ਨਿਹਾਲ ਸਿੰਘ ਵਾਲਾ (ਸਮਾਜ ਵੀਕਲੀ) ( ਰਣਦੀਪ ਸਿੰਘ ਰਾਮਾਂ ): ਮੋਗਾ ਬਰਨਾਲਾ ਰੋਡ ਤੇ ਸਥਿਤ ਕਸਬਾ ਬਿਲਾਸਪੁਰ ਵਿਖੇ ਅੱਜ ਸਵੇਰੇ ਦਸ ਵਜੇ ਤੋ ਲੈ ਕੇ ਬਾਰਾਂ ਵਜੇ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੈਟਰੋਲ,ਡੀਜ਼ਲ ਤੇ ਰਸੋਈ ਗੈਸ ਦੀਆ ਕੀਮਤਾਂ ਦੇ ਵਾਧੇ ਖ਼ਿਲਾਫ਼ , ਤੇ ਆਸ- ਪਾਸ ਦੇ ਪਿੰਡਾ ਵੱਲੋਂ ਤੇ ਪਿੰਡ ਰਾਮਾਂ ਦੇ ਡਕੌਦਾ , ਜਥੇਬੰਦੀ ਦੇ ਪ੍ਰਧਾਨ ਸੁਖਚੈਨ ਸਿੰਘ ਰਾਜੂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰਾਂ ਸਾਡਾ ਬਿਲਕੁਲ ਸਾਥ ਨਹੀਂ ਦੇ ਰਹੀਆਂ । ਸਾਡੇ ਨਾਲ ਨਾਜਾਇਜ਼ ਧੱਕਾ ਹੋ ਰਿਹਾ ਤੇ ਦਿਨੋ- ਦਿਨ ਪੈਟਰੋਲ , ਡੀਜ਼ਲ ਤੇ ਰਸੋਈ ਗੈਸ ਸਿਲੰਡਰਾ ਦੀਆ ਕੀਮਤਾਂ ਵਧ ਰਹੀਆਂ ਹਨ ।
ਹਰ ਵਰਗ ਦੇ ਲੋਕਾਂ ਦਾ ਮਹਿੰਗਾਈ ਕਾਰਨ ਜਿਉਣਾਂ ਮੁਸ਼ਕਿਲ ਹੋਇਆ ਪਿਆ ਹੈ , ਉਧਰ ਦਿੱਲੀ ਧਰਨੇ ਤੇ ਬੈਠੇ ਉੱਥੇ ਕੋਈ ਸੁਣਵਾਈ ਨਹੀਂ । ਆਏ ਹੋਏ ਬੁਲਾਰਿਆਂ ਨੇ , ਆਮ ਲੋਕਾਂ ਨੇ ਨਾਹਰੇ ਲਾ ਕੇ ਸਰਕਾਰ ਖ਼ਿਲਾਫ਼ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਰੱਜ ਕੇ ਭੜਾਸ ਕੱਢੀ, ਨਾਲ ਹੀ ਧਰਨੇ ਤੇ ਟਰੈਕਟਰ , ਟ੍ਰਾਲੀਆਂ , ਮੋਟਰ-ਸਾਈਕਲਾਂ ਗੈਸ ਸਿਲੰਡਰ ਰੱਖ ਕੇ ਅਤੇ ਪੰਜ ਮਿੰਟ ਹਾਰਨ ਵਜਾ ਕੇ ਚੌਖਾ ਪ੍ਰਦਰਸਨ ਕੀਤਾ , ਨਾਲ ਇਹ ਵੀ ਕਿਹਾ ਕਿ ਸਾਡੇ ਇਸ ਪ੍ਰਦਰਸਨ ਦੀ ਅਵਾਜ਼ ਸਰਕਾਰ ਦੇ ਕੰਨਾ ਤੱਕ ਪਹੁੰਚੇ । ਵਿਸ਼ੇਸ਼ ਗੱਲ ਇਹ ਕਿ ਪ੍ਰਦਰਸ਼ਨ ਕਾਰੀਆਂ ਵੱਲੋਂ ਰੋਡ ਤੇ ਆਵਾਜਾਈ ਬਿਲਕੁਲ ਬੰਦ ਨਹੀਂ ਕੀਤੀ ਗਈ ।ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ (ਰਾਮਾਂ) ਦੇ ਆਗੂ ਲਛਮਣ ਸਿੰਘ (ਨੀਟੂ) ਖੂਹੀ ਵਾਲਾ ,, ਰਣਜੀਤ ਸਿੰਘ ਬਿਲਾਸਪੁਰ ,, ਡਾ. ਗੁਰਦੀਪ ਸਿੰਘ ਰਾਮਾਂ ਵੱਡੀ ਗਿਣਤੀ ਵਿੱਚ ਲੋਕ ਤੇ ਹੋਰ ਆਗੂ ਸਾਮਲ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly