ ਮੁੱਕਤੀ, ਸੁੱਖ ਪ੍ਰਾਪਤੀ ਦਾ ਮਾਰਗ ਧੰਮ ਹੈ, ਜੇਕਰ ਕੋਈ ਉਸ ਤੇ ਇੰਨ -ਬਿੰਨ ਚੱਲਦਾ ਹੈ। ਇਹ ਧੰਮ ਦੀ ਸਥਾਪਤੀ ਤੋਂ ਲੈ ਕੇ ਹੁਣ ਤੱਕ ਪੂਰੀ ਤਰ੍ਹਾਂ ਕਾਰਗਰ ਹੈ। ਹੁਣ ਅਸੀਂ ਇਹ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਨੂੰ ਕਿਸੇ ਚਾਰ ਪਹੀਆ ਵਾਹਨ ਦਾ ਵਾਧੂ ਟਾਇਰ (ਸਟਿੱਪਣੀ) ਨਾ ਸਮਝਦੇ ਹੋਏ, ਇਸ ਜੀਵਨ ਰੂਪੀ ਵਾਹਨ ਦਾ ਧੁਰਾ ਬਣਾਉਣਾ ਹੈ। ਇਸੇ ਕਰਕੇ ਬਾਬਾ ਸਾਹਿਬ ਜੀ ਨੇ 14 ਅਕਤੂਬਰ 1956 ਨੂੰ ਬੁੱਧ ਧੰਮ ਦੀ ਦੀਕਸ਼ਾ ਲੈ ਕੇ ਕਰੀਬ 5 ਲੱਖ ਲੋਕਾਂ ਨੂੰ ਬੁੱਧ ਧੰਮ ਦੀ ਦੀਕਸ਼ਾ ਖੁੱਦ ਦਿੱਤੀ ਸੀ ਤਾਂ ਜੋ ਲੋਕ ਇਸ ਵਿਗਿਆਨਕ ਮਾਰਗ ਨਾਲ ਜੁੱੜ੍ਹ ਸਕਣ। ਇਹ ਹੀ ਬਾਬਾ ਸਾਹਿਬ ਜੀ ਦਾ ਅੰਤਿਮ ਫੈਂਸਲਾ ਸੀ, ਜਦੋਂ ਤੱਕ ਬਾਬਾ ਸਾਹਿਬ ਦਾ ਅੰਤਿਮ ਫੈਂਸਲਾ, ਸਾਡਾ ਪਹਿਲਾ ਫੈਂਸਲਾ ਨਹੀਂ ਬਣ ਜਾਂਦਾ ਉਦੋਂ ਤੱਕ ਭਾਰਤ ਕਦੀ ਵੀ ਬਾਬਾ ਸਾਹਿਬ ਦੇ ਸੁਪਨਿਆਂ ਦਾ ਭਾਰਤ ਨਹੀਂ ਬਣ ਸਕੇਗਾ। ਇਹ ਹੀ ਕਾਰਣ ਹੈ ਕਿ ਲੇਖਕ ਨੇ ਵੱਖ-2 ਕਿਤਾਬਾਂ ਅਤੇ ਖਾਸ ਤੌਰ ਤੇ ਬੁੱਧ ਧੰਮ ਦੇ ਅਨੁਵਾਦਾਂ ਨੂੰ ਅੱਛੀ ਤਰ੍ਹਾਂ ਪੜ ਕੇ, ਲੇਖਾਂ ਦੇ ਰੂਪ ਵਿੱਚ ਆਪਣੀ ਤਰਕ ਦੀ ਕਸੌਟੀ ਦੇ ਜ਼ਰੀਏ ਸਮਾਜ਼ ਨੂੰ ਧੰਮ ਦੇ ਅਸਲ ਸਵਰੂਪ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀ਼ਤੀ ਹੈ। ਸਮਯਕ ਸੰਬੁੱਧ ਦੀ ਸ਼ੱਖਸੀਅਤ ਅਤੇ ਉਨ੍ਹਾਂ ਦੁਆਰਾ ਪ੍ਰਚਾਰਿਆ ਗਿਆ ਧੰਮ ਸਦੀਆਂ ਤੋਂ ਮਨੁੱਖਤਾ ਨੂੰ ਇੱਕ ਮਹਾਨ ਜੀਵਨ ਦੀ ਸੇਧ ਦੇ ਰਿਹਾ ਹੈ। ਭਿੱਖੂ ਅਤੇ ਭਿੱਖੁਣੀਆਂ ਧੰਮ ਦੇ ਪ੍ਰਚਾਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਸਮੇਂ-ਸਮੇਂ ‘ਤੇ ਗਿਆਨਵਾਨ ਸ਼ਰਧਾਵਾਨ ਉਪਾਸਕਾਂ ਨੇ ਵੀ ਧੰਮ ਦੀ ਸਥਾਪਨਾ ਵਿੱਚ ਇੱਕ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ। ਇਸ ਲੜੀ ਵਿੱਚ, ਇੱਕ ਗਿਆਨਵਾਨ ਸ਼ਰਧਾਵਾਨ ਉਪਾਸਕ ਮਿੰਟੂ ਲਾਲ (ਇੰਜ. ਵਿਸ਼ਾਲ ਖੈਰਾ) ਦੁਆਰਾ ਲਿਖੀ ਗਈ ਇਹ ਕਿਤਾਬ ਪਾਠਕਾਂ ਨੂੰ ਧੰਮ ਨਾਲ ਇੱਕ ਸਰਲ ਪਰ ਦਿਲਚੱਸਪ ਢੰਗ ਨਾਲ ਜਾਣੂ ਕਰਵਾਉਣ ਦੀ ਸੇਵਾ ਕਰੇਗੀ। ਪ੍ਰਬੁੱਧ ਲੇਖਕ ਦਾ ਬਹੁਤ-ਬਹੁਤ ਸਾਧੂਵਾਦ ਅਤੇ ਉਨ੍ਹਾਂ ਦੇ ਲਈ ਮੰਗਲਕਾਮਨਾਵਾਂ।
ਭਿੱਖੂ ਡਾ. ਕਰੁਣਾਸ਼ੀਲ ਰਾਹੁਲ, ਧੰਮਭੂਮੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚਾਰ ਸਾਹਿਬਜ਼ਾਦਿਆਂ ਅਤੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕ੍ਰਿਸਮਸ ਮੌਕੇ ਬ੍ਰਿਟਿਸ਼ ਲੋੜਵੰਦ ਪਰਿਵਾਰਾਂ ਦੀਆਂ ਕੀਤੀਆਂ ਜ਼ਰੂਰਤਾਂ ਪੂਰੀਆਂ
Next articleਕੇਂਦਰ ਸਰਕਾਰ ਮਜ਼ਦੂਰਾਂ ਦੀ ਬਣੀ ਦੁਸ਼ਮਣ ਮਨਰੇਗਾ ਕੀਤਾ ਖਤਮ, ਪੰਜਾਬ ਅੰਦਰ 10 ਲੱਖ ਮਜ਼ਦੂਰਾਂ ਦੇ ਚੁੱਲ੍ਹੇ ਹੋਏ ਠੰਡੇ -ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ