ਸੰਗਰੂਰ, 9 ਅਕਤੂਬਰ (ਰਮੇਸ਼ਵਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਮਾਸਟਰ ਪਰਮਵੇਦ, ਸੁਰਿੰਦਰ ਪਾਲ ਉੱਪਲੀ,ਗੁਰਦੀਪ ਸਿੰਘ ਲਹਿਰਾ,ਨਛੱਤਰ ਸਿੰਘ, ਚਰਨ ਕਮਲ ਸਿੰਘ, ਰਘਵੀਰ ਸਿੰਘ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਗੌਰਮਿੰਟ ਪੈਨਸ਼ਰਨਜ਼ ਐਸ਼ੋਸ਼ੀਏਨ ਜਿਲ੍ਹਾ ਸੰਗਰੂਰ ਦੇ ਪੈਨਸ਼ਰਨਜ ਦੇ ਜਨਮ ਦਿਨ ਸਮਾਗਮ ਮੌਕੇ ਇਕ ਪਰਭਾਵਸ਼ਾਲੀ ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ ਗਿਆ ਤੇ ਕਾਫੀ ਮਾਤਰਾ ਵਿੱਚ ਤਰਕਸ਼ੀਲ ਸਾਹਿਤ ਵੰਡਿਆ ਗਿਆ।ਮਾਸਟਰ ਪਰਮ ਵੇਦ ਨੇ ਹਾਜ਼ਰੀਨ ਨੂੰ ਆਪਣੇ ਸੰਬੋਧਨ ਵਿੱਚ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਨ ਤੇ ਆਪਣੇ ਬੱਚਿਆਂ ਦਾ ਦਰਿਸ਼ਟੀਕੋਣ ਵਿਗਿਆਨਕ ਬਣਾਉਣ ਦਾ ਹੋਕਾ ਦਿੱਤਾ।ਉਨਾਂ ਕਿਹਾ ਕਿ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਤੇ ਵਿਗਿਆਨਕ ਉਨਾਂ ਦੇ ਕਾਰਨ ਜਾਣਨ ਦੇ ਯਤਨ ਜੁਟਾਉਂਦੇ ਹਨ, ਕਾਰਨ ਜਾਣਨ ਾ ਹੀ ਤਰਕਸ਼ੀਲਤਾ ਹੈ।ਕਿਸੇ ਵੀ ਅਖੌਤੀ ਸਿਆਣੇ ਕੋਲ ਕੋਈ ਵੀ ਅਜਿਹੀ ਗੈਬੀ ਸ਼ਕਤੀ ਨਹਿ ਹੁੰਦੀ ਜਿਸ ਨਾਲ ਉਹ ਕਿਸੇ ਦਾ ਕੁਝ ਸੰਵਾਰ ਜਾਂ ਨੁਕਸਾਨ ਕਰ ਸਕਦਾ ਹੋਵੇ।ਉਨਾਂ ਤਰਕਸ਼ੀਲ ਸੁਸਾਇਟੀ ਦੀਆਂ 23ਸ਼ਰਤਾਂ ਵਾਲੀ ਚਣੌਤੀ ਤੋਂ ਜਾਣੂੰ ਕਰਵਾਂਦਿਆਂ ਕਿਹਾ ਇਨ੍ਹਾਂ ਵਿਚੋਂ ਕੋਈ ਵੀ ਅਖੌਤੀ ਚਮਤਕਾਰੀ ਕਿਸੇ ਇਕ ਨੂੰ ਪੂਰਾ ਕਰਨ ਤੇ ਪੰਜ ਲੱਖ ਦਾ ਨਗਦ ਇਨਾਮ ਜਿੱਤ ਸਕਦਾ ਹੈ।ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹਨਾ 23, ਸ਼ਰਤਾਂ ਵਿਚੋਂ ਇਕ ਸ਼ਰਤ ਹੈ।ਉਨਾਂ ਸੁਸਾਇਟੀ ਕੋਲ ਆਉਂਦੇ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ।ਗੌਰਮਿੰਟ ਪੈਨਸ਼ਰਨਜ਼ ਐਸ਼ੋਸ਼ੀਏਨ ਜਿਲ੍ਹਾ ਸੰਗਰੂਰ ਦੇ ਪਰਧਾਨ ਜੀਤ ਸਿੰਘ ਢੀਂਡਸਾ ਨੇ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਪੈਨਸ਼ਰਨਜ਼ ਨੂੰ ਮੁਫਤ ਵੰਡਣ ਤੇ ਤਰਕਸ਼ੀਲ ਵਿਚਾਰਾਂ ਦਾ ਛੱਟਾ ਦੇਣ ‘ਤੇ ਉਨ੍ਹਾਂ ਤਰਕਸ਼ੀਲ ਸੁਸਾਇਟੀ ਦੇ ਕਾਮਿਆਂ ਦਾ ਧੰਨਵਾਦ ਕੀਤਾ।
ਪਰਮ ਵੇਦ
9417422349
HOME ਤਰਕਸ਼ੀਲ ਪਰੋਗਰਾਮ ਪੇਸ਼ ਕੀਤਾ